Weather Alert: ਪੰਜਾਬ ‘ਚ ਚੱਕਰਵਾਤੀ ਤੂਫਾਨ ਦਾ ਖਤਰਾ! ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦਾ ਅਲਰਟ ਜਾਰੀ
ਪੰਜਾਬ ਨੈਟਵਰਕ, ਨਵੀਂ ਦਿੱਲੀ/ ਚੰਡੀਗੜ੍ਹ
ਭਾਵੇਂ ਕਿ, ਦੇਸ਼ ਭਰ ‘ਚ ਮਾਨਸੂਨ ਖਤਮ ਹੋ ਗਿਆ ਹੈ, ਫਿਲਹਾਲ ਕੁਝ ਸੂਬਿਆਂ ‘ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਰਹੀ ਹੈ।
ਮੌਸਮ ਵਿਭਾਗ ਨੇ 11 ਅਕਤੂਬਰ ਤੱਕ ਪੰਜਾਬ ਸਮੇਤ ਉੱਤਰ ਭਾਰਤ ਅਤੇ ਉੱਤਰੀ ਤਾਮਿਲਨਾਡੂ, ਪੁਡੂਚੇਰੀ ਅਤੇ ਕੇਰਲ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ 7 ਅਕਤੂਬਰ ਨੂੰ ਦਿੱਲੀ, ਨੋਇਡਾ ਅਤੇ ਫਰੀਦਾਬਾਦ ਸਮੇਤ NCR ਦੇ ਵੱਖ-ਵੱਖ ਇਲਾਕਿਆਂ ‘ਚ ਬੱਦਲ ਛਾਏ ਰਹਿਣਗੇ।
ਮੌਸਮ ਵਿਭਾਗ ਦੇ ਅਨੁਸਾਰ, ਚੱਕਰਵਾਤੀ ਤੂਫ਼ਾਨ ਦੱਖਣੀ ਪੱਛਮੀ, ਪੱਛਮੀ ਮੱਧ ਬੰਗਾਲ ਦੀ ਖਾੜੀ, ਉੱਤਰੀ ਤਾਮਿਲਨਾਡੂ ਅਤੇ ਦੱਖਣੀ ਆਂਧਰਾ ਪ੍ਰਦੇਸ਼ ਦੇ ਤੱਟਾਂ ਦੇ ਨਾਲ ਜਾਰੀ ਹੈ। ਜਿਸ ਦਾ ਅਸਰ ਯੂਪੀ, ਬਿਹਾਰ ਅਤੇ ਹੋਰ ਰਾਜਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ।
ਇਹੀ ਕਾਰਨ ਹੈ ਕਿ ਲੰਘੀ ਰਾਤ ਅਤੇ ਅੱਜ ਸਵੇਰੇ ਪੰਜਾਬ ਦੇ ਕਈ ਇਲਾਕਿਆਂ ‘ਚ ਤੇਜ਼ ਹਵਾਵਾਂ ਨਾਲ ਮੀਂਹ ਪਿਆ।
Rainfall Warning : 08th October to 12th October 2024
वर्षा की चेतावनी : 08th अक्टूबर से 12th अक्टूबर 2024#rainfallwarning #IMDWeatherUpdate #stayalert #staysafe #assam #meghalaya #nagaland #manipur #mizoram #Tripura #kerala #Tamilnadu #arunachalpradesh #Kerala #WestBengal… pic.twitter.com/MThdifzQdV— India Meteorological Department (@Indiametdept) October 6, 2024
ਯੂਪੀ, ਬਿਹਾਰ ਦੇ ਕੁਝ ਜ਼ਿਲ੍ਹਿਆਂ ਵਿੱਚ 7 ਅਤੇ 8 ਅਕਤੂਬਰ ਨੂੰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।