Punjab News: ਕੰਪਿਊਟਰ ਅਧਿਆਪਕਾਂ ਨੇ ਮਾਨ ਸਰਕਾਰ ਖਿਲਾਫ਼ ਕੱਢਿਆ ਕੈਂਡਲ ਮਾਰਚ
ਰੋਹਿਤ ਗੁਪਤਾ, ਗੁਰਦਾਸਪੁਰ
ਕੰਪਿਊਟਰ ਅਧਿਆਪਕ ਯੂਨੀਅਨ ਗੁਰਦਾਸਪੁਰ ਇਕਾਈ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ । ਕੰਪਿਊਟਰ ਅਧਿਆਪਕਾਂ ਨੇ ਦੱਸਿਆ ਕਿ ਸੰਗਰੂਰ ਵਿਖੇ ਚੱਲ ਰਹੇ ਧਰਨੇ ਲਗਭਗ 40 ਦਿਨਾਂ ਤੋਂ ਵੀ ਵੱਧ ਹੋ ਗਿਆ ਹੈ ਸਰਕਾਰ ਦੀ ਬੇਰੁਖੀ ਦੇ ਕਾਰਨ ਕੰਪਿਊਟਰ ਦੇ ਅਧਿਆਪਕਾਂ ਨੂੰ ਸੜਕ ਦੇ ਉੱਤਰਨਾ ਪਿਆ ਹੈ ਅਤੇ ਸਰਕਾਰ ਦੀਆਂ ਲਾਰੇ ਲੱਪੇ ਵਾਲੀਆਂ ਨੀਤੀਆਂ ਤੋਂ ਤੰਗ ਆ ਕੇ ਕੰਪਿਊਟਰ ਅਧਿਆਪਕਾਂ ਨੂੰ ਸੜਕ ਤੋਂ ਉਤਰਨਾ ਪਿਆ ਹੈ।
ਦੱਸਿਆ ਗਿਆ ਕਿ 40 ਤੋਂ 50 ਦੇ ਕਰੀਬ ਮੀਟਿੰਗਾ ਕੰਪਿਊਟਰ ਅਧਿਆਪਕਾਂ ਨਾਲ ਸਰਕਾਰ ਦੀਆਂ ਹੋ ਚੁੱਕੀਆਂ ਹਨ ਪਰ ਇਸ ਲਾਰੇ ਲੱਪੇ ਲਾਉਣ ਵਾਲੀ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਦੇ ਮਸਲੇ ਦਾ ਹੱਲ ਨਹੀਂ ਕੀਤਾ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵੀ ਦੀਵਾਲੀ 2022 ਵਿੱਚ ਤੋਹਫਾ ਦੇਣ ਦਾ ਵਾਅਦਾ ਕੀਤਾ ਗਿਆ ਉਹ ਵੀ ਝੂਠਾ ਸਾਬਤ ਹੋਇਆ।
ਅਧਿਆਪਕਾਂ ਨੇ ਦੱਸਿਆ ਕਿ ਨਾਲ ਹੀ ਕਰੋਨਾ ਅਤੇ ਹੋਰ ਗਤੀਵਿਧੀਆਂ ਵਿੱਚ ਡਿਊਟੀ ਦੇ ਦੌਰਾਨ 100 ਤੋਂ ਵੀ ਵੱਧ ਕੰਪਿਊਟਰ ਅਧਿਆਪਕਾਂ ਦੀ ਜਿਹੜੀ ਹੈ ਮੌਤ ਹੋ ਚੁੱਕੀ ਹੈ ਅਤੇ ਉਹਨਾਂ ਦੇ ਪਿੱਛੇ ਪਰਿਵਾਰ ਸੜਕਾਂ ਤੇ ਰੁਲਣ ਲਈ ਮਜਬੂਰ ਹਨ ਕਿਉਂਕਿ ਕੰਪਿਊਟਰ ਅਧਿਆਪਕ ਦੀ ਮੌਤ ਹੋਣ ਤੋਂ ਬਾਅਦ ਉਸਦੇ ਪਰਿਵਾਰ ਦੀ ਰੋਜ਼ੀ ਰੋਟੀ ਦਾ ਕੋਈ ਸਾਧਨ ਨਹੀਂ ਬਚਦਾ।
ਕਿਉਂਕਿ ਸਰਕਾਰ ਦੇ ਵਲੋਂ ਰਾਜਪਾਲ ਦੁਆਰਾ ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਕੀਤੇ ਗਏ ਆਰਡਰਾਂ ਤੇ ਸਾਈਨ ਹੋਣ ਦੇ ਬਾਵਜੂਦ ਵੀ ਉਸ ਉੱਪਰ ਲਿਖੇ ਹੋਏ ਨਿਯਮਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਅਤੇ ਛੇਵਾਂ ਪੇਅ ਕਮਿਸ਼ਨ ਵੀ ਨਾ ਦੇ ਕੇ ਕੰਪਿਊਟਰ ਅਧਿਆਪਕਾਂ ਨਾਲ ਮਤਰਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਜਿਸ ਕਾਰਨ ਕੰਪਿਊਟਰ ਅਧਿਆਪਕਾਂ ਵਿੱਚ ਰੋਸ ਜਾਗਨਾ ਲਾਜ਼ਮੀ ਹੈ।
ਇਸ ਸਮੇਂ ਕੰਪਿਊਟਰ ਅਧਿਆਪਕ ਯੂਨੀਅਨ ਦੇ ਨੁਮਾਈਦਿਆਂ ਨੇ ਦੱਸਿਆ ਕਿ ਜੇਕਰ ਸਰਕਾਰ ਇਸੇ ਤਰ੍ਹਾਂ ਬੇਰੁਖੀ ਕਾਇਮ ਰੱਖਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦਾ ਇਲੈਕਸ਼ਨਾਂ ਤੇ ਹੋਰ ਗਤੀਵਿਧੀਆਂ ਦਾ ਬਾਈਕਾਟ ਕੀਤਾ ਜਾਵੇਗਾ ਜਿਸ ਦੀ ਨਿਰੋਲ ਜਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ। ਇਸ ਸੰਘਰਸ਼ ਦੀ ਹਮਾਇਤ ਭਰਾਤਰੀ ਯੂਨੀਅਨਾਂ ਵੱਲੋਂ ਵੀ ਕੀਤੀ ਜਾ ਰਹੀ ਹੈ।
ਜਿਸ ਵਿੱਚ ਗੌਰਮੈਂਟ ਟੀਚਰ ਯੂਨੀਅਨ ਪੰਜਾਬ, ਸਬੋਰਡੀਨੇਟ ਸਰਵਿਸ ਫੈਡਰੇਸ਼ਨ ਅਤੇ ਡੀਟੀਐਫ ਕਿਸਾਨ ਯੂਨੀਅਨ ਅਤੇ ਬੇਰੁਜਗਾਰ ਅਧਿਆਪਕਾਂ ਵੱਲੋਂ ਪੂਰਨ ਹਮਾਇਤ ਕੀਤੀ ਗਈ ਹੈ ਅਤੇ ਸਮੂਹ ਭਰਾਤਰੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਜੇਕਰ ਕੰਪਿਊਟਰ ਅਧਿਆਪਕਾਂ ਦੀ ਸਿੱਖਿਆ ਵਿਭਾਗ ਵਿੱਚ ਮਰਜਿੰਗ ਦਾ ਮਸਲਾ ਹੱਲ ਨਾ ਕੀਤਾ ਗਿਆ ਆਉਣ ਵਾਲੇ ਸਮੇਂ ਵਿੱਚ ਸਰਕਾਰ ਦਾ ਘਰ ਘਰ ਜਾ ਕੇ ਘੇਰਾਵ ਕੀਤਾ ਜਾਏਗਾ ਜਿਸ ਦੀ ਨਿਰੋਲ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਮੌਕੇ ਤੇ ਕੁਲਦੀਪ ਸਿੰਘ ਪੁਰੇਵਾਲ ,ਅਨਿਲ ਕੁਮਾਰ ਲਹੋਰੀਆ, ਸੁਭਾਸ਼ ਚੰਦਰ ,ਨਰਿੰਦਰ ਕੁਮਾਰ, ਨਰੇਸ਼ ਕੁਮਾਰ, ਇੰਦਰਜੀਤ ਸਿੰਘ ,ਅਸ਼ੋਕ ਕੁਮਾਰ, ਤਰਸੇਮ ਸਿੰਘ ,ਸਲਵਿੰਦਰ ਕੁਮਾਰ, ਅਮਿਤ ਕੁਮਾਰ ਅਮਿਤ ਗੁਪਤਾ, ਹਰਜੀਵਨ ਸਿੰਘ ,ਕੇਵਲ ਕ੍ਰਿਸ਼ਨ,ਹਰਬਖਸ਼ ਸਿੰਘ, ਪਲਵਿੰਦਰ ਸਿੰਘ ਆਦੀ ਵੀ ਹਾਜ਼ਰ ਸਨ।