Punjab News: ਬਿਜਲੀ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀਆਂ ਭਰਕੇ ਪੂਰੇ ਪੰਜਾਬ ‘ਚ ਮੰਡਲ ਪੱਧਰ ‘ਤੇ ਰੋਸ ਰੈਲੀਆਂ
ਪਾਵਰਕੌਮ ਦੀਆਂ ਜਥੇਬੰਦੀਆਂ ਸਮੂਹਿਕ ਛੁੱਟੀ ਨਾਲ ਦੂਜੇ ਦਿਨ ਵੱਡੇ ਪੱਧਰ ‘ਤੇ ਬਿਜਲੀ ਸਪਲਾਈ ਦੇ ਕੰਮ ਪ੍ਰਭਾਵਿਤ
ਦਲਜੀਤ ਕੌਰ, ਬਰਨਾਲਾ
ਪੀ.ਐਸ.ਈ.ਬੀ. ਜੁਆਇੰਟ ਫੋਰਮ ਪੰਜਾਬ, ਬਿਜਲੀ ਮੁਲਾਜਮ ਏਕਤਾ ਮੰਚ, ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰ, ਟੈਕਨੀਕਲ ਸਰਵਿਸ ਯੂਨੀਅਨ (ਭੰਗਲ) ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਪੂਰੇ ਪੰਜਾਬ ਵਿੱਚ ਮਿਤੀ 10-11-12 ਸਤੰਬਰ ਦੀ ਤਿੰਨ ਰੋਜਾ ਸਮੂਹਿਕ ਛੁੱਟੀ ਭਰਕੇ ਪੂਰੇ ਪੰਜਾਬ ਵਿੱਚ ਮੰਡਲ ਪੱਥਰ ਤੇ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ।
ਉਸੇ ਲੜੀ ਤਹਿਤ ਅੱਜ ਬਰਨਾਲਾ ਸਰਕਲ ਦੇ ਸਮੂਹ ਬਿਜਲੀ ਮੁਲਾਜ਼ਮਾਂ ਵੱਲੋਂ ਦੂਜੇ ਦਿਨ ਸ਼ਹਿਰੀ ਮੰਡਲ ਬਰਨਾਲਾ ਵਿਖੇ ਰੋਸ ਰੈਲੀ ਕੀਤੀ ਗਈ। ਜਿਸ ਦੀ ਪ੍ਰਧਾਨਗੀ ਬਰਨਾਲਾ ਸੰਘਰਸ਼ ਕਮੇਟੀ ਦੇ ਕਨਵੀਨਰ ਸਤਿੰਦਰ ਪਾਲ ਸਿੰਘ ਜੱਸੜ ਨੇ ਕੀਤੀ। ਇਸ ਰੈਲੀ ਵਿੱਚ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਮਨੇਜਮੈਂਟ ਅਤੇ ਪੰਜਾਬ ਰਾਜ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੀ ਹਾਜਰੀ ਵਿੱਚ ਹੋਈ ਮਿਤੀ 31 ਜੁਲਾਈ 2024 ਅਤੇ 06 ਸਤੰਬਰ 2024 ਦੀਆਂ ਮੀਟਿੰਗਾਂ ਵਿੱਚ ਮੁਲਾਜ਼ਮਾਂ ਦੀਆਂ ਮਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਦੀ ਜੋਰਦਾਰ ਮੰਗ ਕੀਤੀ ਗਈ।
ਇਹ ਮੌਕੇ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ ਕਿਸੇ ਬਿਜਲੀ ਮੁਲਾਜ਼ਮ ਨੂੰ ਡਿਊਟੀ ਦੌਰਾਨ ਹਾਦਸੇ ਵਿੱਚ ਆਪਣੀ ਜਾਨ ਗਵਾਉਣ ਤੇ ਪੰਜਾਬ ਪੁਲਿਸ ਦੇ ਮੁਲਾਜਮਾਂ ਵਾਂਗ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਸ਼ਹੀਦ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਆਰਥਿਕ ਮੱਦਦ ਦਿੱਤੀ ਜਾਵੇ। ਇਸ ਤੋਂ ਇਲਾਵਾ ਜੋਰਦਾਰ ਮੰਗ ਕੀਤੀ ਗਈ ਕਿ ਬਿਜਲੀ ਮੁਲਾਜਮਾਂ ਦੇ ਕੰਮ ਦੇ ਆਧਾਰ ਤੇ ਪੱਕੀ ਭਰਤੀ ਕੀਤੀ ਜਾਵੇ, ਮੁਲਾਜਮਾਂ ਅਤੇ ਪੈਨਸ਼ਨਰਾਂ ਦਾ ਪੰਜਾਬ ਡਿਵੈਲਪਮੈਂਟ ਦੇ ਨਾਮ ਤੇ ਕੀਤੀ ਜਾ ਰਹੀ 200/- ਰੁਪੈ ਪ੍ਰਤੀ ਮਹੀਨਾ ਜਬਰੀ ਕਟੌਤੀ ਬੰਦ ਕੀਤੀ ਜਾਵੇ।
ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਗਰਿੱਡਾਂ ਤੇ ਕੰਮ ਕਰਦੇ ਆਰ.ਟੀ.ਐੱਮ. ਮੁਲਾਜ਼ਮਾਂ ਦੀਆਂ ਸਹਾਇਕ ਐੱਸ.ਐੱਸ.ਏ. ਦੀਆਂ ਤਰੱਕੀਆਂ ਸਮੇਤ ਹੋਰ ਸਾਰੀ ਕੈਟਾਗਰੀਆਂ ਦੀਆਂ ਰਹਿੰਦੀਆਂ ਤਰੱਕੀਆਂ ਜਲਦ ਕੀਤੀਆਂ ਜਾਣ, ਆਰ.ਟੀ.ਐੱਮ./ ਓ.ਸੀ. ਤੇ ਮਿਤੀ 01.01.2011 ਤੋਂ ਪੇਅ ਬੈਂਡ ਬਾਕੀ ਮੁਲਜ਼ਮਾਂ ਵਾਂਗ ਲਾਗੂ ਕੀਤਾ ਜਾਵੇ, ਓ.ਸੀ. ਨੂੰ ਸੋਧਿਆ ਹੋਇਆ ਸਹਾਇਕ ਲਾਈਨਮੈਨ ਦਾ ਸਕੇਲ ਦਿੱਤਾ ਜਾਵੇ, ਸਹਾਇਕ ਲਾਈਨਮੈਨ ਤੋਂ ਲਾਈਨਮੈਨ ਅਤੇ ਲਾਈਨਮੈਨ ਤੋਂ ਜੇ.ਈ. ਦੀ ਤਰੱਕੀ ਜਲਦੀ ਕੀਤੀ ਜਾਵੇ, ਮਿਤੀ 01-01-2016 ਤੋਂ 30-06-2021 ਤੱਕ ਮੁਲਾਜਮਾਂ ਦੇ ਸੋਧੇ ਹੋਏ ਸਕੇਲਾਂ ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ, ਮੁਲਾਜਮਾਂ ਦਾ ਮਹਿੰਗਾਈ ਭੱਤਾ ਕੇਂਦਰ ਦੀ ਤਰਜ ਤੇ 12% ਤੁਰੰਤ ਜਾਰੀ ਕੀਤਾ ਜਾਵੇ ਅਤੇ ਸਮੇਂ ਸਮੇਂ ਸਿਰ ਜਾਰੀ ਪੈਂਡਿਗ ਡੀ.ਏ. ਦੀਆਂ ਕਿਸ਼ਤਾਂ ਦਾ ਬਕਾਇਆ ਵੀ ਦਿੱਤਾ ਜਾਵੇ, ਮ੍ਰਿਤਕ ਮੁਲਾਜਮਾਂ ਦੇ ਵਾਰਸਾਂ ਨੂੰ ਤਰਸ ਦੇ ਅਧਾਰ ਤੇ ਨੌਕਰੀ ਦੇਣ ਦੀ ਪ੍ਰਕ੍ਰਿਆ ਜਲਦੀ ਮੁਕੰਮਲ ਕੀਤੀ ਜਾਵੇ, 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ।
ਆਗੂਆਂ ਨੇ ਪਾਵਰਕਾਮ ਦੀ ਮੈਨੇਜਮੈਂਜ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਅਗਰ ਬਿਜਲੀ ਮੁਲਾਜ਼ਮਾਂ ਦੀਆਂ ਮੰਨ੍ਹੀਆਂ ਹੋਈਆਂ ਮੰਗਾ ਲਾਗੂ ਨਾਂ ਕੀਤੀਆਂ ਗਈਆਂ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਦੌਰਾਨ ਬਿਜਲੀ ਖਪਤਕਾਰਾਂ ਨੂੰ ਬਿਜਲੀ ਸਪਲਾਈ ਸਬੰਧੀ ਆਉਣ ਵਾਲੀਆਂ ਮੁਸ਼ਕਲਾਂ ਲਈ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਪੂਰੀ ਤਰ੍ਹਾਂ ਜਿੰਮੇਵਾਰ ਹੋਵੇਗੀ। ਅੱਜ ਦੀ ਇਸ ਰੋਸ ਰੈਲੀ ਦੇ ਦੂਜੇ ਦਿਨ ਸਰਕਲ ਬਰਨਾਲਾ ਦੇ ਬਿਜਲੀ ਕਾਮੇਂ ਵੱਡੀ ਗਿਣਤੀ ਵਿੱਚ ਹਾਜਰ ਹੋਏ।
ਸਟੇਜ ਸਕੱਤਰ ਦੀ ਕਾਰਵਾਈ ਇੰਜ. ਕੁਲਵੀਰ ਸਿੰਘ ਔਲਖ ਨੇ ਨਭਾਈ। ਇਸ ਧਰਨੇ ਨੂੰ ਇੰਜ. ਸੁਖਵਿੰਦਰ ਸਿੰਘ ਸੰਘੇੜਾ, ਕੁਲਵਿੰਦਰ ਸਿੰਘ, ਅਮਰਜੀਤ ਸਿੱਘ, ਸਤਨਾਮ ਸਿੱਘ, ਦੀਪਕ ਸ਼ਰਮਾਂ, ਭੋਲਾ ਸਿੰਘ ਗੁੰਮਟੀ, ਜਰਨੈਲ ਸਿੰਘ ਠੁੱਲੀਵਾਲ, ਕਮਲਜੀਤ ਸਿੱਘ ਜਲ੍ਹੂਰ, ਗੁਰਵਿੰਦਰ ਸਿੱਘ, ਪਰਗਟ ਸਿੰਘ, ਪੰਕਜ ਗੋਇਲ, ਰਣਜੀਤ ਕੁਮਾਰ, ਰਾਜੇਸ਼ ਕੁਮਾਰ ਬੰਟੀ, ਜਗਤਾਰ ਸਿੰਘ, ਰਾਮ ਪਾਲ ਸਿੰਘ, ਦਲਜੀਤ ਸਿੰਘ, ਹਿਮਾਂਸੂ ਸਿੰਗਲਾ, ਅਕਾਸ਼ਦੀਪ ਸਿੰਘ ਮੋਦਗਿੱਲ, ਮਨਦੀਪ ਸ਼ਰਮਾਂ, ਸਰਬਜੀਤ ਸਿੰਘ, ਇੰਜ. ਹਰਮਨਪ੍ਰੀਤ ਸਿੰਘ ਏ.ਏ.ਈ, ਇੰਜ. ਗੁਰਪ੍ਰੀਤ ਸਿੱਘ, ਰਿਟਾਇਰੀ ਯੂਨੀਅਨ ਦੇ ਸਾਥੀਆਂ ਸਿੰਦਰ ਧੌਲਾ, ਗੁਰਜੰਟ ਸਿੰਘ, ਗੁਰਚਰਨ ਸਿੰਘ, ਇਨਕਲਾਬੀ ਕੇਂਦਰ ਪੰਜਾਬ ਵੱਲੋਂ ਨਰਾਇਣ ਦੱਤ, ਕਿਸਾਨ ਜੱਥੇਬੰਦੀਆਂ ਵੱਲੋਂ ਭਾਕਿਯੂ ਏਕਤਾ ਡਕੌਂਦਾ ਦੇ ਆਗੂ ਨਾਨਕ ਸਿੰਘ, ਅਮਲਾ ਸਿੰਘ, ਜਗਰਾਜ ਸਿੰਘ ਹਰਦਾਸਪੁਰਾ, ਸਤਨਾਮ ਸਿੰਘ, ਕੁਲਵੰਤ ਸਿੰਘ, ਜਰਨੈਲ ਸਿੰਘ ਚੀਮਾ, ਹਾਕਮ ਸਿੰਘ ਨੂਰ, ਮਹਿੰਦਰ ਸਿੰਘ ਰੁੜੇਕੇ, ਇੰਜ. ਗੁਰਲਾਭ ਸਿੰਘ ਏ.ਏ.ਈ. ਵੱਲੋਂ ਸੰਬੋਧਨ ਕੀਤਾ ਗਿਆ।