ਭਾਰਤ ਦੇ ਅਖੌਤੀ ਇਮਾਨਦਾਨ ਲੀਡਰੋਂ, ਸਿੱਖੋਂ ਕੁੱਝ ਇਸ ਨੌਜਵਾਨ ਸੰਸਦ ਮੈਂਬਰ ਤੋਂ.., ਜਿਹੜੀ ਲੜਕੀਆਂ ਦੀ ਸਿੱਖਿਆ ਲਈ ਦਾਨ ਕਰੇਗੀ ਆਪਣੀ 5 ਸਾਲਾਂ ਦੀ ਤਨਖ਼ਾਹ
ਪੰਜਾਬ ਨੈੱਟਵਰਕ, ਨਵੀਂ ਦਿੱਲੀ:
ਭਾਰਤ ਦੇ ਅਖੌਤੀ ਇਮਾਨਦਾਰ ਲੀਡਰਾਂ ਨੂੰ ਬਿਹਾਰ ਦੀ ਨੌਜਵਾਨ ਸੰਸਦ ਮੈਂਬਰ ਤੋਂ ਕੁੱਝ ਸਿੱਖਣ ਦੀ ਲੋੜ ਹੈ, ਜੋ ਆਪਣੀ ਪੰਜ ਸਾਲਾਂ ਦੀ ਤਨਖ਼ਾਹ ਲੜਕੀਆਂ ਦੀ ਸਿੱਖਿਆ ਲਈ ਦਾਨ ਕਰੇਗੀ। ਉਸ ਨੇ ਇਹ ਐਲਾਨ 14 ਨਵੰਬਰ 2024 ਨੂੰ ਕੀਤਾ।
ਦਰਅਸਲ, ਬਿਹਾਰ ਤੋਂ ਨੌਜਵਾਨ ਸੰਸਦ ਮੈਂਬਰ ਸ਼ੰਭਵੀ ਚੌਧਰੀ ਨੇ ਘੋਸ਼ਣਾ ਕੀਤੀ ਕਿ ਉਹ ਆਪਣੇ ਸਮਸਤੀਪੁਰ ਹਲਕੇ ਵਿੱਚ ਲੜਕੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਪੂਰੇ ਪੰਜ ਸਾਲਾਂ ਦੇ ਕਾਰਜਕਾਲ ਦੀ ਤਨਖਾਹ ਦਾਨ ਕਰੇਗੀ।
ਸ਼ੰਭਵੀ ਚੌਧਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਰਕਮ ਦੀ ਵਰਤੋਂ ‘ਪੜ੍ਹੇਗਾ ਸਮਸਤੀਪੁਰ ਤੋਂ ਬਢੇਗਾ ਸਮਸਤੀਪੁਰ’ ਮੁਹਿੰਮ ਲਈ ਕੀਤੀ ਜਾਵੇਗੀ।
पढ़ेगा समस्तीपुर – बढ़ेगा #समस्तीपुर।
शिक्षा के प्रति लोगों को प्रोत्साहित और जागरूक करने का हमारे द्वारा किया गया यह एक छोटा सा प्रयास है।#SamastipurKiShambhavi #SamastipurLoksabha @LJP4India pic.twitter.com/KcCNdseLZQ
— Shambhavi Choudhary – शाम्भवी चौधरी (@Sham4Samastipur) November 14, 2024
ਕੇਂਦਰੀ ਮੰਤਰੀ ਚਿਰਾਗ ਪਾਸਵਾਨ ਦੀ ਅਗਵਾਈ ਵਾਲੀ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੀ ਸੰਸਦ ਮੈਂਬਰ ਸ਼ੰਭਵੀ ਚੌਧਰੀ ਨੇ ਕਿਹਾ, “ਮੈਂ ਪੰਜ ਸਾਲਾਂ ਦੌਰਾਨ ਤਨਖਾਹ ਵਜੋਂ ਜੋ ਪੈਸਾ ਪ੍ਰਾਪਤ ਕਰਾਂਗੀ, ਉਹ ਉਨ੍ਹਾਂ ਲੜਕੀਆਂ ਦੀ ਮਦਦ ਕਰਨ ਲਈ ਖਰਚ ਕੀਤਾ ਜਾਵੇਗਾ ਜੋ ਗਰੀਬ ਹਨ ਅਤੇ ਪੈਸੇ ਨਾ ਹੋਣ ਕਾਰਨ ਪੜ੍ਹਾਈ ਵਿਚਾਲੇ ਛੱਡ ਜਾਂਦੀਆਂ ਹਨ।”
ਉਨ੍ਹਾਂ ਕਿਹਾ, “ਇਹ ਪ੍ਰੋਗਰਾਮ ਉਸੇ ਦਿਨ ਸ਼ੁਰੂ ਕੀਤਾ ਗਿਆ ਸੀ ਜਦੋਂ ਸਮਸਤੀਪੁਰ ਜ਼ਿਲ੍ਹੇ ਦੀ ਸਥਾਪਨਾ ਹੋਈ ਸੀ। ਇਹ ਕਦਮ ਮੇਰੇ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ ਹੈ ਕਿ ਮੈਨੂੰ ਵੋਟ ਪਾ ਕੇ ਉਹ ਸਿਰਫ਼ ਇੱਕ ਸੰਸਦ ਮੈਂਬਰ ਹੀ ਨਹੀਂ, ਸਗੋਂ ਇੱਕ ਬੇਟੀ ਮਿਲੇਗੀ। ਖ਼ਬਰ ਸ੍ਰੋਤ- ਭਾਸ਼ਾ