ਵੱਡੀ ਖ਼ਬਰ: ਮੋਦੀ ਸਰਕਾਰ ਦੇ ਕੈਬਨਿਟ ਮੰਤਰੀ ਖਿਲਾਫ਼ FIR ਦਰਜ
Suresh Gopi: ਤ੍ਰਿਸੂਰ ਪੁਰਮ ਤਿਉਹਾਰ ਦੌਰਾਨ ਐਂਬੂਲੈਂਸ ਦੀ ਵਰਤੋਂ ਕੀਤੀ ਗਈ ਸੀ। ਜਿਸ ਸਬੰਧੀ ਕੇਂਦਰੀ ਮੰਤਰੀ ਸੁਰੇਸ਼ ਗੋਪੀ ਅਤੇ ਦੋ ਹੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਗੋਪੀ ‘ਤੇ ਚੋਣ ਪ੍ਰਚਾਰ ਲਈ ਮਰੀਜ਼ਾਂ ਲਈ ਬਣੀ ਐਂਬੂਲੈਂਸ ਦੀ ਵਰਤੋਂ ਕਰਨ ਦਾ ਦੋਸ਼ ਸੀ, ਜੋ ਨਿਯਮਾਂ ਦੀ ਉਲੰਘਣਾ ਹੈ। ਹਾਲਾਂਕਿ ਗੋਪੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਐਂਬੂਲੈਂਸ ਨੂੰ ਬਚਾਅ ਲਈ ਵਰਤਿਆ ਗਿਆ ਸੀ।
ਇਸ ਸਾਲ ਅਪ੍ਰੈਲ ‘ਚ ਤ੍ਰਿਸ਼ੂਰ ਪੁਰਮ ਤਿਉਹਾਰ ਦਾ ਆਯੋਜਨ ਕੀਤਾ ਗਿਆ ਸੀ। ਜਿਸ ਵਿੱਚ ਐਂਬੂਲੈਂਸ ਦੀ ਵਰਤੋਂ ਕੀਤੀ ਗਈ। ਹੁਣ ਇਸ ਮਾਮਲੇ ਵਿੱਚ ਕੇਂਦਰੀ ਮੰਤਰੀ ਸੁਰੇਸ਼ ਗੋਪੀ ਅਤੇ ਦੋ ਹੋਰਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਜਿਸ ਵਿੱਚ ਕੇਂਦਰੀ ਪੈਟਰੋਲੀਅਮ, ਕੁਦਰਤੀ ਗੈਸ ਅਤੇ ਸੈਰ ਸਪਾਟਾ ਰਾਜ ਮੰਤਰੀ ਅਭਿਜੀਤ ਨਾਇਰ ਅਤੇ ਇੱਕ ਐਂਬੂਲੈਂਸ ਡਰਾਈਵਰ ਦੇ ਨਾਂ ਸ਼ਾਮਲ ਹਨ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਸੁਰੇਸ਼ ਗੋਪੀ ਨੇ ਦਿੱਤਾ ਸਪੱਸ਼ਟੀਕਰਨ
ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ‘ਗੋਪੀ ਨੇ ਪਾਬੰਦੀਆਂ ਦੀ ਉਲੰਘਣਾ ਕਰਦਿਆਂ ਆਪਣੇ ਚੋਣ ਪ੍ਰਚਾਰ ਲਈ ਐਂਬੂਲੈਂਸ ਦੀ ਦੁਰਵਰਤੋਂ ਕੀਤੀ। ਮਰੀਜ਼ਾਂ ਲਈ ਤਿਆਰ ਕੀਤੀਆਂ ਐਂਬੂਲੈਂਸਾਂ ਨੂੰ ਇਸ ਕਿਸਮ ਦੇ ਕੰਮ ਲਈ ਨਹੀਂ ਵਰਤਿਆ ਜਾ ਸਕਦਾ। ਪਰ ਉਸ ਨੇ ਪ੍ਰਚਾਰ ਲਈ ਇਸ ਵਿੱਚ ਸਫ਼ਰ ਕੀਤਾ।’ ਇਸ ’ਤੇ ਗੋਪੀ ਨੇ ਆਪਣਾ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ‘ਉਨ੍ਹਾਂ ਦੀ ਕਾਰ ’ਤੇ ਉਤਸਵ ਵਾਲੀ ਥਾਂ ਦੇ ਕੋਲ ਹਮਲਾ ਹੋਇਆ ਸੀ, ਜਿਸ ਤੋਂ ਬਾਅਦ ਉੱਥੇ ਐਂਬੂਲੈਂਸ ਰਾਹੀਂ ਬਚਾਅ ਕਾਰਜ ਕੀਤਾ ਗਿਆ ਸੀ।’
ਮੰਤਰੀ ਨੇ ਦਾਅਵਾ ਕੀਤਾ ਕਿ ਉਸਨੂੰ ਕੁਝ ਨੌਜਵਾਨਾਂ ਨੇ ਬਚਾਇਆ, ਜਿਨ੍ਹਾਂ ਨੇ ਉਸਨੂੰ ਉਸ ਐਂਬੂਲੈਂਸ ਵਿੱਚ ਬਿਠਾ ਦਿੱਤਾ। ਇਸ ਦੌਰਾਨ ਲੋਕਾਂ ਦੀ ਮਦਦ ਲਈ ਐਂਬੂਲੈਂਸ ਪਹਿਲਾਂ ਹੀ ਤਿਉਹਾਰ ਵਾਲੀ ਥਾਂ ‘ਤੇ ਮੌਜੂਦ ਸੀ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ‘ਤੇ ਆਈਪੀਸੀ ਦੀਆਂ ਧਾਰਾਵਾਂ 279 ਅਤੇ 34 ਅਤੇ ਮੋਟਰ ਵਹੀਕਲ ਐਕਟ ਦੀਆਂ ਧਾਰਾਵਾਂ 179, 184, 188 ਅਤੇ 192 ਲਗਾਈਆਂ ਗਈਆਂ ਹਨ।
ਕੌਣ ਹੈ ਸੁਰੇਸ਼ ਗੋਪੀ?
66 ਸਾਲਾ ਸੁਰੇਸ਼ ਗੋਪੀ ਕੇਰਲ ਦੇ ਅਲਾਪੁਝਾ ਦਾ ਰਹਿਣ ਵਾਲਾ ਹੈ। ਸੁਰੇਸ਼ ਗੋਪੀ ਨੇ ਕਈ ਵੱਡੀਆਂ ਫਿਲਮਾਂ ‘ਚ ਕੰਮ ਕੀਤਾ ਹੈ ਅਤੇ ਉਹ ਪਲੇਬੈਕ ਸਿੰਗਰ ਵੀ ਹਨ। ਸੁਰੇਸ਼ ਗੋਪੀ ਲੰਬੇ ਸਮੇਂ ਤੋਂ ਟੀਵੀ ਸ਼ੋਅ ਹੋਸਟ ਵੀ ਕਰ ਚੁੱਕੇ ਹਨ। ਬੀਜੇਪੀ ਉਮੀਦਵਾਰ ਸੁਰੇਸ਼ ਗੋਪੀ ਨੇ ਕੇਰਲ ਦੀ ਤ੍ਰਿਸ਼ੂਰ ਲੋਕ ਸਭਾ ਸੀਟ ਤੋਂ ਵੱਡੀ ਜਿੱਤ ਦਰਜ ਕਰਕੇ ਇਤਿਹਾਸ ਰਚ ਦਿੱਤਾ ਸੀ।