ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ: ਵੋਟਿੰਗ ਤੋਂ ਪਹਿਲਾਂ ਹਾਈਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ- 206 ਪੰਚਾਇਤਾਂ ਦੀ ਲੱਗੀ ਰੋਕ ਵੀ ਹਟਾਈ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਕੱਲ੍ਹ ਪੰਜਾਬ ਦੇ ਅੰਦਰ ਪੰਚਾਇਤੀ ਚੋਣਾਂ ਹੋਣ ਜਾ ਰਹੀ ਹੈ। ਚੋਣਾਂ ਤੋਂ ਪਹਿਲਾਂ ਵੱਡੀ ਖ਼ਬਰ ਆਈ ਹੈ।
ਦਰਅਸਲ, ਪੰਜਾਬ ਹਰਿਆਣਾ ਹਾਈਕੋਰਟ ਦੇ ਵੱਲੋਂ ਵੱਡਾ ਫ਼ੈਸਲਾ ਸੂਣਾਉਂਦੇ ਹੋਏ ਪੰਜਾਬ ਭਰ ਦੇ ਅੰਦਰ ਪੰਚਾਇਤੀ ਚੋਣਾਂ ਕਰਵਾਉਣ ਦਾ ਸਾਹ ਸਾਫ਼ ਕਰ ਦਿੱਤਾ ਹੈ ਅਤੇ ਨਾਲ ਹੀ 206 ਪੰਚਾਇਤਾਂ ਦੀ ਚੋਣ ਤੇ ਲੱਗੀ ਰੋਕ ਨੂੰ ਵੀ ਹਟਾ ਦਿੱਤਾ ਹੈ। ਇਸ ਫ਼ੈਸਲੇ ਦੇ ਨਾਲ ਸੂਬਾ ਸਰਕਾਰ ਨੂੰ ਵੱਡੀ ਰਾਹਤ ਵੀ ਮਿਲੀ ਹੈ।
ਹਾਈ ਕੋਰਟ ਨੇ 1000 ਤੋਂ ਵੱਧ ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਇਨ੍ਹਾਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਹੈ ਅਤੇ 206 ਪੰਚਾਇਤਾਂ ਦੀ ਚੋਣ ’ਤੇ ਲੱਗੀ ਰੋਕ ਨੂੰ ਵੀ ਹਟਾ ਦਿੱਤਾ ਹੈ। ਇਸ ਤਰ੍ਹਾਂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਸਰਪੰਚਾਂ ਅਤੇ ਪੰਚਾਂ ਦੀ ਚੋਣ ਲਈ ਵੋਟਿੰਗ ਭਲਕੇ ਸਵੇਰੇ 8 ਵਜੇ ਸ਼ੁਰੂ ਹੋਵੇਗੀ।
ਹਾਈ ਕੋਰਟ ਦੇ ਇਸ ਫੈਸਲੇ ਨਾਲ ਚੋਣਾਂ ਲਈ ਮੁੱਖ ਰੁਕਾਵਟਾਂ ਖਤਮ ਹੋ ਗਈਆਂ ਹਨ, ਜਿਸ ਨਾਲ ਸਿਆਸੀ ਅਤੇ ਜਨਤਕ ਤੌਰ ‘ਤੇ ਇਹ ਚੋਣਾਂ ਮਹੱਤਵਪੂਰਨ ਬਣ ਗਈਆਂ ਹਨ।