ਵੱਡੀ ਖ਼ਬਰ: ਪੰਜਾਬ ਦਾ ਇਹ ਸ਼ਹਿਰ ਮੁਕੰਮਲ ਬੰਦ! ਪੜ੍ਹੋ ਪੂਰਾ ਮਾਮਲਾ
ਨਿਜੀ ਹਸਪਤਾਲ ਵਿੱਚ ਨੌਜਵਾਨ ਦੀ ਮੌਤ ਨੂੰ ਲੈ ਕੇ ਸ਼ਹਿਰ ਨਿਵਾਸੀਆਂ ਨੇ ਦਿਖਾਈ ਇੱਕ ਜੁੱਟਤਾ, ਸਾਰਾ ਗੁਰਦਾਸਪੁਰ ਰਿਹਾ ਬੰਦ
ਰੋਹਿਤ ਗੁਪਤਾ, ਗੁਰਦਾਸਪੁਰ
ਸ਼ਹਿਰ ਦੇ ਇੱਕ ਨਵੇਂ ਖੁੱਲੇ ਪ੍ਰਾਈਵੇਟ ਹਸਪਤਾਲ ਵਿੱਚ ਪੱਥਰੀ ਦੇ ਆਪਰੇਸ਼ਨ ਦੌਰਾਨ 32 ਸਾਲ ਦੇ ਨੌਜਵਾਨ ਆਸ਼ੂਤੋਸ਼ ਮਹਾਜਨ ਦੀ ਮੌਤ ਨੂੰ ਲੈ ਕੇ ਸਮਾਜ ਸੇਵੀ , ਜੱਥੇਬੰਦੀਆਂ ਕਿਸਾਨ ਆਗੂ ਅਤੇ ਸ਼ਹਿਰ ਨਿਵਾਸੀ ਇੱਕ ਜੂਟ ਹੋ ਗਏ ਹਨ ਅਤੇ ਅੱਜ ਵਪਾਰ ਸੰਗਠਨਾਂ ਵੱਲੋਂ ਦਿੱਤੀ ਗਈ ਬੰਦ ਦੀ ਕਾਲ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਸਵੇਰ ਤੋਂ ਹੀ ਦੁਕਾਨਾਂ ਨਹੀਂ ਖੁੱਲੀਆਂ।
ਵਪਾਰ ਮੰਡਲ ਦੇ ਜਿਲ੍ਾ ਪ੍ਰਧਾਨ ਦਰਸ਼ਨ ਮਹਾਜਨ ਨਹੀਂ ਨੌਜਵਾਨ ਆਸ਼ੂ ਦੀ ਮੌਤ ਦੇ ਮਾਮਲੇ ਵਿੱਚ ਵਪਾਰੀਆਂ ਦੇ ਇਸ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਿਹਾ ਹੈ ਕਿ ਬਾਰ ਬਾਰ ਨਿਜੀ ਹਸਪਤਾਲਾਂ ਦੀ ਲੁੱਟ ਅਤੇ ਅਣਗੈਲੀਆਂ ਦੀਆਂ ਉਦਾਹਰਨਾ ਸਾਹਮਣੇ ਆਈਆਂ ਹਨ ਪਰ ਕਦੇ ਇਹਨਾਂ ਖਿਲਾਫ ਸਖਤ ਕਾਰਵਾਈ ਨਹੀਂ ਹੋਈ ਪਰ ਇਸ ਵਾਰ ਨੌਜਵਾਨ ਆਸ਼ੂ ਦਾ ਬਲਿਦਾਨ ਵਿਅਰਥ ਨਹੀਂ ਜਾਏਗਾ।
ਜਦੋਂ ਤੱਕ ਡਾਕਟਰ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਅਤੇ ਪਰਿਵਾਰ ਨੂੰ ਮੁਆਵਜ਼ਾ ਨਹੀਂ ਮਿਲਦਾ ਆਸ਼ੂਤੋਸ਼ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ ਅਤੇ ਸੰਘਰਸ਼ ਲਗਾਤਾਰ ਜਾਰੀ ਰਹੇਗਾ।