Punjabi News: ਇਟਲੀ ‘ਚ ਪੰਜਾਬਣ ਦੀ ਮੌਤ
Punjabi News: ਇਟਲੀ ਵਿੱਚ ਕਪੂਰਥਲਾ ਦੇ ਨਡਾਲਾ ਕਸਬੇ ਦੀ ਵਸਨੀਕ ਵਿਆਹੁਤਾ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ।
ਜਾਣਕਾਰੀ ਅਨੁਸਾਰ, ਕਾਜਲ ਸ਼ਰਮਾ ਪਤਨੀ ਸੰਦੀਪ ਕੁਮਾਰ ਪਿਛਲੇ ਕੁੱਝ ਸਮੇਂ ਤੋਂ ਇਟਲੀ ਵਿੱਚ ਰਹਿ ਰਹੇ ਸਨ।
ਕਾਜਲ ਸ਼ਰਮਾ (38 ਸਾਲਾ) ਦੇ ਪਤੀ ਸੰਦੀਪ ਕੁਮਾਰ ਨੇ ਦੱਸਿਆ ਕਿ ਉਹ ਦੀ ਪਤਨੀ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੀ ਸੀ।
ਬਿਮਾਰੀ ਦੇ ਕਾਰਨ ਉਹਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਸੰਦੀਪ ਅਨੁਸਾਰ, ਕਾਜਲ ਦੀ ਹਸਪਤਾਲ ਵਿੱਚ ਦੌਰਾਨੇ ਇਲਾਜ ਕਾਲਜ ਨੇ ਦਮ ਤੋੜ ਦਿੱਤਾ।
ਕਾਜਲ ਦੀ ਮੌਤ ਦੀ ਖ਼ਬਰ ਜਿਵੇਂ ਹੀ ਨਡਾਲਾ ਵਸਨੀਕ ਪਰਿਵਾਰਿਕ ਮੈਂਬਰਾਂ ਨੂੰ ਲੱਗੀ ਤਾਂ, ਉੱਥੇ ਸੋਗ ਦਾ ਮਾਹੌਲ ਸੀ। – jagran

