All Latest NewsNews FlashPunjab News

ਪੰਜਾਬ ਸਰਕਾਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ‘ਤੇ ਛੁੱਟੀ ਦਾ ਐਲਾਨ ਕਰੇ

 

ਏਆਈਐਸਐਫ ਅਤੇ ਏਆਈਵਾਈਐਫ ਵੱਲੋਂ 28 ਸਤੰਬਰ ਨੂੰ ਭਗਤ ਸਿੰਘ ਦੇ ਜਨਮਦਿਨ ਤੇ ਛੁੱਟੀ ਕਰਨ ਦੀ ਮੰਗ!

ਰਣਬੀਰ ਕੌਰ ਢਾਬਾਂ, ਜਲਾਲਾਬਾਦ

ਪਰਮਗੁਣੀ ਭਗਤ ਸਿੰਘ ਦਾ 117ਵਾਂ ਜਨਮ ਦਿਨ ਦੁਨੀਆਂ ਭਰ ਦੇ ਵਿੱਚ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ ਸੂਬੇ ਵਿੱਚ ਪਰਮਗੁਣੀ ਭਗਤ ਸਿੰਘ ਅਤੇ ਉਸਦੇ ਸਾਥੀਆਂ ਦਾ ਇੱਕ ਅਹਿਮ ਮਹੱਤਵ ਹੈ ਅਤੇ ਇਸ ਦਿਨ ਪੰਜਾਬ ਭਰ ਦੇ ਵਿੱਚ ਦੇਸ਼ ਦੀ ਜਵਾਨੀ ਵੱਲੋਂ ਭਗਤ ਸਿੰਘ ਦਾ ਜਨਮ ਦਿਨ ਸ਼ਾਨੋ ਸ਼ੌਕਤ ਅਤੇ ਇਨਕਲਾਬੀ ਜੋਸ਼ ਗਰੋਸ਼ ਨਾਲ ਮਨਾਇਆ ਜਾਂਦਾ ਹੈ।

ਪ੍ਰੰਤੂ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਦਿਨ ਪੰਜਾਬ ਸਰਕਾਰ ਵੱਲੋਂ ਭਗਤ ਸਿੰਘ ਦੇ ਜਨਮ ਦਿਨ ਤੇ ਛੁੱਟੀ ਦਾ ਐਲਾਨ ਨਹੀਂ ਕੀਤਾ ਗਿਆ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ ਅਤੇ ਸੂਬਾ ਮੀਤ ਸਕੱਤਰ ਸਾਥੀ ਹਰਭਜਨ ਛੱਪੜੀਵਾਲਾ ਨੇ ਸਥਾਨਕ ਸੁਤੰਤਰ ਭਵਨ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਮੌਕੇ ਕੀਤਾ।

ਇਸ ਮੌਕੇ ਉਹਨਾਂ ਦੇ ਨਾਲ ਏਆਈਐਸਐਫ ਐਫ ਦੇ ਆਗੂ ਸੁਰਿੰਦਰ ਬਾਹਮਣੀ ਵਾਲਾ, ਮਨਪ੍ਰੀਤ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ। ਸਾਥੀ ਢਾਬਾਂ ਅਤੇ ਛੱਪੜੀ ਵਾਲਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕਰਦਿਆਂ ਕਿਹਾ ਕਿ 28 ਸਤੰਬਰ ਨੂੰ ਭਗਤ ਸਿੰਘ ਦੇ ਜਨਮ ਦਿਨ ਤੇ ਛੁੱਟੀ ਦਾ ਐਲਾਨ ਕੀਤਾ ਜਾਵੇ ਤਾਂ ਕਿ ਉਸਦੇ ਜਨਮ ਦਿਨ ਮਨਾਉਣ ਲਈ ਵਿਦਿਆਰਥੀ ਅਤੇ ਬਾਕੀ ਨੌਜਵਾਨ ਭਗਤ ਸਿੰਘ ਦਾ ਜਨਮ ਦਿਨ ਇਨਕਲਾਬੀ ਜੋਸ਼ ਗਰੋਸ਼ ਨਾਲ ਮਨਾ ਸਕਣ।

ਉਹਨਾਂ ਪੰਜਾਬ ਸਰਕਾਰ ਨੂੰ ਯਾਦ ਦਿਵਾਉਂਦਿਆਂ ਕਿਹਾ ਕਿ ਉਹ ਪੰਜਾਬ ਦੀ ਸੱਤਾ ਤੇ ਪਰਮਗੁਣੀ ਭਗਤ ਸਿੰਘ ਦੇ ਪਹਿਰਾਵੇ ਨੂੰ ਅਪਣਾ ਕੇ, ਭਾਵ ਭਗਤ ਸਿੰਘ ਵਰਗੀ ਪੱਗ ਬੰਨ ਕੇ ਆਏ ਹਨ ਅਤੇ ਉਹਨਾਂ ਦੇ ਜਨਮ ਦਿਨ ‘ਤੇ ਛੁੱਟੀ ਨਾ ਕਰਨਾ ਨੌਜਵਾਨਾਂ ਨਾਲ ਇੱਕ ਵੱਡੀ ਬੇਇਨਸਾਫੀ ਹੋਵੇਗੀ। ਉਹਨਾਂ ਕਿਹਾ ਕਿ ਪੰਜਾਬ ਸੂਬੇ ਅੰਦਰ ਜਵਾਨੀ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਲਈ ਅੰਗੜਾਈ ਲੈ ਰਹੀ ਹੈ।

ਦੂਜੇ ਪਾਸੇ ਪੰਜਾਬ ਅੰਦਰ ਲਗਾਤਾਰ ਬੇਰੁਜ਼ਗਾਰੀ ਵਧਣ ਕਾਰਨ,ਨਸ਼ਿਆਂ, ਲੁੱਟਾ ਖੋਹਾ ਆਤਮ ਹੱਤਿਆਂਆਵਾਂ ਅਤੇ ਹੋਰ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਜੇਕਰ ਪੰਜਾਬ ਸਰਕਾਰ ਭਗਤ ਸਿੰਘ ਦੀ ਸੋਚ ‘ਤੇ ਪਹਿਰਾ ਦੇਣ ਦਾ ਰਾਗ ਅਲਾਪਦੀ ਹੈ ਤਾਂ ਉਸ ਨੂੰ ਅਮਲ ਵਿੱਚ ਵੀ ਲਾਗੂ ਕਰਨਾ ਚਾਹੀਦਾ ਹੈ।

ਅੰਤ ਵਿੱਚ ਆਪਣੀ ਮੰਗ ਨੂੰ ਦਰਾਉਂਦਿਆਂ ਆਗੂਆਂ ਨੇ ਕਿਹਾ ਕਿ ਪਰਮਗੁਣੀ ਭਗਤ ਸਿੰਘ ਦੇ ਜਨਮ ਦਿਨ 28 ਸਤੰਬਰ ਨੂੰ ਪੰਜਾਬ ਸਰਕਾਰ ਤੁਰੰਤ ਛੁੱਟੀ ਦਾ ਐਲਾਨ ਕਰੇ, ਤਾਂ ਕਿ ਦੇ ਪੰਜਾਬ ਦੀ ਜਵਾਨੀ ਭਗਤ ਸਿੰਘ ਦੇ ਜਨਮ ਦਿਨ ਨੂੰ ਖੁੱਲੇ ਮਨ ਨਾਲ ਮਨਾ ਸਕੇ।

 

Leave a Reply

Your email address will not be published. Required fields are marked *