All Latest NewsNews FlashPunjab News

ਅਧਿਆਪਕ ਬਦਲੀ ਨੀਤੀ ‘ਚ ਖਾਮੀਆਂ ਸਬੰਧੀ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਓਐਸਡੀ ਨਾਲ GTU ਵੱਲੋਂ ਅਹਿਮ ਮੀਟਿੰਗ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦਾ ਵਫ਼ਦ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਦੀ ਅਗਵਾਈ ਹੇਠ ਕੱਲ੍ਹ ਬਦਲੀਆਂ ਦੇ ਸਬੰਧੀ ਵਿੱਚ ਸਿੱਖਿਆ ਮੰਤਰੀ ਦੇ ਓਐਸਡੀ ਗੁਰਮੀਤ ਬਰਾੜ ਨੂੰ ਮਿਲਿਆ, ਜਿਸ ਵਿੱਚ ਜਥੇਬੰਦੀ ਨੇ ਬਦਲੀ ਨੀਤੀ ਵਿੱਚ ਖਾਮੀਆਂ ਸਬੰਧੀ ਵਿਸਥਾਰਤ ਗੱਲਬਾਤ ਕੀਤੀ।

ਜਥੇਬੰਦੀ ਨੇ ਮੰਗ ਕੀਤੀ ਕੇ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਬੀਪੀਈਓ, ਹੈਡਮਾਸਟਰ, ਪ੍ਰਿੰਸੀਪਲਜ਼ ਨੂੰ ਉਹਨਾਂ ਦੀ ਪ੍ਰਤੀ ਬੇਨਤੀ ਤੋਂ ਬਿਨ੍ਹਾਂ ਬਦਲੀ ਨਾ ਕੀਤੀ ਜਾਵੇ। ਜਥੇਬੰਦੀ ਨੇ ਜ਼ਬਰੀ ਬਦਲੀ ਕਰਨ ਖਿਲਾਫ਼ ਆਪਣਾ ਰੋਸ ਦਰਜ਼ ਕਰਵਾਇਆ।

ਜਥੇਬੰਦੀ ਨੇ ਡਾਟਾ ਮਿਸ ਮੈਚ ਵਾਲੇ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਦੇਣ ਸਬੰਧੀ ਅਤੇ ਬਦਲੀਆਂ ਦਾ ਦੂਜਾ ਗੇੜ ਸ਼ੁਰੂ ਕਰਨ ਦੀ ਮੰਗ ਕੀਤੀ ਤੇ ਜਿਸ ਬਾਰੇ ਓਐਸਡੀ ਨੇ ਕਿਹਾ ਕੇ ਮਾਸਟਰ ਕਾਡਰ ਤੋਂ ਲੈਕਚਰਾਰ ਦੀਆਂ ਪੱਦਉੁਨਤੀਆਂ ਤੋਂ ਬਾਅਦ ਦੂਜੇ ਗੇੜ ਦੀਆਂ ਬਦਲੀਆਂ ਕੀਤੀਆਂ ਜਾਣਗੀਆਂ।

ਜਥੇਬੰਦੀ ਨੇ ਬਦਲੀ ਨੀਤੀ ਵਿੱਚ ਪਾਰਦਰਸ਼ਤਾ ਰੱਖਣ ਦੀ ਮੰਗ ਕੀਤੀ ਤੇ ਖਾਲੀ ਅਸਾਮੀਆਂ ਨੂੰ ਪੂਰਨ ਤੌਰ ਤੇ ਦਿਖਾਉਣ ਦੀ ਮੰਗ ਕੀਤੀ ਤਾਂ ਜੋ ਅਧਿਆਪਕ ਆਪਣੀ ਬਦਲੀ ਆਪਣੇ ਘਰ ਦੇ ਨੇੜੇ ਕਰਵਾ ਸਕਣ।

6635 ਈਟੀਟੀ ਅਧਿਆਪਕਾਂ ਵਾਂਗ 559 ਲੈਕਚਰਾਰਾਂ ਤੇ ਬਾਕੀ ਅਧਿਆਪਕਾਂ ਨੂੰ ਬਦਲੀ ਲਈ ਮੌਕਾ ਦੇਣ ਦੀ ਮੰਗ ਕੀਤੀ ਇਸ ਬਾਰੇ ਓਐਸਡੀ ਜੀ ਨੇ ਕਿਹਾ ਕੇ 6635 ਈਟੀਟੀ ਨੂੰ ਇਹ ਮੌਕਾ ਤਾਂ ਦਿੱਤਾ ਹੈ, ਕਿਉਂਕਿ ਬਾਰਡਰ ਏਰੀਆ ਵਿਚਲੀਆਂ ਅਸਾਮੀਆਂ ਖਾਲੀ ਹੋਣਗੀਆਂ, ਜਿਹਨਾਂ ਤੇ 2364 ,5994 ਈਟੀਟੀ ਅਧਿਆਪਕਾਂ ਨੂੰ ਜੁਆਇੰਨ ਕਰਵਾਉਣਾ ਹੈ।

ਜਥੇਬੰਦੀ ਨੇ ਖਾਸ ਛੋਟ ਵਾਲੇ ਅਧਿਆਪਕਾਂ ਦੀਆਂ ਬਦਲੀਆਂ ਹਰ ਮਹੀਨੇ ਕਰਨ ਸਬੰਧੀ ਮੰਗ ਕੀਤੀ ਤਾਂ ਉਹਨਾਂ ਨੇ ਆਖਿਆ ਕੇ ਇਸ ਸਬੰਧੀ ਬਦਲੀ ਪੋਰਟਲ ਹਰ ਮਹੀਨੇ ਖੁੱਲਿਆ ਕਰੇਗਾ।

ਜਥੇਬੰਦੀ ਨੇ ਕਰੋਨਿਕ ਬਿਮਾਰੀ, ਸਪੈਸ਼ਲ ਕੇਸਾਂ ਦੇ ਸਬੂਤ ਦੇਣ ਬਾਵਜੂਦ ਵੀ ਕਈ ਅਧਿਆਪਕਾਂ ਦੀ ਬਦਲੀ ਨਾ ਹੋਣ ਦੀ ਗੱਲ ਕੀਤੀ ਤਾਂ ਵਿਭਾਗ ਦੇ ਕਰਮਚਾਰੀਆਂ ਨੇ ਕਿਹਾ ਕੇ ਅਜਿਹੀ ਬਦਲੀ ਸਮੇਂ ਅਧਿਆਪਕ ਫੋਨ ਤੋਂ ਨਾ ਬਦਲੀ ਅਪਲਾਈ ਨਾ ਕਰਨ ਕਿਉੰਕਿ ਤਕਨੀਕੀ ਕਾਰਨਾਂ ਕਰਕੇ ਖਾਸ ਬਦਲੀ ਸਬੰਧੀ ਸਬੂਤ ਅਪਲੋਡ ਨਹੀਂ ਹੁੰਦੇ, ਸੋ ਅਧਿਆਪਕ ਕੰਪਿਊਟਰ,ਲੈਪਟਾਪ ਤੋੰ ਅਪਲਾਈ ਕਰਨ।

ਪ੍ਰੋਮੇਸ਼ਨ ਸੈੱਲ ਦੇ ਏਡੀ ਮੈਡਮ ਰੀਤੂ ਬਾਲਾ ਨੂੰ ਈਟੀਟੀ ਤੋ ਮਾਸਟਰ ਦੀਆਂ ਤਰੱਕੀਆਂ ਸਬੰਧੀ ਮਿਲਿਆ ਗਿਆ ਤੇ ਈਟੀਟੀ ਤੋਂ ਮਾਸਟਰ ਕਾਡਰ ਦੀਆਂ ਪ੍ਰਮੋਸ਼ਨਾਂ ਜਲਦ ਕਰਨ ਦੀ ਮੰਗ ਕੀਤੀ। ਜਥੇਬੰਦੀ ਨੇ ਅੰਗਰੇਜ਼ੀ ਦੀਆਂ ਪੋਸਟਾਂ ਸਬੰਧੀ ਗੱਲ ਕੀਤੀ।

ਜਿਸ ਤੇ ਓਐਸਡੀ ਨੇ ਕਿਹਾ ਜੋ ਐਸ ਐਸ ਟੀ ਦੀਆਂ ਪ੍ਰਮੋਸ਼ਨਾਂ ਵਿੱਚ ਅਸਾਮੀਆਂ ਖਾਲ਼ੀ ਹੋ ਜਾਣਗੀਆਂ ਉਹਨਾਂ ਨੂੰ ਲੋੜ ਅਨੁਸਾਰ ਅੰਗਰੇਜ਼ੀ ਵਿੱਚ ਤਬਦੀਲ ਕੀਤਾ ਜਾਵੇਗਾ ਤੇ ਦੂਜੇ ਗੇੜ ਵਿੱਚ ਬਦਲੀ ਦਾ ਮੌਕਾ ਦੇਣ ਤੇ ਸਹਿਮਤੀ ਬਣੀ।

 

Leave a Reply

Your email address will not be published. Required fields are marked *