ਅਧਿਆਪਕ ਮਸਲਿਆਂ ਨੂੰ ਹੱਲ ਨਾ ਕਰਨ ਖਿਲਾਫ ਡੀਟੀਐੱਫ ਨੇ ਸੰਘਰਸ਼ੀ ਰੂਪ ਰੇਖਾ ਉਲੀਕੀ
ਪੁਰਾਣੀ ਪੈਨਸ਼ਨ ਅਤੇ ਪੰਜਾਬ ਪੇ ਸਕੇਲਾਂ ਦੀ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ਾਂ ਵਿੱਚ ਵਧਵਾਂ ਯੋਗਦਾਨ ਪਾਉਣ ਦਾ ਐਲਾਨ
ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਵਤੀਰੇ ਖਿਲਾਫ਼ ਡੀ ਟੀ ਐੱਫ ਨੇ ਸੰਘਰਸ਼ੀ ਰੂਪ ਰੇਖਾ ਉਲੀਕੀ
ਦਲਜੀਤ ਕੌਰ/ ਪੰਜਾਬ ਨੈੱਟਵਰਕ, ਲੁਧਿਆਣਾ
ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਲੁਧਿਆਣਾ ਦੇ ਈਸੜੂ ਭਵਨ ਵਿਖੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਇਸ ਮੀਟਿੰਗ ਵਿੱਚ ਅਧਿਆਪਕ ਮਸਲਿਆਂ ਤੇ ਵਿਚਾਰ ਚਰਚਾ ਕਰਨ ਉਪਰੰਤ ਕੀਤੇ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਬੈਨਰ ਹੇਠ NPS ਰੱਦ ਕਰਕੇ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਪਹਿਲੀ ਅਕਤੂਬਰ ਤੋਂ ਤਿੰਨ ਅਕਤੂਬਰ ਤੱਕ ਲੱਗਣ ਵਾਲੇ ਤਿੰਨ ਦਿਨਾਂ ਮੋਰਚੇ ਵਿੱਚ ਜੱਥੇਬੰਦੀ ਵੱਲੋਂ ਜਿਲ੍ਹਿਆਂ ਵਿੱਚੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਤਰੱਕੀਆਂ ਉਪਰੰਤ ਲੈਕਚਰਾਰ ਬਣੇ ਅਧਿਆਪਕਾਂ ਨੂੰ ਬਹੁਤ ਥੋੜ੍ਹੇ ਸਟੇਸ਼ਨ ਦਿਖਾ ਕੇ ਤਰੱਕੀ ਛੱਡਣ ਲਈ ਮਜ਼ਬੂਰ ਕਰਨ ਅਤੇ ਬਦਲੀਆਂ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਦੀਆਂ ਧੱਜੀਆਂ ਉਡਾਉਣ ਅਤੇ ਡਾਟਾ ਮਿਸਮੈਚ ਦੀ ਦਰੁਸਤੀ ਦਾ ਮੌਕਾ ਦਿੰਦਿਆਂ ਦੂਜੇ ਗੇੜ ਦੀਆਂ ਬਦਲੀਆਂ ਦੀ ਸ਼ੁਰੂਆਤ ਨਾ ਕਰਨ ਦੇ ਵਿਰੋਧ ਵਿੱਚ 25 ਸਤੰਬਰ (ਬੁੱਧਵਾਰ) ਨੂੰ ਜਿਲ੍ਹਾ ਕਮੇਟੀਆਂ ਵੱਲੋਂ ਸਿੱਖਿਆ ਮੰਤਰੀ ਦੇ ਨਾਮ ਜਿਲ੍ਹਾ ਸਿੱਖਿਆ ਅਫਸਰਾਂ ਰਾਹੀਂ ਵਿਰੋਧ ਪੱਤਰ ਭੇਜੇ ਜਾਣਗੇ।
ਆਗੂਆਂ ਨੇ ਦੱਸਿਆ ਕਿ ਬੇਇਨਸਾਫ਼ੀ ਅਤੇ ਪੱਖਪਾਤ ਦਾ ਸ਼ਿਕਾਰ ਅਧਿਆਪਕ ਸਾਥੀ ਨਰਿੰਦਰ ਭੰਡਾਰੀ ਅਤੇ ਡਾ. ਰਵਿੰਦਰ ਕੰਬੋਜ ਦੇ ਰੈਗੂਲਰ ਆਰਡਰ ਜਾਰੀ ਨਾ ਕਰਨ, ਓ. ਡੀ. ਐਲ. ਦੇ ਰਹਿੰਦੇ ਰੈਗੂਲਰ ਆਰਡਰ ਅਤੇ 7654 ਵਿੱਚੋਂ 14 ਹਿੰਦੀ ਅਧਿਆਪਕਾਂ ਦੇ ਪੈਂਡਿੰਗ ਰੈਗੂਲਰ ਆਰਡਰ ਜਾਰੀ ਕਰਨ ਦੇ ਭਰੋਸੇ ‘ਤੇ ਖਰੇ ਨਾ ਉਤਰਨ ਦੇ ਰੋਸ ਵਜੋਂ 12 ਅਕਤੂਬਰ ਨੂੰ ਦੁਸਹਿਰੇ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਦਾ ਆਦਮ ਕੱਦ ਰੂਪੀ ਪੁਤਲਾ ਸਾੜਿਆ ਜਾਵੇਗਾ।
ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਮੁਲਾਜ਼ਮ ਮੰਗਾਂ ਨੂੰ ਲੈ ਕੇ ਜਲੰਧਰ ਵਿਖੇ 27 ਅਕਤੂਬਰ ਨੂੰ ਹੋਣ ਵਾਲੀ ਸੂਬਾਈ ਰੈਲੀ ਵਿਚ ਡੀ. ਟੀ. ਐਫ. ਵੱਡੀ ਗਿਣਤੀ ਵਿਚ ਸਮੂਲੀਅਤ ਕਰੇਗੀ। ਕੰਪਿਊਟਰ ਅਧਿਆਪਕਾਂ ਦੇ ਸੰਗਰੂਰ ਮੋਰਚੇ ਨਾਲ ਇੱਕਜੁੱਟਤਾ ਪ੍ਰਗਟ ਕਰਦੇ ਹੋਏ ਡਟਵੀਂ ਹਮਾਇਤ ਅਤੇ ਸ਼ਮੂਲੀਅਤ ਜਾਰੀ ਰੱਖਣ ਦਾ ਫੈਸਲਾ ਹੋਇਆ ਅਤੇ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਵਿਖੇ ਕੰਪਿਊਟਰ ਅਧਿਆਪਕਾਂ ਦੀ ਸੂਬਾਈ ਰੈਲੀ ਵਿੱਚ ਡੀਟੀਐੱਫ ਵੱਲੋਂ ਦੁਆਬੇ ਦੇ ਚਾਰੇ ਜਿਲ੍ਹਿਆਂ ਤੋਂ ਇਲਾਵਾ ਅੰਮ੍ਰਿਤਸਰ ਦੇ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ।17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੰਜਾਬ ਪੇਅ ਸਕੇਲ ਬਹਾਲੀ ਦੀ ਮੰਗ ਨੂੰ ਲੈ ਕੇ ਸਾਂਝੇ ਫ਼ਰੰਟ ਵੱਲੋਂ ਸੰਗਰੂਰ ਵਿਖੇ 17 ਅਕਤੂਬਰ ਨੂੰ ਹੋਣ ਵਾਲੀ ਸੂਬਾਈ ਰੈਲੀ ਵਿਚ ਡੀ. ਟੀ. ਐਫ. ਵੱਲੋਂ 200 ਤੋਂ ਵਧੇਰੇ ਅਧਿਆਪਕ ਸਾਥੀਆਂ ਦਾ ਵੱਡਾ ਜੱਥਾ ਸ਼ਾਮਲ ਕਰਵਾਇਆ ਜਾਵੇਗਾ।
ਇਸ ਮੌਕੇ ਵਿੱਤ ਸਕੱਤਰ ਅਸ਼ਵਨੀ ਅਵਸਥੀ, ਮੀਤ ਪ੍ਰਧਾਨ ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਗਪਾਲ ਬੰਗੀ, ਹਰਜਿੰਦਰ ਵਡਾਲਾ ਬਾਂਗਰ, ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰ ਮੁਕੇਸ਼ ਕੁਮਾਰ, ਜਸਵਿੰਦਰ ਔਜਲਾ ਅਤੇ ਕੁਲਵਿੰਦਰ ਜੋਸ਼ਨ, ਪ੍ਰੈਸ ਸਕੱਤਰ ਪਵਨ ਕੁਮਾਰ ਮੁਕਤਸਰ, ਸਹਾਇਕ ਵਿੱਤ ਸਕੱਤਰ ਤਜਿੰਦਰ ਕਪੂਰਥਲਾ, ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ, ਡੀ.ਟੀ.ਐੱਫ. ਦੇ ਸੂਬਾ ਕਮੇਟੀ ਮੈਂਬਰ ਅਤੇ ਜਿਲ੍ਹਾ ਪ੍ਰਧਾਨ: ਜਰਮਨਜੀਤ ਸਿੰਘ (ਸੂਬਾ ਪ੍ਰਧਾਨ, ਡੀ.ਐੱਮ.ਐੱਫ.), ਡਾ. ਹਰਦੀਪ ਟੋਡਰਪੁਰ (ਜਨਰਲ ਸਕੱਤਰ, ਡੀ.ਐੱਮ.ਐੱਫ.), ਅਤਿੰਦਰ ਘੱਗਾ (ਸੂਬਾ ਕਨਵੀਨਰ, ਪੀ.ਪੀ.ਪੀ.ਐੱਫ.), ਸੁਖਵਿੰਦਰ ਗਿਰ, ਰਮਨਜੀਤ ਸੰਧੂ, ਹਰਵਿੰਦਰ ਰੱਖੜਾ, ਗਿਆਨ ਚੰਦ, ਮਲਕੀਤ ਸਿੰਘ ਹਰਾਜ਼, ਜੋਸ਼ੀਲ ਤਿਵਾੜੀ, ਦਲਜੀਤ ਸਫ਼ੀਪੁਰ, ਕੌਰ ਸਿੰਘ ਫੱਗੂ, ਨਿਰਮਲ ਚੁਹਾਣਕੇ, ਪ੍ਰਮਾਤਮਾ ਸਿੰਘ, ਗੁਰਵਿੰਦਰ ਖਹਿਰਾ, ਜਸਵੀਰ ਸਿੰਘ ਭੱਮਾ, ਹਰਜਿੰਦਰ ਸਿੰਘ ਸੇਮਾ, ਰਾਜਿੰਦਰ ਮੂਲੋਵਾਲ, ਰੁਪਿੰਦਰ ਪਾਲ ਗਿੱਲ, ਉਪਕਾਰ ਸਿੰਘ ਤੋਂ ਇਲਾਵਾ ਗੁਰਜੰਟ ਸਿੰਘ ਲਾਂਗੜੀਆਂ, ਅਮਿਤ ਫਿਰੋਜ਼ਪੁਰ, ਇੰਦਰਸੁਖਦੀਪ ਸਿੰਘ, ਸੁਰਿੰਦਰ ਪਾਲ ਸਿੰਘ, ਮਨਦੀਪ ਸਿੰਘ, ਸ਼ਿਵ ਸ਼ੰਕਰ ਸ਼ਰਮਾ, ਅਖਤਰ ਅਲੀ, ਗੁਰਵਿੰਦਰ ਫਾਜ਼ਿਲਕਾ, ਜਸਵਿੰਦਰ ਐਤੀਆਣਾ, ਰਮਨਦੀਪ ਸਿੰਗਲਾ, ਜਗਦੀਸ਼ ਸੱਪਾਂਵਾਲੀ, ਲਖਵਿੰਦਰ ਮਾਨਸਾ, ਗੁਰਜਿੰਦਰ ਮੰਝਪੁਰ, ਸਤਪਾਲ ਸਮਾਣਵੀ, ਮਨਜੀਤ ਦਸੂਹਾ, ਵਰਿੰਦਰ ਸਿੰਘ ਅਤੇ ਅਰਮਿੰਦਰ ਸਿੰਘ ਵੀ ਮੌਜੂਦ ਰਹੇ।