ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਸੀਨੀਅਰ ਲੀਡਰ ਅਤੇ ਯੋਜਨਾ ਬੋਰਡ ਦੇ ਚੇਅਰਮੈਨ ਨੇ ਦਿੱਤਾ ਅਸਤੀਫ਼ਾ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਦੇ ਬਰਨਾਲਾ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ, ਜਦੋਂ ਸੀਨੀਅਰ ਆਗੂ ਅਤੇ ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ।
ਇਸ ਸੰਬੰਧੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ, “ਮੈਂ ਹੁਣ ਤੁਰੰਤ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹਾਂ। ਧੰਨਵਾਦ ਸਾਥੀਓ, ਹੁਣ ਲੋਕਾਂ ਦੀ ਕਚਹਿਰੀ ‘ਚ ਮਿਲਦੇ ਹਾਂ।”
ਦੱਸ ਦਈਏ ਕਿ, ਗੁਰਦੀਪ ਸਿੰਘ ਬਾਠ, ਜੋ ਕਿ ਬਰਨਾਲਾ ਵਿੱਚ ਇੱਕ ਮੱਹਤਵਪੂਰਨ ਸਿਆਸੀ ਅਤੇ ਸਮਾਜਿਕ ਹਸਤੀ ਮੰਨੇ ਜਾਂਦੇ ਹਨ, ਨੇ ਅਸਤੀਫ਼ੇ ਦੇ ਨਾਲ ਸਿਆਸੀ ਮੰਚ ਤੇ ਵੱਡੀ ਚਰਚਾ ਨੂੰ ਜਨਮ ਦਿੱਤਾ ਹੈ। ਬਾਠ ਦੀ ਸਿਆਸੀ ਦਾਅਪੇਚੀ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ਦੀ ਯੋਜਨਾ ਇਸ ਬਦਲਾਅ ਨੂੰ ਹੋਰ ਚਰਚਿਤ ਬਣਾ ਰਹੀ ਹੈ।
ਗੁਰਦੀਪ ਸਿੰਘ ਬਾਠ ਨੇ ਇਹ ਇਸ਼ਾਰਾ ਵੀ ਕੀਤਾ ਹੈ ਕਿ ਉਹ ਹੁਣ ਸਿੱਧੇ ਲੋਕਾਂ ਨਾਲ ਗੱਲਬਾਤ ਕਰਨ ਅਤੇ ਜਨਤਕ ਮਾਮਲਿਆਂ ਦੀ ਕਚਹਿਰੀ ‘ਚ ਹਿੱਸਾ ਲੈਣ ਦੀ ਯੋਜਨਾ ਬਣਾ ਰਹੇ ਹਨ।