All Latest NewsNews FlashPunjab NewsTop BreakingTOP STORIES

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਨੇ ਸਾਂਝੇ ਫ਼ਰੰਟ ਦੇ 3 ਸਤੰਬਰ ਦੇ ਸੂਬਾ ਪੱਧਰੀ ਚੰਡੀਗੜ੍ਹ ਧਰਨੇ ਚ ਸ਼ਾਮਿਲ ਹੋਣ ਦਾ ਐਲਾਨ

 

ਪੰਜਾਬ ਨੈੱਟਵਰਕ, ਚੰਡੀਗੜ੍ਹ

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਹੰਗਾਮੀ ਈ -ਮੀਟਿੰਗ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਦੀ ਪ੍ਰਧਾਨਗੀ ਵਿੱਚ ਪੰਜਾਬ ਮੁਲਾਜ਼ਮ ਪੈਨਸ਼ਨਰਸ ਸਾਂਝਾ ਫ਼ਰੰਟ ਦੇ 3 ਸਤੰਬਰ ਨੂੰ ਚੰਡੀਗੜ੍ਹ ਵਿਖੇ ਵਿੱਤੀ ਮੰਗਾਂ ਲਈ ਵਿਧਾਨਸਭਾ ਨੂੰ ਘੇਰਣ ਲਈ ਰੋਸ਼ ਧਰਨੇ ਵਿੱਚ ਸ਼ਾਮਿਲ ਹੋਣ ਦੇ ਮੁੱਦੇ ਤੇ ਹੋਈ ਅਤੇ ਸਰਵਸੰਮਤੀ ਨਾਲ ਬਹੁਗਿਣਤੀ ਵਿੱਚ ਸਾਰੇ ਜਿਲਿਆਂ ਨੇ ਸ਼ਾਮਿਲ ਹੋਣ ਦੀ ਪ੍ਰਵਾਨਗੀ ਦਿੱਤੀ|

ਇਸ ਸੂਬਾ ਪੈਟਰਨ ਸੁਖਦੇਵ ਸਿੰਘ ਰਾਣਾ, ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ, ਸਕੱਤਰ ਜਨਰਲ ਰਵਿੰਦਰਪਾਲ ਸਿੰਘ ਅਤੇ ਹਰਜੀਤ ਸਿੰਘ ਬਲਹਾੜੀ ਨੇ ਸਮੂਹ ਜਿਲਿਆਂ ਨੂੰ ਕਿਹਾ ਕਿ ਜਲਦ ਚਾਰ ਵਿਧਾਨਸਭਾ ਸੀਟਾਂ ਦੀਆਂ ਜਿਮਨੀ ਚੋਣਾਂ ਹੋਣ ਜਾ ਰਹੀਆਂ ਹਨ| ਇਸ ਲਈ ਇਹਨਾਂ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਪੈਨਸ਼ਨਰਸ ਦੀਆਂ ਹੱਕੀ ਵਿੱਤੀ ਮੰਗਾਂ ਡੀ ਏ ਦੀਆਂ ਤਿੰਨ ਕਿਸ਼ਤਾਂ, ਅਤੇ ਇਸਦਾ ਪਿੱਛਲਾ ਬਕਾਇਆ ਅਤੇ ਭਵਿੱਖ ਵਿੱਚ ਡੀ. ਏ ਨੂੰ ਰੈਗੂਲਰ, ਪੁਰਾਣੀ ਪੈਨਸ਼ਨ ਪ੍ਰਾਪਤੀ, ਪੇਂਡੂ ਭੱਤਾ, ਬਾਰਡਰ ਭੱਤਾ, ਏ ਸੀ ਪੀ, ਪੇ ਕਮਿਸ਼ਨ ਦਾ ਬਕਾਇਆ ਅਤੇ ਇਸਦੀ ਅਨਾਮਲੀ, ਨਵੀਂ ਭਰਤੀ ਦੇ ਪੇ ਸਕੇਲਾਂ ਦੀ ਸੋਧ ਆਦਿ ਵਿੱਤੀ ਮੰਗਾਂ ਨੂੰ ਲਾਗੂ ਕਰਵਾਉਣ ਕਰਨ ਲਈ ਇਸ ਧਰਨੇ ਵਿੱਚ ਸਮੂਹ ਕੇਡਰ ਨੂੰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ|

ਇਸ ਮੌਕੇ ਕੌਸ਼ਲ ਸ਼ਰਮਾ ਪਠਾਨਕੋਟ, ਕੁਲਦੀਪ ਗਰੋਵਰ ਫਾਜ਼ਿਲਕਾ ਅਤੇ ਬਲਜੀਤ ਸਿੰਘ ਕਪੂਰਥਲਾ ਨੇ ਦੂਰ – ਦਰਾਡੇ ਪਿੰਡਾਂ ਅਤੇ ਬਾਰਡਰ ਏਰੀਆ ਚ ਕੰਮ ਕਰ ਰਹੇ ਲੱਖਾਂ ਮੁਲਾਜਮਾਂ ਨੂੰ ਪੇਂਡੂ ਅਤੇ ਬਾਰਡਰ ਭੱਤਾ ਨਾ ਮਿਲਣ ਕਰਕੇ ਮਹੀਨਾਵਾਰ 2 ਤੋਂ 7 ਹਜਾਰ ਪ੍ਰਤੀ ਮੁਲਾਜ਼ਮ ਨੁਕਸਾਨ ਹੋ ਰਿਹਾ ਹੈ | ਅਮਨ ਸ਼ਰਮਾ ਅਤੇ ਜਗਤਾਰ ਸਿੰਘ ਹੋਸ਼ਿਆਰਪੁਰ ਨੇ ਕਿਹਾ ਡੀ ਏ ਦੀਆਂ ਬਕਾਇਆ ਤਿੰਨ ਕਿਸਤਾਂ ਨਾ ਮਿਲਣ ਕਰਕੇ ਹਰੇਕ ਮੁਲਾਜ਼ਮ ਅਤੇ ਪੈਨਸ਼ਨਰ ਨੂੰ ਹਜਾਰਾਂ ਰੁਪਏ ਪ੍ਰਤੀ ਮਹੀਨਾ ਘੱਟ ਮਿੱਲ ਰਹੇ ਹਨ ਜਿਸ ਨਾਲ ਇਸ ਵੱਧੀ ਮਹਿੰਗਾਈ ਚ ਘਰ ਚਲਾਉਣਾ ਬਹੁਤ ਮੁਸ਼ਕਿਲ ਹੋ ਗਿਆ ਹੈ|

ਆਗੂਆਂ ਨੇ ਕਿਹਾ ਕਿ ਆਪ ਪਾਰਟੀ ਝੂਠੇ ਵਾਅਦੇ ਕਰਕੇ ਮੁਲਾਜ਼ਮਾਂ ਨੂੰ ਗੁਮਰਾਹ ਕਰਕੇ ਇਹਨਾਂ ਦੀਆਂ ਲੱਖਾਂ ਵੋਟਾਂ ਨਾਲ ਸਰਕਾਰ ਤਾਂ ਬਣਾ ਗਈ ਪਰ ਅੱਧਾ ਸਮਾਂ ਬੀਤਣ ਤੇ ਵੀ ਇੱਕ ਵੀ ਵਾਅਦਾ ਪੁਰਾ ਨਹੀਂ ਕੀਤਾ ਤਾਂ ਹੀ ਮੁਲਾਜ਼ਮਾਂ ਅਤੇ ਜਨਤਾ ਦੇ ਵਿਰੋਧ ਕਾਰਨ ਲੋਕਸਭਾ ਚ ਆਪ ਪਾਰਟੀ ਬੁਰੀ ਤਰਾਂ ਹਾਰੀ ਅਤੇ ਜੇ ਉਪਰੋਕਤ ਵਿੱਤੀ ਮੰਗਾਂ ਨਾ ਮਨੀਆਂ ਤਾਂ ਜਿਮਨੀ ਚੋਣਾਂ ਚ ਵੀ ਬੁਰੀ ਤਰਾਂ ਹਾਰੇਗੀ| ਇਸ ਮੌਕੇ ਜਸਪਾਲ ਸਿੰਘ, ਅਮਰਜੀਤ ਸਿੰਘ ਵਾਲੀਆ, ਤਜਿੰਦਰਪਾਲ ਸਿੰਘ ਖ਼ੈਰਾ ਤਰਨਤਾਰਨ, ਹਰਜੀਤ ਸਿੰਘ ਰਤਨ, ਅਰੁਣ ਕੁਮਾਰ, ਜਤਿੰਦਰ ਸਿੰਘ ਮਸਾਣੀਆਂ, ਜਤਿੰਦਰਪਾਲ ਸਿੰਘ ਅਤੇ ਰਾਕੇਸ਼ ਕੁਮਾਰ ਹਾਜਰ ਸਨ|

 

Leave a Reply

Your email address will not be published. Required fields are marked *