Punjab News: 5994 ETT ਅਧਿਆਪਕਾਂ ਦੀ ਭਰਤੀ ‘ਤੇ ਮੁੜ ਲਟਕੀ ਤਲਵਾਰ!, ਸਿੱਖਿਆ ਸਕੱਤਰ ਨੂੰ ਨੋਟਿਸ ਜਾਰੀ
ETT Teacher Punjab:
ਅਪ੍ਰੈਲ ‘ਚ 5994 ਈਟੀਟੀ ਅਧਿਆਪਕਾਂ ਦੀ ਭਰਤੀ ‘ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਆਪਣਾ ਫੈਸਲਾ ਦਿੰਦੇ ਹੋਏ ਇਸ ਭਰਤੀ ਨੂੰ ਹਰੀ ਝੰਡੀ ਦੇ ਦਿੱਤੀ ਸੀ।
ਪਰ ਇਸ ਭਰਤੀ ਲਈ, ਲਈ ਗਈ ਪੰਜਾਬੀ ਦੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਪੰਜਾਬੀ ਦੀ ਪ੍ਰੀਖਿਆ ਸਿਰਫ ਪੰਜਾਬੀ ਭਾਸ਼ਾ ਤੱਕ ਹੀ ਸੀਮਤ ਰੱਖੀ ਜਾਵੇ।
ਇਸ ‘ਚ ਇਤਿਹਾਸ, ਭੂਗੋਲ ਅਤੇ ਹੋਰ ਵਿਸ਼ਿਆਂ ਨੂੰ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ ਹੈ। ਉਦੋਂ ਹਾਈ ਕੋਰਟ ਨੇ ਤਿੰਨ ਮਹੀਨਿਆਂ ਵਿੱਚ ਪੰਜਾਬੀ ਦੀ ਪ੍ਰੀਖਿਆ ਨਵੇਂ ਸਿਰੇ ਤੋਂ ਲੈਣ ਦੇ ਹੁਕਮ ਦਿੱਤੇ ਸਨ।
ਪੀਟੀਸੀ ਦੀ ਖ਼ਬਰ ਮੁਤਾਬਿਕ, ਹੁਣ ਜਦੋਂ ਦੁਬਾਰਾ 28 ਜੁਲਾਈ ਨੂੰ ਪੰਜਾਬੀ ਦੀ ਪ੍ਰੀਖਿਆ ਲਈ ਗਈ ਤਾਂ ਕਈ ਸਵਾਲ ਪੰਜਾਬੀ ਭਾਸ਼ਾ ਤੋਂ ਬਾਹਰ ਪੁੱਛੇ ਗਏ।
ਜਿਸ ਦੇ ਵਿਰੋਧ ਵਿਚ ਹੁਣ ਕਈ ਬਿਨੈਕਾਰਾਂ ਨੇ ਇਸ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਮਾਣਹਾਨੀ ਪਟੀਸ਼ਨ ਦਾਇਰ ਕੀਤੀ ਹੈ।
ਜਿਸ ‘ਤੇ ਹਾਈਕੋਰਟ ਨੇ ਸਿੱਖਿਆ ਸਕੱਤਰ ਨੂੰ ਮਾਣਹਾਨੀ ਨੋਟਿਸ ਜਾਰੀ ਕਰਕੇ ਆਪਣਾ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ।