NSQF ਵੋਕੇਸ਼ਨਲ ਅਧਿਆਪਕਾਂ ਦੀ ਜਲੰਧਰ ਵਿਖੇ ਮੁੱਖ ਮੰਤਰੀ ਦੇ OSD ਨਾਲ ਹੋਈ ਮੀਟਿੰਗ
ਪੰਜਾਬ ਨੈੱਟਵਰਕ, ਜਲੰਧਰ
NSQF ਅਧਿਆਪਕ ਯੂਨੀਅਨ ਪੰਜਾਬ ਵੱਲੋਂ ਜਲੰਧਰ ਵਿਖੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਕਈ ਘੰਟੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਨਾਲ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਵਧਦੀ ਹੋਈ ਸਮੱਸਿਆ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ OSD to CM ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਆਪਣੀ ਗੱਡੀ ਵਿੱਚ CM ਹਾਊਸ ਲੈ ਕੇ ਗਏ। ਉੱਥੇ CM ਸਾਹਬ ਦੇ ਮਾਤਾ ਜੀ ਵੀ ਮਜੌਦ ਸਨ। ਉਹਨਾਂ ਨਾਲ ਘੱਟੋ ਘੱਟ 20-25 ਮਿੰਟ ਗੱਲਬਾਤ ਹੋਈ।
ਯੂਨੀਅਨ ਦੇ ਸੂਬਾ ਪ੍ਰਧਾਨ ਰਾਏ ਸਾਹਿਬ ਸਿੰਘ ਸਿੱਧੂ ਨੇ ਦਸਿਆ ਕਿ ਉਹਨਾਂ ਦੀਆਂ ਮੁੱਖ ਮੰਗਾਂ ਵਿੱਚ ਹਰਿਆਣਾ ਤਰਜ ਤੇ ਤਨਖਾਹ ਵਾਧਾ, ਬਦਲੀ ਦੀ ਪਾਲਿਸੀ, ਹਰ ਮਹੀਨੇ ਤਨਖਾਹ ਦਾ ਲੇਟ ਆਉਣਾ ਆਦਿ ਵੱਖ ਵੱਖ ਮੰਗਾਂ ਦੇ ਹੱਲ ਕਰਨ ਦੀ ਗੱਲ ਰੱਖੀ ਗਈ। ਭਗਵੰਤ ਮਾਨ ਜੀ ਦੀ ਮਾਤਾ ਨੇ ਭਰੋਸਾ ਦਵਾਇਆ ਕਿ ਮੈਂ ਤੁਹਾਡੇ ਲਈ ਸਪੈਸ਼ਲ ਗੱਲ ਕਰਕੇ ਤੁਹਾਡੀਆਂ ਤਨਖਾਹਾਂ ਵਿੱਚ ਵਾਧਾ ਜਰੂਰ ਕਰਵਾਉਂਗੀ। ਮੌਕੇ ਤੇ OSD ਸਾਹਬ ਨੇ ਚੀਫ ਸੈਕਟਰੀ ਸਾਹਬ ਨਾਲ ਫੋਨ ਉਪਰ ਗੱਲ ਕਰਵਾਈ ਅਤੇ ਮੁੱਖ ਮੰਗਾਂ ਪੁੱਛੀਆਂ ਗਈਆਂ ਜਿਸ ਵਿੱਚ ਉਹਨਾਂ ਨੇ ਵੀ ਭਰੋਸਾ ਦਿੱਤਾ ਕਿ CM ਸਾਹਬ ਤੁਹਾਡਾ ਕੰਮ ਪਹਿਲ ਦੇ ਆਧਾਰ ਤੇ ਕਰਨਗੇ। ਤੁਸੀਂ ਲਗਾਤਾਰ ਸਾਡੇ ਸੰਪਰਕ ਵਿੱਚ ਰਹੋ।
ਇਸ ਸਮੇਂ ਸੂਬਾ ਪ੍ਰਧਾਨ ਰਾਏ ਸਾਹਬ ਸਿੰਘ ਸਿੱਧੂ, ਸੂਬਾ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ, ਬਲਵਿੰਦਰ ਸਿੰਘ ਅਤੇ ਰਸ਼ਪ੍ਰੀਤ ਸਿੰਘ, ਸੂਬਾ ਵਿੱਤ ਸਕੱਤਰ ਅਮਨਦੀਪ ਸਿੰਘ ਭੱਟੀ, ਸੂਬਾ ਸਲਾਹਕਾਰ ਕਮੇਟੀ ਮੈਂਬਰ ਹਰਸਿਮਰਨ ਸਿੰਘ, ਮੁਕਤਸਰ ਜਿਲਾ ਪ੍ਰਧਾਨ ਅਤੇ ਸੂਬਾ ਸਲਾਹਕਾਰ ਕਮੇਟੀ ਮੈਂਬਰ ਗੁਰਲਾਲ ਸਿੰਘ ਸਿੱਧੂ, ਸੂਬਾ ਸਲਾਹਕਾਰ ਕਮੇਟੀ ਮੈਂਬਰ ਜਰਨੈਲ ਸਿੰਘ, ਇਸ ਤੋਂ ਇਲਾਵਾ ਸੁਖਰਾਜ ਸਿੰਘ, ਦਲਵੀਰ ਸਿੰਘ ਬਰਾੜ ਗਗਨਦੀਪ ਸਿੰਘ, ਗੁਰਪ੍ਰਤਾਪ ਸਿੰਘ, ਖੁਸ਼ਪ੍ਰੀਤ ਸਿੰਘ, ਸੰਜੇ ਉੱਪਲ, ਜਸਵਿੰਦਰ ਸਿੰਘ, ਹਰਪਿੰਦਰ ਕੌਰ, ਅਨੀਤਾ ਦੇਵੀ, ਉਮਰਪ੍ਰੀਤ, ਲਖਵੀਰ ਕੌਰ, ਪਵਨਪ੍ਰੀਤ ਕੌਰ ਅਤੇ ਹੋਰ ਵੀ ਵੱਖ ਵੱਖ ਜ਼ਿਲ੍ਹਿਆਂ ਤੋਂ ਸਾਥੀ ਸ਼ਾਮਿਲ ਸਨ।