ਅਧਿਆਪਕਾਂ ਦਾ ਵਫ਼ਦ ਡੀਈਓ ਨੂੰ ਮਿਲਿਆ, 5% ਸਲਾਨਾ ਇੰਕਰੀਮੈਂਟ ਦੀ ਮੰਗ ਤੇ ਜਾਣੋ ਕੀ ਮਿਲਿਆ ਭਰੋਸਾ
ਪੰਜਾਬ ਨੈੱਟਵਰਕ, ਅੰਮ੍ਰਿਤਸਰ-
ਬੀਤੇ ਦਿਨ ਜਿਲਾ ਅੰਮ੍ਰਿਤਸਰ ਵਿਖੇ ਜੋ ਆਪਣੀ 5% ਸਲਾਨਾ ਇੰਕਰੀਮੈਂਟ ਜੋ ਕਿ ਇੱਕ ਜੁਲਾਈ ਤੋਂ ਲੱਗਣੀ ਬਣਦੀ ਸੀ ਪਰੰਤੂ ਜਿਲਾ ਅੰਮ੍ਰਿਤਸਰ ਵਿਖੇ ਇਹ ਇੰਕਰੀਮੈਂਟ ਸਮੂਹ ਅਧਿਆਪਕਾਂ ਤੇ ਪੂਰਨ ਰੂਪ ਵਿੱਚ ਲਾਗੂ ਨਹੀਂ ਹੋ ਰਹੀ ਸੀ ਜਿਸ ਦੇ ਸਬੰਧ ਵਿੱਚ ਸੂਬਾ ਪ੍ਰਧਾਨ ਦਵਿੰਦਰ ਸਿੰਘ ਸੰਧੂ ਅਤੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਦੀ ਅਗਵਾਈ ਅਧੀਨ ਸਮੂਹ ਅਧਿਆਪਕਾਂ ਦੇ ਇਕੱਠ ਦੇ ਨਾਲ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਅੰਮ੍ਰਿਤਸਰ ਨੂੰ ਮਿਲ ਕੇ ਵਿਸਤਾਰ ਪੂਰਵਕ ਇਸ ਮਸਲੇ ਸਬੰਧੀ ਜਾਣੂ ਕਰਵਾਇਆ ਗਿਆ।
ਜਥੇਬੰਦੀ ਦੇ ਆਗੂਆਂ ਵੱਲੋਂ ਜ਼ਿਲਾ ਸਿੱਖਿਆ ਅਫਸਰ ਦੇ ਧਿਆਨ ਵਿੱਚ ਇਹ ਮਸਲਾ ਵੀ ਲਿਆਂਦਾ ਗਿਆ ਕਿ ਜਿਲਾ ਅੰਮ੍ਰਿਤਸਰ ਵਿਖੇ ਕੁਝ ਬਲਾਕਾਂ ਦੇ ਕਲਰਕ ਸਾਹਿਬਾਨ ਸਾਡੇ ਵਰਗ ਦੇ ਅਧਿਆਪਕਾਂ ਕੋਲੋਂ ਇੰਕਰੀਮੈਂਟ ਲਗਵਾਉਣ ਸਬੰਧੀ ਪੈਸੇ ਮੰਗ ਰਹੇ ਹਨ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਸਖਤ ਕਾਰਵਾਈ ਕਰਨ ਲਈ ਆਪਣੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਅਤੇ 5% ਇੰਕਰੀਮੈਂਟ ਵਾਲਾ ਮਸਲਾ ਵੀ ਜਲਦ ਹੀ ਹੱਲ ਕਰਨ ਲਈ ਜਿਲਾ ਸਿੱਖਿਆ ਅਫਸਰ ਵੱਲੋਂ ਭਰੋਸਾ ਦਿੱਤਾ ਗਿਆ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਮਹੀਨੇ ਦੀ 26 ਤਰੀਕ ਤੋਂ ਪਹਿਲਾਂ ਜੋ ਤਨਖਾਹ ਦੇ ਬਿੱਲ ਬਣ ਕੇ ਖਜ਼ਾਨਾ ਦਫਤਰ ਨੂੰ ਜਾਂਦੇ ਹਨ।
ਉਸ ਤੋਂ ਪਹਿਲਾਂ ਬਿੱਲ ਬਣਵਾ ਕੇ ਆਪ ਜੀ ਦੇ ਨੁਮਾਇੰਦਿਆਂ ਨੂੰ ਦੁਬਾਰਾ ਬੁਲਾਇਆ ਜਾਵੇਗਾ ਅਤੇ ਬਣਾਏ ਗਏ ਬਿੱਲਾਂ ਸਬੰਧੀ ਦੱਸਿਆ ਜਾਵੇਗਾ ਜੇ ਫਿਰ ਵੀ ਉਸ ਤੋਂ ਬਾਅਦ ਕੋਈ ਕਮੀ ਰਹਿ ਜਾਵੇ ਤਾਂ ਉਸ ਨੂੰ ਮੌਕੇ ਤੇ ਹੱਲ ਕਰਕੇ ਸਮੂਹ ਅੰਮ੍ਰਿਤਸਰ ਦੇ ਸਾਥੀਆਂ ਨੂੰ ਇੰਕਰੀਮੈਂਟ ਲਗਾਈ ਜਾਵੇਗੀ।
ਆਗੂਆਂ ਨੇ ਆਪਣੇ ਸਮੂਹ ਸਾਥੀਆਂ ਨੂੰ ਅਪੀਲ ਕੀਤੀ ਕਿ, ਉਹ ਏਕੇ ਦੇ ਨਾਲ ਹੀ ਸੰਭਵ ਹੋ ਸਕਿਆ ਹੈ ਅਤੇ ਭਵਿੱਖ ਵਿੱਚ ਵੀ ਸਭ ਸਾਥੀ ਇੱਕਮੁਠ ਹੋ ਕੇ ਆਪਣੀਆਂ ਰਹਿੰਦੀਆਂ ਮੰਗਾਂ ਲਈ ਸਰਕਾਰ ਨਾਲ ਲੜਨ ਲਈ ਤਿਆਰ ਰਹਿਣ।
ਇਸ ਮੌਕੇ ਜ਼ਿਲਾ ਪ੍ਰਧਾਨ ਗੁਰਪਾਲ ਸਿੰਘ, ਬਲਾਕ ਪ੍ਰਧਾਨ ਮਲਕੀਤ ਸਿੰਘ,ਰਮਨ, ਨਵਦੀਪ ਭਗਤ,ਜਗਦੀਪ ਸਿੰਘ, ਨੀਤੂ ਸ਼ਰਮਾ ਜਸਵਿੰਦਰ ਸਿੰਘ,ਸੁਖਵਿੰਦਰ ਕੌਰ,ਡਾਕਟਰ ਬਲ,ਰਣਜੀਤ ਜੰਡਿਆਲਾ ਗੁਰੂ,ਬਿਕਰਮਜੀਤ ਗੁਰਪ੍ਰੀਤ ਬਾਵਾ,ਰੁਪਿੰਦਰ ਗਿੱਲ ਰਣਜੀਤ ਡੰਡਿਆਲਾ,ਗੁਰਮੁਖ,ਨੀਤੂ,ਕੁਲਜੀਤ ਅਤੇ ਹੋਰ ਬਹੁਤ ਸਾਰੇ ਸਾਥੀ ਹਾਜ਼ਰ ਸਨ।