ਕੌਮੀ ਅੱਖਾਂ ਦਾਨ ਪੰਦਰਵਾੜਾ ਅਧੀਨ ਸੈਮੀਨਾਰ ਦਾ ਆਯੋਜਨ, ਅੱਖਾਂ ਦਾਨ ਕਰਨ ਬਾਰੇ ਕੀਤਾ ਜਾਗਰੂਕ
ਪੰਜਾਬ ਨੈੱਟਵਰਕ, ਫਿਰੋਜ਼ਪੁਰ-
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੋ-ਐਡ ਫਿਰੋਜ਼ਪੁਰ ਵਿਖੇ ਦੇ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਦੇ ਰਹਿਣ ਨੁਮਾਈ ਹੇਠ ਸਕੂਲ ਦੇ ਵਿਹੜੇ ਵਿੱਚ ਡਾ. ਰਾਜਦੀਪ ਕੋਰ ਸਿਵਲ ਸਰਜਨ, ਏ.ਸੀ.ਐਸ ਕਮ ਡੀ.ਪੀ.ਐਮ ਅਤੇ ਐਨ.ਪੀ.ਸੀ.ਬੀ ਡਾ. ਸੁਸ਼ਮਾ ਠੱਕਰ ਅਤੇ ਡਾ. ਨਿਖਿਲ ਗੁਪਤਾ ਐਸ.ਐਮ.ਓ. ਸਿਵਲ ਹਸਪਤਾਲ ਫਿਰੋਜ਼ਪੁਰ ਦੇ ਯੋਗ ਅਗਵਾਈ ਹੇਠ ਡਾ. ਸੰਦੀਪ ਬਜਾਜ ਦੀ ਟੀਮ ਵੱਲੋ ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ 25 ਅਗਸਤ ਤੋਂ 108 ਸੰਤਬਰ 2024 ਤੱਕ ਮਨਾਏ ਜਾ ਰਹੇ ਕੌਮੀ ਅੱਖਾ ਦਾਨ ਪੰਦਰਵਾੜਾ ਅਧੀਨ ਸੈਮੀਨਾਰ ਦਾ ਆਯੋਜਨ ਹੋਇਆ। ਜਿਸ ਵਿੱਚ 345 ਵਿਦਿਆਰਥੀ ਅਤੇ 15 ਲੈਕਚਰਾਰ ਨੇ ਸ਼ਮੂਲੀਅਤ ਕੀਤੀ। ਇਸ ਸੈਮੀਨਾਰ ਦਾ ਮੰਚ ਸੰਚਾਲਨ ਸ੍ਰੀਮਤੀ ਹਰਲੀਨ ਕੌਰ ਲੈਕਚਰਾਰ ਬਾਇਓ ਅਤ ਸ੍ਰੀਮਤੀ ਨੀਤਿਮਾ ਸ਼ਰਮਾ ਲੈਕਚਰਾਰ ਅੰਗ੍ਰੇਜੀ ਵੱਲੋ ਕੀਤਾ ਗਿਆ।
ਜਿਸ ਵਿੱਚ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਵੱਲੋਂ ਅੱਜ ਦੇ ਸੈਮੀਨਾਰ ਦੀ ਰੂਪ ਰੇਖਾ ਅਤੇ ਸਰਕਾਰ ਦੇ ਉਪਰਾਲੇ ਬਾਰੇ ਦੱਸਿਆ ਕਿ ਅੱਖਾ ਜੀਵਨ ਦਾ ਇੱਕ ਅਨਮੋਲ ਹਿੱਸਾ ਹੈ। ਜਿਸ ਦੀ ਕਦਰ ਸਾਡੇ ਸ਼ਹਿਰ ਵਿੱਚ ਸਥਿਤ ਬਲਾਇੰਡ ਘਰ ਵਿੱਚ ਰਹਿ ਰਹੇ ਸਮਾਜ ਦੇ ਪ੍ਰਾਣੀਆ ਤੋਂ ਪਤਾ ਲਗਦਾ ਹੈ ਕਿ ਜਿੰਦਗੀ ਦਾ ਨਿਰਵਾਹ ਕਰਨਾ ਕਿੰਨਾ ਮੁਸ਼ਕਿਲ ਹੈ, ਆਓ ਰੱਲ ਕੇ ਇਸ ਦਿਨ ਤੋਂ ਸਰਕਾਰ ਦੇ ਇਸ ਉਪਰਾਲੇ ਨਾਲ ਉਹਨ੍ਹਾਂ ਨੂੰ ਜਿੰਦਗੀ ਦੇਣ ਲਈ ਯਤਨ ਕਰੀਏ।
ਇਸ ਉਪਰੰਤ ਡਾ. ਸੰਦੀਪ ਬਜਾਜ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਜੀਵਨ ਤੋਂ ਬਾਅਦ ਅੱਖਾਂ ਦਾਨ ਕਰਕੇ ਇੱਕ ਮਹੱਤਵਪੂਰਨ ਦਾਨ ਕਰ ਸਕਦਾ ਹੈ, ਕਿਉਂਕਿ ਇਹ ਦਾਨ ਸਾਰੇ ਦਾਨਾ ਵਿੱਚ ਉੱਤਮ ਹੈ, ਅੱਖਾਂ ਦੀ ਸੰਭਾਲ ਲਈ ਵਿਦਿਆਰਥੀਆਂ ਨੂੰ ਮੋਬਾਇਲ ਦੀ ਵਰਤੋਂ ਜਿਆਦਾ ਨਹੀਂ ਕਰਨੀ ਚਾਹੀਦੀ। ਸਾਨੂੰ ਸਾਰਿਆ ਨੂੰ ਹਰੀਆਂ ਸਬਜੀਆਂ ਫੁੱਲਾਂ ਦਾ ਪ੍ਰਯੋਗ ਲਗਾਤਾਰ ਕਰਨਾ ਚਾਹੀਦਾ ਹੈ। ਵਿਟਾਮਿਨ ਏ ਨਾਲ ਭਰਪੂਰ ਭੋਜਨ ਗਾਜਰ, ਪਪੀਤਾ ਅਤੇ ਪੀਲੇ ਫੁੱਲ ਖਾਣ ਨਾਲ ਸਾਡੀ ਅੱਖਾਂ ਦੀ ਰੋਸ਼ਨੀ ਠੀਕ ਰਹਿੰਦੀ ਹੈ।
ਅੱਖਾਂ ਦਾਨ ਮੌਤ ਤੇ 4 ਤੋਂ 6 ਘੰਟਿਆਂ ਵਿੱਚ ਦਿੱਤੀਆ ਜਾ ਸਕਦੀਆਂ ਹਨ। ਕੋਈ ਵੀ ਉਮਰ ਦਾ ਵਿਅਕਤੀ ਅੱਖਾਂ ਦਾਨਾ ਕਰ ਸਕਦਾ ਹੈ, ਭਾਵੇਂ ਐਨਕਾਂ ਲਗੀਆਂ ਹੋਣ, ਅੱਖਾ ਦਾ ਓਪਰੇਸ਼ਨ ਹੋਇਆ ਹੋਵੇ, ਅਤੇ ਅੱਖਾਂ ਵਿੱਚ ਲੈਂਸ ਪਾਇਆ ਹੋਵੇ। ਅੱਖਾ ਦਾਨ ਕਰਨ ਲਈ ਆਈ.ਬੈਂਕ ਨਾਲ ਸੰਪਰਕ ਕੀਤਾ ਜਾ ਸਕਦਾ ਹੈ, ਜੋਕਿ ਅੱਜ ਤੁਹਾਡੇ ਤੋਂ ਇਸ ਸਬੰਧੀ ਫਾਰਮ ਵੀ ਭਰਵਾਏ ਜਾਣਗੇ, ਇਸ ਆਈ.ਬੈਂਕ ਵਿੱਚ ਅੱਖਾਂ ਸੰਭਾਲ ਕੇ ਰੱਖਿਆ ਜਾਂਦੀਆਂ ਹਨ, ਮਰਨ ਉਪਰੰਤ ਅੱਖਾ ਦੀ ਸੰਭਾਲ ਲਈ ਟੀਮ ਦੇ ਆਉਣ ਤੱਕ ਕਮਰੇ ਦਾ ਪੱਖਾ ਕੀਤਾ ਜਾਵੇ, ਅੱਖਾਂ ਤੇ ਗਿੱਲਾ ਅਤੇ ਸਾਫ ਕਪੜਾ ਰਖਿਆ ਜਾਵੇ ਅਤੇ ਸਿਰ ਦੇ ਥਲੇ ਸਿਰਾਨਾ ਰੱਖਿਆ ਜਾਵੇ।
ਇਹ ਅੱਖਾਂ ਦਾਨ ਕਰਨ ਦੀ ਪ੍ਰਕਿਰਿਆ 10-15 ਮਿੰਟ ਵਿੱਚ ਮੁੰਕਮਲ ਹੋ ਜਾਂਦੀ ਹੈ, ਇਸ ਦੀ ਜਗ੍ਹਾ ਤੇ ਨਕਲੀ ਅੱਖ ਲਗਾ ਦਿੱਤੀ ਜਾਂਦੀ ਹੈ, ਤਾਂ ਜੋ ਅੰਤਿਮ ਦਰਸ਼ਨਾ ਸਮੇਂ ਚਿਹਰਾ ਬੁਰਾ ਨਾ ਲੱਗ। ਕੇਵਲ ਏਡਸ, ਪੀਲਿਆ, ਬਲਡ ਕੈਂਸਰ ਅਤੇ ਦਿਮਾਗੀ ਬਿਮਾਰ ਵਾਲੇ ਵਿਅਕਤੀ ਅੱਖਾ ਦਾਨ ਨਹੀਂ ਕਰ ਸਕਦੇ। ਇਸ ਮੌਕੇ ਸਿਵਲ ਹਸਪਤਾਲ ਵੱਲੋ ਪਰਮਿੰਦਰ ਕੁਮਾਰ, ਜਸਬੀਰ ਕੋਰ, ਰਜਿੰਦਰ ਕੌਰ, ਜਸਵਿੰਦਰ ਕੋਰ, ਕਮਲਜੀਤ ਕੌਰ, ਰੇਖਾ ਰਾਣੀ, ਪੂਨਮ ਜੋਤੀ, ਸੁਖਦੀਪ ਕੌਰ, ਸੋਨੀਆ, ਸੁਖਵਿੰਦਰ ਸਿੰਘ ਅਤੇ ਰਾਜੀਵ ਹਾਂਡਾ ਅਧਿਆਪਕ ਸੈਮੀਨਾਰ ਵਿੱਚ ਹਾਜ਼ਰ ਸਨ। ਇਸ ਉਪਰੰਤ ਆਈਸ ਆਰ.ਬੀ.ਸੀ ਦੀ ਟੀਮ ਵੱਲੋ ਆਈਸ ਵਿਭਾਗ ਦੇ ਸਹਿਯੋਗ ਨਾਲ ਆਈਸ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 85 ਵਿਦਿਆਰਥੀਆਂ ਨੂੰ ਸਰਕਾਰ ਦੀਆਂ ਹਦਾਇਤਾ ਅਨੁਸਾਰ ਐਨਕਾ ਬਣਾ ਕੇ ਦੇਣ ਲਈ ਪ੍ਰਬੰਧ ਕੀਤੇ ਗਏ।