ਗਨੀਵ ਕੌਰ ਮਜੀਠੀਆ ਨੇ SSP ਚੰਡੀਗੜ੍ਹ ਨੂੰ ਲਿਖੀ ਚਿੱਠੀ! ਵਿਜੀਲੈਂਸ ਅਫ਼ਸਰਾਂ ਵਿਰੁੱਧ FIR ਦਰਜ ਕਰਨ ਦੀ ਕੀਤੀ ਮੰਗ

All Latest NewsNews FlashPunjab News

 

ਚੰਡੀਗੜ੍ਹ-

ਅਕਾਲੀ ਦਲ ਦੀ MLA ਗਨੀਵ ਕੌਰ ਮਜੀਠੀਆ ਨੇ SSP ਚੰਡੀਗੜ੍ਹ ਨੂੰ ਚਿੱਠੀ ਲਿਖ ਕੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਖਿਲਾਫ਼ ਫੌਜਦਾਰੀ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।

ਗਨੀਵ ਕੌਰ ਮਜੀਠੀਆ ਨੇ SSP UT ਚੰਡੀਗੜ੍ਹ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਕਿਹਾ ਕਿ, “25 ਜੂਨ 2025 ਨੂੰ ਸਵੇਰੇ 10.15 ਵਜੇ 20 ਦੇ ਕਰੀਬ ਸਿਵਲ ਕੱਪੜਿਆਂ ਵਿੱਚ ਵਿਜੀਲੈਂਸ ਅਧਿਕਾਰੀ ਸੈਕਟਰ 4 ਸਥਿਤ ਮੇਰੀ ਕੋਠੀ ਨੰਬਰ 39 ਵਿਚਲੀ ਸਰਕਾਰੀ ਰਿਹਾਇਸ਼ ਵਿਖੇ ਦਾਖਲ ਹੋਏ।

ਉਸ ਸਮੇਂ ਮੇਰੀ ਰਿਹਾਇਸ਼ ‘ਤੇ ਮੇਰੇ ਬਜ਼ੁਰਗ ਅਤੇ ਬਿਮਾਰ ਮਾਤਾ ਜੀ ਅਤੇ ਘਰੇਲੂ ਨੌਕਰ ਮੌਜੂਦ ਸਨ। SSP ਅਰੁਣ ਸੈਣੀ ਦੀ ਅਗਵਾਈ ਵਿੱਚ ਵਿਜੀਲੈਂਸ ਅਧਿਕਾਰੀਆਂ ਨੇ ਮੇਰੇ ਘਰ ਦੀ ਤਲਾਸ਼ੀ ਲਈ ਅਲਮਾਰੀਆਂ ਦੇ ਦਰਾਜ਼ ਖੋਲੇ, ਘਰ ਦਾ ਸਮਾਨ ਇਧਰ ਉਧਰ ਸੁੱਟਿਆ, ਇਥੋਂ ਤੱਕ ਕਿ ਮੇਰੇ ਪਰਸ ਵੀ ਫਰੋਲੇ ਗਏ।

ਜਦੋਂ ਸਾਡੇ ਵਕੀਲ ਨੇ ਜਾ ਕੇ ਵਿਜੀਲੈਂਸ ਅਧਿਕਾਰੀਆਂ ਕੋਲੋਂ ਪਛਾਣ ਪੱਤਰ ਅਤੇ ਸਰਚ ਵਾਰੰਟ ਮੰਗੇ ਤਾਂ ਅਧਿਕਾਰੀਆਂ ਨੇ ਪਛਾਣ ਵਿਖਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਸਿਰਫ਼ ਅਰੁਣ ਸੈਣੀ ਨੇ ਆਪਣੀ ਪਛਾਣ ਦੱਸੀ, ਪਰ ID ਕਾਰਡ ਨਹੀਂ ਦਿਖਾਇਆ।

ਗਨੀਵ ਕੌਰ ਮਜੀਠੀਆ ਨੇ ਕਿਹਾ ਕਿ, ਮੈਂ SSP ਚੰਡੀਗੜ੍ਹ ਤੋਂ ਮੰਗ ਕੀਤੀ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਮੇਰੇ ਘਰ ਅੰਦਰ ਦਾਖਲ ਹੋਣ ਅਤੇ ਕਾਨੂੰਨ ਦੀ ਉਲੰਘਣਾ ਕਰਨ ਕਰਕੇ ਵਿਜੀਲੈਂਸ ਅਫ਼ਸਰਾਂ ਵਿਰੁੱਧ ਮਾਮਲਾ ਦਰਜ ਕੀਤਾ ਜਾਵੇ।

ਜ਼ਬਰਦਸਤੀ ਮੇਰੇ ਘਰ ਅੰਦਰ ਦਾਖਲ ਹੋਣ, ਬਿਨਾਂ ਵਾਰੰਟ ਤਲਾਸ਼ੀ ਲੈਣ ਅਤੇ ਨਜਾਇਜ਼ ਤਰੀਕੇ ਨਾਲ ਘਰੇਲੂ ਮੁਲਾਜ਼ਮਾਂ ਨੂੰ ਡਰਾਉਣ ਧਮਕਾਉਣ ਲਈ ਪੰਜਾਬ ਪੁਲਿਸ ਅਤੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ, ਸਾਨੂੰ ਇਨਸਾਫ਼ ਮਿਲ ਸਕੇ।”

May be an image of ticket stub and text

May be an image of text

 

Media PBN Staff

Media PBN Staff

Leave a Reply

Your email address will not be published. Required fields are marked *