ਅਮਨਦੀਪ ਸਿੰਘ ਨੇ ਡਿਪਟੀ ਡੀਈਓ ਸੈਕੰਡਰੀ ਪਠਾਨਕੋਟ ਦਾ ਅਹੁਦਾ ਸੰਭਾਲਿਆ
ਪੰਜਾਬ ਨੈੱਟਵਰਕ, ਪਠਾਨਕੋਟ –
ਡੀਟੀਸੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਮਨਦੀਪ ਸਿੰਘ ਨੇ ਅੱਜ ਡਿਪਟੀ ਡੀ. ਈ. ਓ ਸਕੈਡੰਰੀ ਪਠਾਨਕੋਟ ਦਾ ਅਹੁਦਾ ਸੰਭਾਲ ਲਿਆ। ਇਸ ਤੋਂ ਪਹਿਲਾਂ ਉਹ 2019 ਤੋਂ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਪਨਿਆੜ ਵਿਖੇ ਬਤੌਰ ਪ੍ਰਿੰਸੀਪਲ ਸੇਵਾਵਾਂ ਦੇ ਰਹੇ ਸਨ ਅਤੇ ਉਸ ਤੋਂ ਪਹਿਲਾਂ ਉਨ੍ਹਾਂ ਨੇ ਸਰਕਾਰੀ ਮਿਡਲ ਸਕੂਲ ਬਾਲਾ ਪਿੰਡੀ ਵਿਖੇ ਬਤੌਰ ਸਾਇੰਸ ਮਾਸਟਰ 8 ਸਾਲ ਸੇਵਾਵਾਂ ਦਿੱਤੀਆਂ ਹਨ ਅਤੇ ਉਹ ਬਲਾਕ ਦੀਨਾਨਗਰ -2 ਦੇ ਬੀਐਨਓ ਵੀ ਰਹੇ ਹਨ।
ਅੱਜ ਸਥਾਨਕ ਦਫ਼ਤਰ ਵਿੱਚ ਅਹੁਦਾ ਸੰਭਾਲਣ ਉਪਰੰਤ ਸਟਾਫ਼ ਅਤੇ ਸਾਥੀ ਅਧਿਆਪਕਾਂ ਨਾਲ ਗੱਲਬਾਤ ਕਰਦੇ ਉਨਾਂ ਕਿਹਾ ਕਿ ਸਿੱਖਿਆ ਦਾ ਮਿਆਰ ਉਚਾ ਚੁੱਕਣਾ ਉਨਾਂ ਦਾ ਮੁੱਖ ਟੀਚਾ ਰਹੇਗਾ ਅਤੇ ਉਹ ਇਸ ਨਿਸ਼ਾਨੇ ਦੀ ਪੂਰਤੀ ਲਈ ਦਿਨ-ਰਾਤ ਵੀ ਕੰਮ ਕਰਨ ਨੂੰ ਤਰਜੀਹ ਦੇਣਗੇ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੀਆਂ ਅਣਥੱਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਮੈਂ ਚਾਹਾਂਗਾ ਕਿ ਇੰਨਾਂ ਯਤਨਾਂ ਦਾ ਨਤੀਜਾ ਸਕੂਲਾਂ ਦੇ ਬੱਚਿਆਂ ਤੱਕ ਪਹੁੰਚੇ।
ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਅਤੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਬੱਚਿਆਂ ਦੇ ਨਤੀਜੇ ਵਿਚੋਂ ਝਲਕਣਾ ਚਾਹੀਦਾ ਹੈ।ਅੱਜ ਇਸ ਮੌਕੇ ਡੀਈਓ ਸੈਕੰਡਰੀ ਰਾਜੇਸ਼ ਕੁਮਾਰ, ਡੀਈਓ ਐਲੀਮੈਂਟਰੀ ਕਮਲਦੀਪ ਕੌਰ ਅਤੇ ਡਿਪਟੀ ਡੀਈਓ ਐਲੀਮੈਂਟਰੀ ਡੀਜੀ ਸਿੰਘ ਨੇ ਸਟਾਫ਼ ਸਮੇਤ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨਾਂ ਨੂੰ ਇਸ ਅਹੁਦੇ ਦੀ ਵਧਾਈ ਅਤੇ ਸ਼ੁਭ ਇਛਾਵਾਂ ਦਿੱਤੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਦੀਪ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਟੀਆਂ, ਜਸਵਿੰਦਰ ਸਿੰਘ ਬੀਐਨਓ ਬਟਾਲਾ -1, ਰਾਜਨ ਕੁਮਾਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਰਾਗੜ੍ਹ ਗੁਰਦਾਸਪੁਰ, ਹਰਸਿਮਰਨ ਸਿੰਘ ਲੈਕਚਰਾਰ, ਰਾਜਵਿੰਦਰ ਸਿੰਘ ਲੈਕਚਰਾਰ, ਰਾਜਦੀਪ ਸਿੰਘ ਡੀਪੀਈ, ਸੰਦੀਪ ਕਲਰਕ, ਰਾਜੇਸ਼ ਕੁਮਾਰ ਲੈਕਚਰਾਰ ਤੰਗੋਸਾਹ, ਰਾਜੇਸ਼ ਲੱਕੀ, ਕੰਸ ਰਾਜ ਲੈਕਚਰਾਰ , ਸੁਰਜੀਤ ਸਿੰਘ, ਡੀਐਸਐਮ ਬਲਵਿੰਦਰ ਸੈਣੀ , ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਬਲਵਿੰਦਰ ਸਿੰਘ , ਅਰੁਣ ਏਈਓ, ਰਾਜ ਦੀਪਕ ਸੁਪਰਡੈਂਟ, ਮਨਜੀਤ ਸੁਪਰਡੈਂਟ, ਸ਼ੰਭੂ, ਚੇਤਨ ਅੱਤਰੀ, ਅਮਿਤ , ਸ਼ਵੇਤਾ, ਮਲਕੀਤ ਸਿੰਘ, ਮਨੀਸ਼ ਗੁਪਤਾ ਐਮਆਈਐਸ, ਨਰਿੰਦਰ ਜੇਈ, ਬਲਕਾਰ ਅੱਤਰੀ ਅਤੇ ਸਿੱਖਿਆ ਖੇਤਰ ਦੀਆਂ ਹੋਰ ਹਸਤੀਆਂ ਹਾਜ਼ਰ ਸਨ।