ਪੰਜਾਬ ਦੇ ਸੈਂਕੜੇ ਅਧਿਆਪਕ ਬਦਲੀਆਂ ਨੂੰ ਲੈ ਕੇ ਨਿਰਾਸ਼ਾ ਦੇ ਆਲਮ ‘ਚ! ਡਾਟਾ ਮਿਸਮੈਚ ਵਾਲੇ ਅਧਿਆਪਕਾਂ ਨੇ ਪੋਰਟਲ ਦੁਬਾਰਾ ਖੋਲਣ ਦੀ ਕੀਤੀ ਮੰਗ
ਡਾਟਾ ਮਿਸਮੈਚ ਵਾਲੇ ਅਧਿਆਪਕਾਂ ਨੇ ਪੋਰਟਲ ਦੁਬਾਰਾ ਖੋਲਣ ਦੀ ਕੀਤੀ ਮੰਗ
ਪੰਜਾਬ ਨੈੱਟਵਰਕ, ਐਸਏਐਸ ਨਗਰ
ਸਿਖਿਆ ਵਿਭਾਗ ਨੇ ਅੱਧਾ ਸਾਲ ਲੰਘਾ ਕੇ ਬਦਲੀਆਂ ਦਾ ਪੋਰਟਲ ਖੋਲ੍ਹਿਆ, ਪਰੰਤ ਹੁਣ ਵਿਭਾਗ ਨੇ ਬਦਲੀਆਂ ਦੇ ਨਾਮ ਤੇ ਕੋਝਾ ਮਜਾਕ ਕੀਤਾ ਹੈ। ਜਾਣਕਾਰੀ ਦਿੰਦੇ ਅਧਿਆਪਕ ਆਗੂ ਈਟੀਟੀ ਯੂਨੀਅਨ ਦੇ ਸੂਬਾ ਪ੍ਰਧਾਨ ਅਮਨ ਸ਼ਰਮਾ, 3704 ਅਧਿਆਪਕ ਯੂਨੀਅਨ ਪੰਜਾਬ ਦੇ ਆਗੂਆ ਨੇ ਦੱਸਿਆ ਕਿ ਪਹਿਲਾਂ ਡਾਟਾ ਮਿਸਮੈਚ ਕਾਰਣ ਪੂਰੇ ਪੰਜਾਬ ਦੇ ਸੈਂਕੜੇ ਅਧਿਆਪਕ ਨਿਰਾਸ਼ਾ ਦੇ ਆਲਮ ਵਿੱਚ ਹਨ।
ਉਨ੍ਹਾਂ ਕਿਹਾ ਕਿ ਬਦਲੀਆਂ ਦੇ ਪਹਿਲੇ ਗੇੜ ਦੌਰਾਨ ਅਧਿਆਪਕਾਂ ਨੇ ਆਪਣੀ ਸਟਾਫ ਆਈ .ਡੀ ਤੋਂ ਦਿਖਾਈ ਦਿੰਦੇ ਸਟੇਸ਼ਨ ਭਰੇ ਸੀ ਪਰੰਤੂ ਅਫ਼ਸੋਸ ਉਨ੍ਹਾਂ ਸਟੇਸ਼ਨਾਂ ਤੇ ਕਿਸੇ ਵੀ ਅਧਿਆਪਕ ਦੀ ਬਦਲੀ ਨਹੀਂ ਹੋਈ ਜਿਹੜਾ ਕਿ ਪੂਰੇ ਪੰਜਾਬ ਦੇ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਨਾਲ ਬਹੁਤ ਵੱਡਾ ਧੱਕਾ ਤੇ ਅਨਿਆਂ ਹੈ।
ਇਸ ਦੇ ਨਾਲ ਸੈਂਕੜੇ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਨੇ ਆਪਣੇ ਜ਼ਿਲ੍ਹੇ ਅੰਦਰ ਬਦਲੀ ਕਰਵਾਉਣ ਦਾ ਮੌਕਾ ਵੀ ਗਵਾ ਲਿਆ ਹੈ। ਵਿਭਾਗ ਡਾਟਾ ਮਿਸਮੈਚ ਵਾਲੇ ਅਧਿਆਪਕਾਂ ਲਈ ਪੋਰਟਲ ਖੋਲੇ ਤਾਂ ਜੋ ਦੂਰ-ਦੁਰਾਡੇ ਬੈਠੇ ਅਧਿਆਪਕ ਆਪਣੇ ਘਰਾਂ ਦੇ ਨਜ਼ਦੀਕ ਆ ਸਕਣ। ਉਨ੍ਹਾਂ ਸਿੱਖਿਆ ਮੰਤਰੀ, ਸਕੱਤਰ, ਡੀਜੀਐਸਈ, ਤੋਂ ਮੰਗ ਕੀਤੀ ਹੈ ਕਿ ਜਲਦ ਡਾਟਾ ਮਿਸਮੈਚ ਵਾਲੇ ਅਧਿਆਪਕਾਂ ਲਈ ਪੋਰਟਲ ਖੋਲਿਆ ਜਾਵੇ।