ਸਿੱਖਿਆ ਵਿਭਾਗ ਨੇ ਪ੍ਰਾਇਮਰੀ ਸਕੂਲ ‘ਚ ਕੀਤੀ ਅਧਿਆਪਕ ਦੀ ਤਾਇਨਾਤੀ
98 ਬੱਚਿਆਂ ਦੇ ਇਸ ਸਕੂਲ ਵਿੱਚ ਅਧਿਆਪਕਾਂ ਦੀ ਗਿਣਤੀ ਹੋਈ 3-ਨਿਸ਼ਾਨ ਸਿੰਘ
ਮੋਗਾ
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੋਗਾ ਵਿੱਚ ਸਿਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਸੁਵਿਧਾਵਾਂ ਦੇਣ ਲਈ ਹਰ ਪ੍ਰਕਾਰ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਰੇਕ ਸਕੂਲ ਵਿੱਚ ਬੁਨਿਆਦੀ ਸਹੂਲਤਾਂ ਪੂਰੀਆਂ ਹੋਣ।
ਜਾਣਕਾਰੀ ਦਿੰਦਿਆਂ ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ) ਨਿਸ਼ਾਨ ਸਿੰਘ ਨੇ ਦੱਸਿਆ ਕਿ ਪਿੰਡ ਰਾਮੂੰਵਾਲਾ ਦੇ ਪ੍ਰਾਇਮਰੀ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਸੀ ਅਤੇ ਪਿੰਡ ਵਾਸੀ ਵੀ ਇਸ ਸਕੂਲ ਵਿੱਚ ਅਧਿਆਪਕਾਂ ਦੀ ਗਿਣਤੀ ਵਧਾਉਣ ਲਈ ਮੰਗ ਕਰ ਰਹੇ ਸਨ।
ਇਹ ਮਾਮਲਾ ਸਿੱਖਿਆ ਵਿਭਾਗ ਦੇ ਪਹਿਲਾਂ ਤੋਂ ਹੀ ਧਿਆਨ ਵਿੱਚ ਸੀ ਅਤੇ ਇਸ ਉਪਰ ਕਾਰਵਾਈ ਮੁਕੰਮਲ ਕਰਦਿਆਂ ਹੁਣ ਅਧਿਆਪਕ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਇਸ ਸਕੂਲ ਵਿੱਚ 98 ਬੱਚੇ ਪੜ੍ਹਾ ਰਹੇ ਹਨ।
ਹੁਣ ਇਸ ਸਕੂਲ ਵਿੱਚ ਕੁੱਲ ਅਧਿਆਪਕਾਂ ਦੀ ਗਿਣਤੀ 3 ਹੋ ਗਈ ਹੈ। ਉਹਨਾਂ ਸਕੂਲ ਦੀ ਇੱਕ ਅਧਿਆਪਕ ਪ੍ਰਸੂਤਾ ਛੁੱਟੀ ਉਪਰ ਚੱਲ ਰਹੀ ਹੈ, ਛੁੱਟੀ ਪੂਰੀ ਹੋਣ ਉਪਰੰਤ ਉਸ ਵੱਲੋਂ ਵੀ ਜੁਆਇੰਨ ਕਰ ਲਿਆ ਜਾਵੇਗਾ।
ਫਿਲਹਾਲ ਹੁਣ 3 ਅਧਿਆਪਕਾਂ ਨਾਲ ਸਕੂਲ ਦੇ ਬੱਚਿਆਂ ਨੂੰ ਕਿਸੇ ਵੀ ਵਿਸ਼ੇ ਨੂੰ ਪੜ੍ਹਨ ਵਿੱਚ ਕੋਈ ਵੀ ਸਮੱਸਿਆ ਪੇਸ਼ ਨਹੀਂ ਆਉਂਦੀ।