ਪੰਜਾਬ ਦੇ ਮੁੜ ਬਹਾਲ ਕੱਚੇ ਅਧਿਆਪਕ ਕਰਨਗੇ 5 ਸਤੰਬਰ ਨੂੰ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਮਹਾਂਰੈਲੀ
ਇੱਕ ਪਾਸੇ ਅਧਿਆਪਕ ਦਿਵਸ ਤੇ ਸਮਾਗਮ ਦੂਜੇ ਪਾਸੇ ਅਧਿਆਪਕ ਸੜਕਾਂ ਤੇ, ਮੁੱਖ ਮੰਗ ਕੱਚੇ ਅਧਿਆਪਕਾਂ ਨੂੰ ਮੁੜ ਬਹਾਲ ਕਰਕੇ ਅਧਿਆਪਕ ਦਿਵਸ ਤੇ ਪੱਕਾ ਕੀਤਾ ਜਾਵੇ
ਪੰਜਾਬ ਨੈੱਟਵਰਕ, ਬੁਢਲਾਡਾ /ਮਾਨਸਾ
ਪੰਜਾਬ ਦੇ ਸਿੱਖਿਆ ਵਿਭਾਗ ਤਹਿਤ ਸਰਕਾਰੀ ਸਕੂਲਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਈ ਜੀ ਐਸ/ਆਈ ਈ ਵੀ/ਏ ਆਈ ਈ/ਐਸ ਟੀ ਆਰ/ਸਿੱਖਿਆ ਪ੍ਰੋਵਾਇਡਰ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਕਿਹਾ ਕਿ ਕਾਫੀ ਲੰਬੇ ਸਮੇ ਤੋਂ ਸੰਘਰਸ਼ ਕਰਦਿਆਂ ਉਪਰੰਤ ਵੀ ਪੰਜਾਬ ਸਰਕਾਰ ਵੱਲੋ ਸਾਡੀ ਬਹਾਲੀ ਦੀ ਫਾਈਲ ਨੂੰ ਅੰਤਰਿਮ ਰੂਪ ਨਹੀਂ ਦਿੱਤਾ ਜਾ ਰਿਹਾ।
ਜਦਕਿ ਸੱਤਾ ਚ ਆਉਣ ਤੋਂ ਪਹਿਲਾ ਵਾਦਾ ਕੀਤਾ ਸੀ ਵੀ ਸਰਕਾਰ ਆਉਣ ਤੇ ਕੱਚੇ ਅਧਿਆਪਕਾ ਨੂੰ ਮੁੜ ਬਹਾਲ ਕਰਕੇ ਪੱਕਾ ਕੀਤਾ ਜਾਵੇਗਾ। ਸਾਡੀ ਜਥੇਵਦੀ ਦੀ ਮੰਗ ਹੈ ਕਿ 5 ਸਤੰਬਰ ਅਧਿਆਪਕ ਦਿਵਸ ਤੋਂ ਪਹਿਲਾ ਸਾਡੀ ਬਹਾਲੀ ਸਬੰਧੀ ਜੋ ਵੀ ਪ੍ਰਕਿਰਿਆ ਪੂਰੀ ਕਰਕੇ ਸਾਨੂੰ ਅਧਿਆਪਕ ਦਿਵਸ ਵਾਲੇ ਦਿਨ ਸਕੂਲਾਂ ਚ ਰੀਜੋਇਨ ਕਰਾਇਆ ਜਾਵੇ।
ਇਸੇ ਰੋਸ ਵਜੋਂ ਜਥੇਵਦੀ ਵੱਲੋ ਭਾਰਤਰੀ ਜਥੇਵਦੀਆਂ ਦੇ ਸਹਿਯੋਗ ਨਾਲ 5 ਸਤੰਬਰ ਨੂੰ ਮੋਹਾਲੀ ਵਿਖ਼ੇ ਮਹਾਂ ਰੈਲੀ ਕੀਤੀ ਜਾਵੇਗੀ ਜਿਸ ਦੀ ਪੂਰੀ ਜੁਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਅਤੇ ਇਸਦਾ ਖਮਿਆਜ਼ਾ ਪੰਜਾਬ ਸਰਕਾਰ ਨੂੰ ਭੁਗਤਣਾ ਪਵੇਗਾ ਇਸੇ ਲੜੀ ਤਹਿਤ ਪੂਰੇ ਪੰਜਾਬ ਵਿੱਚ ਸੋਮਵਾਰ ਤੋਂ ਰੈਲੀ ਸਬੰਧੀ ਤਿਆਰੀਆਂ ਬਲਾਕ ਪੱਧਰ ਤੋਂ ਲੈ ਕੇ ਡੀ ਸੀ ਪੱਧਰ ਤੱਕ ਮੰਗ ਪੱਤਰ ਦਿੱਤੇ ਜਾਣਗੇ ਅਤੇ ਮੋਹਾਲੀ ਪ੍ਰਸ਼ਾਸ਼ਨ ਨੂੰ ਸੂਚਿਤ ਕੀਤਾ ਜਾਵੇਗਾ।
ਇਸ ਮੌਕੇ ਤੇ ਲਖਵਿੰਦਰ ਕੌਰ, ਅਮਨਦੀਪ ਕੌਰ, ਅਕਵਿੰਦਰ ਕੌਰ,ਗੁਰਪ੍ਰੀਤ ਸਿੰਘ, ਮਨਿੰਦਰ ਮਾਨਸਾ,ਘੁੰਮਣ,ਕਿਰਨ ਮੈਡਮ, ਜਰਨੈਲ ਮਾਨਸਾ, ਸੁਖਦਰਸ਼ਨ ਮਾਨਸਾ, ਵਜ਼ੀਰ ਮਾਨਸਾ, ਕਾਂਤਾ ਰਾਣੀ ਮਾਨਸਾ, ਕਰਮਜੀਤ ਕੌਰ, ਖੁਸ਼ਪ੍ਰੀਤ ਬਠਿੰਡਾ, ਮੋਹਨਜੀਤ ਕੌਰ, ਹਰਮਨਜੀਤ ਕੌਰ, ਗੁਰਪ੍ਰੀਤ ਸਿੰਘ ਸੰਗਰੂਰ, ਗੁਰਸੇਵਕ ਸਿੰਘ ਮਾਨਸਾ, ਰਕਿੰਦਰ ਕੌਰ, ਭੁਪੇਸ਼ ਕੁਮਾਰ ਤੋ ਇਲਾਵਾ ਭਰਾਤਰੀ ਜਥੇਵੰਦੀਆਂ ਦੇ ਆਗੂ ਵੀ ਹਾਜ਼ਰ ਸਨ।