ਲੈਕਚਰਾਰਾਂ ਦੀਆਂ ਕੀਤੀਆਂ ਪ੍ਰਮੋਸ਼ਨਾਂ ਵਿਚਲੀਆਂ ਖਾਮੀਆਂ ਦੂਰ ਕਰਕੇ ਸਾਰਿਆਂ ਨੂੰ ਨੇੜੇ ਦੇ ਸਟੇਸ਼ਨ ਦਿੱਤੇ ਜਾਣ-GTU
ਦੂਰ ਦੁਰਾਡੇ ਸਟੇਸ਼ਨ ਦੇਣ ਦਾ ਮਤਲਬ ਪ੍ਰਮੋਸ਼ਨ ਘੱਟ ਤੇ ਸਜਾ ਵੱਧ ਲਗਦੀ ਹੈ:- ਜਸਵਿੰਦਰ ਸਿੰਘ ਸਮਾਣਾ
ਪੰਜਾਬ ਨੈੱਟਵਰਕ, ਪਟਿਆਲਾ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ , ਜਰਨਲ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਹੈ। ਕਿ ਮਾਸਟਰ ਕੇਡਰ ਤੋਂ ਪ੍ਰਮੋਟ ਹੋਏ ਲੈਕਚਰਾਰਾਂ ਨੂੰ ਸਟੇਸ਼ਨ ਨੇੜੇ ਦੇਣ ਦੀ ਮੰਗ ਕੀਤੀ ਹੈ। ਇਸ ਮੌਕੇ ਸੂਬਾ ਜਸਵਿੰਦਰ ਸਿੰਘ ਸਮਾਣਾ ਨੇ ਕਿਹਾ ਕਿ ਦੂਰ ਦੁਰਾਡੇ ਸਟੇਸ਼ਨ ਦੇਣ ਤੋਂ ਇਹ ਲਗਦਾ ਹੈ। ਜਿਵੇਂ ਪ੍ਰਮੋਸ਼ਨ ਘੱਟ ਤੇ ਸਜਾ ਵੱਧ ਦਿੱਤੀ ਲੱਗ ਰਹੀ ਹੈ। ਓਹਨਾ ਪੱਤਰ ਵਿੱਚ ਲਿਖਿਆ ਆਪ ਦੇ ਸਿੱਖਿਆ ਵਿਭਾਗ ਵੱਲੋਂ ਸਤੰਬਰ 2024 ਵਿੱਚ ਲੈਕਚਰਾਰਾਂ ਦੀਆਂ ਤਰੱਕੀਆਂ ਸਬੰਧੀ ਲਿਸਟਾਂ ਜਾਰੀ ਹੋਈਆਂ ਸਨ।
ਪਰ ਪਾਰਦਰਸ਼ੀ ਸਟੇਸ਼ਨ ਅਲਾਟਮੈਂਟ ਕਰਨ ਸਬੰਧੀ ਕੀਤੇ ਗਏ ਪ੍ਰਚਾਰ ਦਾ ਦਿਵਾਲੀਆਪਣ ਉਸ ਵੇਲੇ ਸਾਹਮਣੇ ਆਇਆ ਜਦੋਂ ਪੰਜਾਬ ਦੇ ਸਕੂਲਾਂ ਅੰਦਰ ਲੈਕਚਰਾਰ ਦੀਆਂ ਖਾਲੀ ਅਸਾਮੀਆਂ ਹੋਣ ਦੇ ਬਾਵਜੂਦ ਵੀ ਉਹਨਾਂ ਖਾਲੀ ਸਟੇਸ਼ਨਾਂ ਨੂੰ ਸਟੇਸ਼ਨਾਂ ਦੀ ਚੋਣ ਕਰਨ ਸਮੇਂ ਦਿਖਾਇਆ ਹੀ ਨਹੀਂ ਗਿਆ। ਜਿਸ ਕਾਰਨ ਅਧਿਆਪਕਾਂ ਨੂੰ ਆਪਣੇ-ਆਪਣੇ ਮੌਜੂਦਾ ਸਟੇਸ਼ਨਾਂ ਤੋਂ ਸੈਂਕੜੇ ਕਿਲੋਮੀਟਰ ਦੂਰ ਅਤੇ ਬਹੁਤਿਆਂ ਨੂੰ ਜਿਲ੍ਹੇ ਤੋਂ ਬਾਹਰ ਸਟੇਸ਼ਨ ਚੋਣ ਕਰਨ ਲਈ ਕਿਹਾ ਗਿਆ।
ਜਦੋਂ ਕਿ ਉਹਨਾਂ ਦੇ ਘਰਾਂ ਦੇ ਆਲੇ ਦੁਆਲੇ ਕਈ ਕਈ ਸਕੂਲਾਂ ਵਿੱਚ ਉਹਨਾਂ ਵਿਸ਼ਿਆਂ ਦੇ ਤੌਰ ‘ਤੇ ਤੇ ਕਾਫੀ ਸਮੇਂ ਤੋਂ ਪੋਸਟਾਂ ਖਾਲੀ ਹਨ। ਇੱਕ ਪਾਸੇ ਸਰਕਾਰ ਬੱਚਿਆਂ ਦੀ ਗਿਣਤੀ ਵਧਾਉਣ ਲਈ ਜ਼ੋਰ ਲਗਾ ਰਹੀ ਹੈ। ਦੂਸਰੇ ਪਾਸੇ ਇਹਨਾਂ ਸਕੂਲਾਂ ਵਿੱਚ ਖਾਲੀ ਪੋਸਟਾਂ ਰੱਖ ਕੇ ਜਿਹੜੇ ਬੱਚੇ ਕਿਸੇ ਵਿਸ਼ੇ ਵਿੱਚ ਪੜ੍ਹਨਾ ਚਾਹੁੰਦੇ ਹਨ।ਉਨ੍ਹਾਂ ਨੂੰ ਦੂਸਰੇ ਪ੍ਰਾਈਵੇਟ ਸਕੂਲਾਂ ਵਿੱਚ ਮਜ਼ਬੂਰੀ ਵੱਸ ਧੱਕਿਆ ਜਾ ਰਿਹਾ ਹੈ। ਪਰ ਖਾਲੀ ਅਸਾਮੀਆਂ ਨੂੰ ਨਾ ਦਿਖਾ ਕੇ ਜਿੱਥੇ ਨਵੇਂ ਬਣੇ ਲੈਕਚਰਾਰਾਂ ਨੂੰ ਕਾਫ਼ੀ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉੱਥੇ ਉਹ ਨਵੀਆਂ ਪ੍ਰਮੋਸ਼ਨਾਂ ਹੋਣ ‘ਤੇ ਵੀ ਨਾ ਖੁਸ਼ ਹਨ। ਬਹੁਤ ਹੀ ਅਧਿਆਪਕ ਸਟੇਸ਼ਨ ਦੂਰ-ਦੂਰ ਮਿਲਣ ਕਰਨ ਹੁਣ ਉਹਨਾਂ ਅੰਦਰ ਵੀ ਨਿਰਾਸ਼ਾ ਹੈ ਅਤੇ ਪ੍ਰਮੋਸ਼ਨ ਚੈਨਲ ਪ੍ਰਕਿਰਿਆ ਨੂੰ ਵੀ ਬਹੁਤ ਵੱਡਾ ਧੱਕਾ ਲੱਗਾ ਹੈ। ਇਸ ਲਈ ਬੇਨਤੀ ਹੈ ਕਿ ਜਿਹੜੇ ਅਧਿਆਪਕ ਦੂਰ ਦੁਰਾਡੇ ਜਾਣ ਕਾਰਨ ਪ੍ਰਮੋਸ਼ਨ ਨਾ ਲੈਣ ਦਾ ਫੈਸਲਾ ਕਰ ਚੁੱਕੇ ਹਨ ਉਹਨਾਂ ਦੇ ਮਨਾਂ ਵਿੱਚ ਕਾਫ਼ੀ ਰੋਸ ਹੈ।
ਇਸੇ ਸਮੇਂ ਕਮਲ ਨੈਣ , ਦੀਦਾਰ ਸਿੰਘ, ਹਿੰਮਤ ਸਿੰਘ ਖੋਖ,ਸ਼ਿਵਪ੍ਰੀਤ ਪਟਿਆਲਾ, ਵਿਕਾਸ ਸਹਿਗਲ, ਰਜਿੰਦਰ ਸਿੰਘ ਜਵੰਦਾ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ,ਹਰਦੀਪ ਸਿੰਘ ਪਟਿਆਲਾ, ਭੁਪਿੰਦਰ ਸਿੰਘ ਕੌੜਾ,ਰਜਿੰਦਰ ਸਿੰਘ ਰਾਜਪੁਰਾ,ਨਿਰਭੈ ਸਿੰਘ,ਭੀਮ ਸਿੰਘ ਸਮਾਣਾ, ਗੁਰਪ੍ਰੀਤ ਸਿੰਘ ਸਿੱਧੂ, ਟਹਿਲਬੀਰ ਸਿੰਘ,ਮਨਦੀਪ ਸਿੰਘ ਕਾਲੇਕੇ ,ਗੁਰਵਿੰਦਰ ਸਿੰਘ ਜਨੇਹੇੜੀਆਂ ,ਹਰਵਿੰਦਰ ਸਿੰਘ ਖੱਟੜਾ, ਲਖਵਿੰਦਰ ਪਾਲ ਸਿੰਘ ਰਾਜਪੁਰਾ, ਗੁਰਪ੍ਰੀਤ ਸਿੰਘ ਪਟਿਆਲਾ, ਜਸਵੀਰ ਪਟਿਆਲਾ ਧਰਮਿੰਦਰ ਸਿੰਘ ਘੱਗਾ, ਗੁਰਵਿੰਦਰ ਸਿੰਘ, ਸ਼ਿਵ ਕੁਮਾਰ ਸਮਾਣਾ,ਸ਼ਪਿੰਦਰ ਸ਼ਰਮਾ ਧਨੇਠਾ, ਹਰਜਿੰਦਰ ਸਿੰਘ ਸਾਥੀਆਂ ਨੇ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਪੰਜਾਬ ਨੂੰ ਬੇਨਤੀ ਕੀਤੀ ਹੈ ਕਿ ਆਪ ਨਿੱਜੀ ਦਿਲਚਸਪੀ ਲੈ ਕੇ ਇਹਨਾਂ ਸਮੱਸਿਆ ਦਾ ਹੱਲ ਕੱਢਣ ਦਾ ਯਤਨ ਕਰੋ।