ਪੰਚਾਇਤੀ ਚੋਣਾਂ ਤੋਂ ਪਹਿਲਾਂ ਸ਼ਰਾਬ ਦੇ ਸ਼ੌਕੀਨਾਂ ਲਈ ਖੁਸ਼ਖਬਰੀ, ਰੇਟਾਂ ‘ਚ ਹੋਈ ਭਾਰੀ ਕਟੌਤੀ
ਰੋਹਿਤ ਗੁਪਤਾ, ਗੁਰਦਾਸਪੁਰ
ਗੁਰਦਾਸਪੁਰ, ਧਾਰੀਵਾਲ ਅਤੇ ਦੀਨਾਨਗਰ ਦੇ ਸ਼ਰਾਬ ਦੇ ਸ਼ੁਕੀਨਾ ਲਈ ਇਹ ਖਬਰ ਖੁਸ਼ੀ ਵਾਲੀ ਹੋ ਸਕਦੀ ਹੈ ਕਿਉਂਕਿ ਸ਼ਰਾਬ ਦੇ ਰੇਟਾਂ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ।
ਠੇਕੇਦਾਰਾਂ ਅਨੁਸਾਰ ਸ਼ਰਾਬ ਦੀ ਤਸਕਰੀ ਘਟਾਉਣ ਅਤੇ ਬਿਕਰੀ ਵਧਾਉਣ ਲਈ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਤੋਂ ਬਾਅਦ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਤੋਂ ਮਿਲੇ ਨਿਰਦੇਸ਼ਾਂ ਤੇ ਇਹ ਕਟੋਤੀ ਕੀਤੀ ਗਈ ਹੈ। ਠੇਕੇਦਾਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਰਾਬ ਦੇ ਬਰਾਡ ਦੇ ਹਿਸਾਬ ਨਾਲ 50 ਰੁਪਏ ਤੋਂ ਲੈ ਕੇ 500 ਰੁਪਏ ਤੱਕ ਪ੍ਰਤੀ ਬੋਤਲ ਕਟੌਤੀ ਕੀਤੀ ਗਈ ਹੈ।
ਦੇਸੀ ਸ਼ਰਾਬ ਦੀ ਬੋਤਲ ਪਿੱਛੇ 40 ਰੁਪਏ, ਦੇਸੀ ਵਿਸਕੀ ਪ੍ਰਤੀ ਬੋਤਲ ਪਿੱਛੇ 50 ਰੁਪਏ , ਇੰਪੀਰੀਅਲ ਬਲੂ ,ਮੈਕਾਲਡਾਵਲ ਅਤੇ ਇਸ ਨੂੰ ਰੇਂਜ ਦੇ ਹੋਰ ਬਰਾਂਡ ਦੇ ਰੇਟ 250 ਰੁਪਏ ਪਰ ਪ੍ਰਤੀ ਬੋਤਲ ਘਟਾਏ ਗਏ ਹਨ ਜਦ ਕਿ ਇਸ ਤੋਂ ਉੱਪਰ ਬਲੈਂਡਰ ਪ੍ਰਾਈਡਸ ਅਤੇ ਇਸ ਦੇ ਨਾਲ ਮਿਲਦੇ ਜੁਲਦੇ ਬਰਾਂਡ 300 ਰੁਪਏ ਪ੍ਰਤੀ ਬੋਤਲ ਘਟਾਏ ਗਏ ਹਨ ਜਦਕਿ ਇਸ ਤੋਂ ਵੀ ਉੱਪਰ ਆਉਂਦੀਆਂ ਵਿਸਕੀ ਅਤੇ ਬ੍ਰਾਂਡਿਡ ਸਕਾਚ ਆਦਿ ਦੇ ਰੇਟ 500 ਰੁਪਏ ਪ੍ਰਤੀ ਬੋਤਲ ਤੱਕ ਘਟਾਏ ਗਏ ਹਨ।
ਜਦੋਂ ਇਸ ਬਾਰੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਵਿਭਾਗ ਦੇ ਨਿਰਦੇਸ਼ਾਂ ਤੇ ਸ਼ਰਾਬ ਦੇ ਰੇਟਾਂ ਵਿੱਚ ਕਟੌਤੀ ਕੀਤੀ ਗਈ ਹੈ। ਇਸ ਕਟੋਤੀ ਨਾਲ ਪੂਰੇ ਪੰਜਾਬ ਵਿੱਚ ਸ਼ਰਾਬ ਦੇ ਰੇਟ ਲਗਭਗ ਇੱਕ ਸਮਾਨ ਹੋ ਜਾਣਗੇ।
ਕਟੌਤੀ ਦਾ ਦੂਜਾ ਕਾਰਨ ਦੂਸਰੇ ਸ਼ਹਿਰਾਂ ਤੋਂ ਹੋ ਰਹੀ ਸ਼ਰਾਬ ਦੀ ਤਸਕਰੀ ਰੋਕਣਾ ਹੈ ਕਿਉਂਕਿ ਜਦ ਠੇਕੇ ਤੋਂ ਹੀ ਸਸਤੀ ਸ਼ਰਾਬ ਮਿਲੇਗੀ ਤਾਂ ਕੋਈ ਉਸੇ ਰੇਟ ਬਾਹਰੋਂ ਮਿਲਾਵਟੀ ਸ਼ਰਾਬ ਖਰੀਦਣਾ ਪਸੰਦ ਨਹੀਂ ਕਰੇਗਾ। ਉਹਨਾਂ ਦੱਸਿਆ ਕਿ ਇਸ ਕਟੌਤੀ ਦਾ ਤੀਸਰਾ ਕਾਰਨ ਠੇਕੇਦਾਰਾਂ ਦੀ ਵਿਕਰੀ ਵਧਾਣਾ ਹੈ ਕਿਉਂਕਿ ਉਹਨਾਂ ਨੂੰ ਘਾਟਾ ਝਲਣਾ ਪੈ ਰਿਹਾ ਹੈ। ਇਸ ਲਈ ਵਿਭਾਗ ਅਤੇ ਸ਼ਰਾਬ ਕਾਰੋਬਾਰੀਆਂ ਵੱਲੋਂ ਆਪਸ ਵਿੱਚ ਤਾਲਮੇਲ ਕਰਕੇ ਜਰੂਰਤ ਅਨੁਸਾਰ ਰੇਟ ਘਟਾਏ ਗਏ ਹਨ।