Punjab News: ਪੰਜਾਬ ‘ਚ ਲੋਕਾਂ ਲਈ ਖੁੱਲ੍ਹਿਆ ਇਤਿਹਾਸਿਕ ਕਿਲ੍ਹਾ! ਪਰ ਫ਼ੋਟੋਗ੍ਰਾਫ਼ੀ ਕਰਨਾ ਬਿਲਕੁਲ ਮਨਾਂ
Punjab News: ਹਰ ਐਤਵਾਰ ਫਿਰੋਜ਼ਪੁਰ ਫੋਰਟ ਨੂੰ ਦੇਖ ਸਕਣਗੇ ਆਮ ਲੋਕ ਅਤੇ ਸੈਲਾਨੀ
Punjab News: ਡਿਪਟੀ ਕਮਿਸ਼ਨਰ ਦੀਪਸਿਖ਼ਾ ਸ਼ਰਮਾ ਨੇ ਦੱਸਿਆ ਕਿ ਫ਼ਿਰੋਜ਼ਪੁਰ ਦਾ ਕਿਲ੍ਹਾ ਸਿੱਖ ਸਮਾਰਾਜ ਦੀ ਅਮੀਰ ਵਿਰਾਸਤ ਅਤੇ ਬਹਾਦਰੀ ਦਾ ਪ੍ਰਮਾਣ ਹੈ।
ਹੁਣ ਇਸ ਕਿਲ੍ਹੇ ਨੂੰ ਸ਼ਹੀਦਾਂ ਦੀ ਧਰਤੀ ਦੇ ਬਹਾਦਰ ਨਾਗਰਿਕਾਂ ਨੂੰ ਸ਼ਰਧਾਜਲੀ ਵਜੋਂ ਆਮ ਲੋਕਾਂ ਲਈ ਖੋਲ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਫੋਰਟ (Punjab) ਨੂੰ ਦੇਖਣ ਲਈ ਲੋਕ ਆਪਣਾ ਆਧਾਰ ਕਾਰਡ ਲੈ ਕੇ ਸਾਰਾਗੜ੍ਹੀ ਗੇਟ (ਸਾਰਾਗੜ੍ਹੀ ਗੁਰੂਦੁਆਰਾ ਸਾਹਿਬ ਦੇ ਨੇੜੇ) ਪਹੁੰਚ ਕੇ ਵਿਜ਼ਟਰ ਪਾਸ ਲੈ ਕੇ ਕਿਲ੍ਹਾ ਦੇਖ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਹ ਕਿਲ੍ਹਾ ਆਮ ਲੋਕਾਂ ਅਤੇ ਸੈਲਾਨੀਆਂ ਲਈ ਹਰ ਐਤਵਾਰ ਨੂੰ ਸਵੇਰੇ 9 ਵਜੇ ਤੋਂ 11 ਵਜੇ ਤੱਕ ਅਤੇ ਸ਼ਾਮ 5 ਵਜੇ ਤੋਂ 7 ਵਜੇ ਤੱਕ ਖੁਲ੍ਹਾ ਰਹੇਗਾ ਅਤੇ ਲੋਕ ਐਂਟਰੀ ਪਾਸ ਲੈ ਕੇ ਇਹ ਕਿਲ੍ਹਾ ਨਿਰਧਾਰਿਤ ਸਮੇਂ ਅਨੁਸਾਰ ਦੇਖ ਸਕਦੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਕਿਲ੍ਹਾ ਦੇਖਣ ਆਏ ਲੋਕ ਇਸ ਕਿਲ੍ਹੇ ਦੇ ਫੋਟੋਗ੍ਰਾਫ਼ੀ ਬਿਲਕੁਲ ਨਾ ਕਰਨ।