All Latest NewsNews FlashPunjab News

ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਮਿਆਲ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਆਯੋਜਿਤ

 

ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨਰੇਸ਼ ਪਨਿਆੜ ਵੱਲੋਂ ਸਟੇਟ ਐਵਾਰਡੀ ਵਿਜੇ ਸਿੰਘ ਅਤੇ ਅਧਿਆਪਨ ਦੇ ਨਾਲ ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਉਤੱਮ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਦਾ ਕੀਤਾ ਗਿਆ ਸਨਮਾਨ

ਅਧਿਆਪਕ ਲਗਨ ਅਤੇ ਮਿਹਨਤ ਨਾਲ ਤਰਾਸ਼ ਕੇ ਵਿਦਿਆਰਥੀ ਨੂੰ ਹੀਰਾ ਬਣਾਉਂਦਾ ਹੈ:- ਨਰੇਸ਼ ਪਨਿਆੜ

ਪੰਜਾਬ ਨੈੱਟਵਰਕ, ਪਠਾਨਕੋਟ

ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਬਮਿਆਲ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨਰੇਸ਼ ਪਨਿਆੜ ਦੀ ਅਗਵਾਈ ਹੇਠ ਅਧਿਆਪਕ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਦੌਰਾਨ ਸਟੇਟ ਐਵਾਰਡ ਪ੍ਰਾਪਤ ਕਰ ਬਲਾਕ ਬਮਿਆਲ ਦਾ ਨਾਂ ਰੌਸ਼ਨ ਕਰਨ ਵਾਲੇ ਸਟੇਟ ਐਵਾਰਡੀ ਸੀਐਚਟੀ ਵਿਜੇ ਸਿੰਘ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਬਲਾਕ ਵਿੱਚ ਉਤੱਮ ਅਧਿਆਪਕ ਵੱਜੋਂ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਲਾਘਾਯੋਗ ਸੇਵਾਵਾਂ ਦੇਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਤੇ ਪ੍ਰਿੰਸੀਪਲ ਰਾਮਪਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਮਿਆਲ, ਪ੍ਰਿੰਸੀਪਲ ਰਮੇਸ਼ ਕੁਮਾਰ ਬੀਐਨਓ ਨਰੋਟ ਜੈਮਲ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਸਨ।

ਸਨਮਾਨ ਪੱਤਰ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਵਿੱਚ ਅਜੇ ਵਸ਼ਿਸ਼ਟ ਬੀਆਰਸੀ ਬਮਿਆਲ, ਸ਼ਾਮ ਲਾਲ ਸ਼ਰਮਾ ਬੀਆਰਸੀ, ਅਸ਼ੀਸ਼ ਭੱਟੀ (ਉਦੀਪੁਰ ਐਮਾਂ), ਧਰਮਵੀਰ (ਫਰਵਾਲ) , ਚੰਦਰ ਮੋਹਨ(ਰਤੜਵਾਂ) , ਸਿੰਧ ਰਾਜ(ਨ. ਜੈ. ਸਿੰਘ) , ਅੰਜੂ ਬਾਲਾ (ਭਗਵਾਲ) , ਗੁਰਮੀਤ ਕੌਰ (ਆਦਮ ਬਾੜਵਾਂ) , ਜੀਵਨ ਕੁਮਾਰ (ਬਮਿਆਲ) , ਰਾਜੀਵ ਕੁਮਾਰ (ਸਿੰਬਲ) , ਸੁਨੀਤਾ ਬਾਲਾ (ਮੁੱਠੀ) , ਰੋਜ਼ੀ (ਮੁੱਠੀ) , ਆਸ਼ਾ ਦੇਵੀ (ਮਾਖਣਪੁਰ) , ਲੱਛਮੀ ਦੇਵੀ (ਦਤਿਆਲ ਫਿਰੋਜਾ) , ਨਵਜੀਤ ਸੈਣੀ (ਜਨਿਆਲ) , ਭਾਵਨਾ (ਖਰਕੜਾ ਠੂਠੋਵਾਲ) , ਰਾਮ ਮੂਰਤੀ (ਬਹਾਦੁਰਪੁਰ) ਸ਼ਾਮਲ ਹਨ।

ਇਸ ਦੌਰਾਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਨਰੇਸ਼ ਪਨਿਆੜ ਨੇ ਅਧਿਆਪਕ ਵਰਗ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਹਰੇਕ ਅਧਿਆਪਕ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ ਤਾਂ ਕਿ ਵਿਦਿਆਰਥੀ ਚੰਗੀ ਸਿੱਖਿਆ ਲੈ ਕੇ ਸਮਾਜ ਨੂੰ ਸਹੀ ਦਿਸ਼ਾ ਦੇ ਸਕਣ।

ਉਨ੍ਹਾਂ ਵਿਸ਼ੇਸ਼ ਤੌਰ ’ਤੇ ਕਿਹਾ ਕਿ ਅਧਿਆਪਕ ਲਗਨ ਤੇ ਮਿਹਨਤ ਨਾਲ ਵਿਦਿਆਰਥੀ ਨੂੰ ਤਰਾਸ਼ ਕੇ ਹੀਰਾ ਬਣਾਉਂਦਾ ਹੈ। ਇਸ ਲਈ ਵਿਦਿਆਰਥੀ ਨੂੰ ਪੂਰੀ ਤਨਦੇਹੀ ਨਾਲ ਮਿਹਨਤ ਕਰਵਾਉਣਾ ਅਧਿਆਪਕ ਦਾ ਮੁੱਢਲਾ ਫ਼ਰਜ਼ ਸਮਝਣਾ ਚਾਹੀਦਾ ਹੈ ਇਸ ਮੌਕੇ ਤੇ ਸੀਐਚਟੀ ਘਣਸ਼ਿਆਮ ਲਾਲ, ਸੀਐਚਟੀ ਜਗਧਰ ਸ਼ਰਮਾ, ਸੀਐਚਟੀ ਸੁਰਜਨ ਸਿੰਘ ਆਦਿ ਹਾਜ਼ਰ ਸਨ।

 

Leave a Reply

Your email address will not be published. Required fields are marked *