ਪੰਜਾਬ ਸਰਕਾਰ ਮੁਲਾਜ਼ਮਾਂ ਦਾ ਬਕਾਇਆ ਮਹਿੰਗਾਈ ਭੱਤੇ ਤੁਰੰਤ ਜਾਰੀ ਕਰੇ- ਤਰਸੇਮ, ਰਿਸ਼ੀ
ਨਹੀਂ ਤਾਂ ਮੁਲਾਜ਼ਮ ਮਨਾਉਣਗੇ ਕਾਲੀ ਦਿਵਾਲੀ
ਪੰਜਾਬ ਨੈੱਟਵਰਕ, ਜਲੰਧਰ-
ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਰਜਿ ਇਕਾਈ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਤਰਸੇਮ ਲਾਲ ਅਤੇ ਜ਼ਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਰਿਸ਼ੀ ਕੁਮਾਰ ਨੇ ਮੀਟਿੰਗ ਉਪਰੰਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ 53% ਮਹਿਗਾਈ ਭੱਤਾ ਜਾਰੀ ਕੀਤਾ ਹੋਇਆ ਹੈ ਜਦਕਿ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਕੇਵਲ 38% ਹੀ ਮਹਿਗਾਈ ਭੱਤਾ ਦੇ ਰਹੀ ਹੈ।
ਇਸ ਤਰ੍ਹਾਂ ਐਨੀ ਮਹਿਗਾਈ ਦੇ ਦੌਰ ਵਿੱਚ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਦਾ 15% ਬਕਾਇਆ ਮਹਿੰਗਾਈ ਭੱਤਾ ਜਾਰੀ ਨਹੀਂ ਕਰ ਰਹੀ। ਮੁਲਾਜ਼ਮ ਵਰਗ ਪੰਜਾਬ ਸਰਕਾਰ ਵਲੋਂ ਪਹਿਲਾਂ ਕੱਟੇ ਗਏ ਭੱਤਿਆਂ ਨੂੰ ਬਹਾਲ ਨਾ ਕਰਨ ਕਰਕੇ ਨਾਖੁਸ਼ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਤੋਂ ਬਕਾਇਆ ਮਹਿੰਗਾਈ ਭੱਤਾ ਜਲਦ ਜਾਰੀ ਕਰਨ ਦੀ ਪੁਰਜ਼ੋਰ ਮੰਗ ਕੀਤੀ।
ਦੋਵੇਂ ਆਗੂਆਂ ਨੇ ਆਖਿਆ ਕਿ ਅਗਰ ਦਿਵਾਲੀ ਤੱਕ ਪੰਜਾਬ ਸਰਕਾਰ ਨੇ ਬਕਾਇਆ ਮਹਿੰਗਾਈ ਭੱਤਾ ਜਾਰੀ ਨਾ ਕੀਤਾ ਤਾਂ ਮੁਲਾਜ਼ਮ ਵਰਗ ਸੰਘਰਸ਼ ਕਰਨ ਲਈ ਤਿਆਰ ਹੈ।
ਇਸ ਮੌਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਦਿਲਬਾਗ਼ ਸਿੰਘ, ਵਿੱਤ ਸਕੱਤਰ ਅਮਨਦੀਪ ਸਿੰਘ, ਭਗਵੰਤ ਪ੍ਰਿਤਪਾਲ ਸਿੰਘ, ਕਪਿਲ ਕਵਾਤਰਾ, ਜਸਵੰਤ ਸਿੰਘ,ਸੁਖਦੇਵ ਸਿੰਘ (ਸਾਰੇ ਸੀਨੀਅਰ ਮੀਤ ਪ੍ਰਧਾਨ) ਮਥਰੇਸ਼ ਕੁਮਾਰ, ਸੁਰਿੰਦਰ ਪਾਲ, ਨਰਦੇਵ ਜਰਿਆਲ,ਇੰਦਰਜੀਤ ਸਿੰਘ, ਸਤੀਸ਼ ਕੁਮਾਰ (ਸਾਰੇ ਜ਼ਿਲ੍ਹਾ ਮੀਤ ਪ੍ਰਧਾਨ) ਜਥੇਬੰਦਕ ਸਕੱਤਰ ਰਾਮਪਾਲ, ਮਨਦੀਪ ਸਿੰਘ ਸਹਾ. ਪ੍ਰੈੱਸ ਸਕੱਤਰ, ਰਵਿੰਦਰ ਕੁਮਾਰ,ਪਾਲ ਜੀ ਮੁਕੇਸ਼,ਡਾ.ਬਲਵੀਰ ਚੰਦ, ਅਵਿਨਾਸ਼ ਭਗਤ, ਸੋਨੂੰ ਚੱਕ ਜਿੰਦਾ, ਰਜਿੰਦਰ ਕੁਮਾਰ, ਅਸ਼ਵਨੀ ਕੁਮਾਰ,ਮੁਨੀਸ਼ ਮੋਹਨ,ਅਨੁਰਾਗ ਸੰਧੀਰ, ਯਸ਼ ਮੋਮੀ,ਪ੍ਰੇਮ ਕੁਮਾਰ,ਸਾਹਿਲ ਗਿੱਲ,ਰਾਜੇਸ਼ ਕੁਮਾਰ, ਇਕਬਾਲ ਮੁਹੰਮਦ, ਦਵਿੰਦਰ ਸਿੰਘ ਪੰਧੇਰ,ਕੁਲਵੰਤ ਸਿੰਘ, ਗਗਨ ਗੁਪਤਾ,ਰਵਿੰਦਰ ਸਰੋਆ,ਚਰਨਜੀਤ ਸਿੰਘ, ਜਤਿੰਦਰ ਪਾਲ ਅਰੋੜਾ,ਜੀਵਨ ਜੋਤੀ, ਅਮਿਤ ਚੋਪੜਾ,ਮੈਡਮ ਡਿੰਪਲ ਸ਼ਰਮਾ,ਮਨਿੰਦਰ ਕੌਰ, ਸਤੀਸ਼ ਕੁਮਾਰੀ, ਰੀਟਾ ਸਹੋਤਾ, ਮਮਤਾ ਸਪਰੂ, ਸੁਨੀਤਾ,ਮਨਸਿਮਰਤ ਕੌਰ,ਅੰਜਲਾ ਸ਼ਰਮਾ, ਰੀਨਾ ਕਾਲੀਆ,ਮਿਨਾਕਸ਼ੀ ਚੱਢਾ, ਸੰਗੀਤਾ ,ਮਮਤਾ ਦੇਵੀ,ਪੂਨਮ, ਆਰਤੀ ਗੌਤਮ, ਅਨੀਤਾ ,ਰਣਜੀਤ ਕੌਰ ਬੁਲੰਦਪੁਰ, ਪਰਮਜੀਤ ਕੌਰ,ਰੂਬੀ ਅਗਨੀਹੋਤਰੀ, ਸਾਰਿਕਾ, ਭੁਵਨੇਸ਼ਵਰੀ ਸੈਣੀ,ਅਮਨਪ੍ਰੀਤ ਕੌਰ,ਹਰਪ੍ਰੀਤ ਕੌਰ,ਨਵਨੀਤ ਕੌਰ, ਕੁਲਵਿੰਦਰ ਕੌਰ,ਰੇਖਾ ਰਾਣੀ,ਨਵਜੀਤ ਕੌਰ,ਰੇਖਾ ਚੋਪੜਾ,ਕੰਚਨ ਬਾਲਾ, ਲਲਿਤਾ ਅੱਪਰਾ,ਮਮਤਾ ਅਨੰਦ, ਵੰਦਨਾ ਕੋਟਲਾ, ਮੋਨਿਕਾ ਉੱਪਲ, ਸੁਖਵਿੰਦਰ ਕੌਰ ਸ਼ੇਰਪੁਰ, ਮੀਨੂ ਸ਼ਰਮਾ, ਪ੍ਰਵੀਨ ਕੁਮਾਰੀ,ਅਤੇ ਹੋਰ ਅਧਿਆਪਕ ਹਾਜ਼ਰ ਸਨ।