ਪੰਚਾਇਤੀ ਚੋਣਾਂ ‘ਚ ਨਸ਼ੇ ਅਤੇ ਪੈਸਿਆਂ ਦੀ ਵਰਤੋਂ ‘ਤੇ ਲੱਗੇ ਰੋਕ- ਮਹਾਂ ਪੰਚਾਇਤ ਪੰਜਾਬ
ਪੰਜਾਬ ਨੈੱਟਵਰਕ, ਫਿਰੋਜ਼ਪੁਰ-
ਪਿੰਡ ਬਚਾਓ, ਪੰਜਾਬ ਬਚਾਓ, ਗਰਾਮ ਸਭਾ ਜਾਗਰੂਕ ਸੈਮੀਨਾਰ ਪਿੰਡ ਝੋਕ ਹਰੀ ਹਰ ਵਿਖੇ ਕੀਤਾ ਗਿਆ, ਜਿਸ ਵਿੱਚ ਗਿਆਨੀ ਕੇਵਲ ਸਿੰਘ, ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਆਪਣੀ ਟੀਮ ਸਮੇਤ ਹਾਜ਼ਰ ਹੋਏ। ਇਸ ਵਿੱਚ ਵੱਖ ਵੱਖ ਬੁਲਾਰਿਆਂ ਨੇ ਪਿੰਡਾਂ ਦੇ ਲੋਕਾਂ ਨੂੰ ਦੱਸਿਆ ਕਿ ਆ ਰਹੀਆਂ ਪੰਚਾਇਤੀ ਚੋਣਾ ਵਿੱਚ ਪਿੰਡ ਦੀ ਗਰਾਮ ਸਭਾ ਬੁਲਾ ਕੇ ਸਰਬਸੰਮਤੀ ਨਾਲ ਯੋਗ ਆਦਮੀਆਂ ਦੀ ਚੋਣ ਕਰਨੀ ਚਾਹੀਦੀ ਹੈ।
ਸਰਪੰਚ ਅਤੇ ਪੰਚ ਪਿੰਡ ਦਾ ਹੋਵੇ ਨਾ ਕੇ ਕਿਸੇ ਪਾਰਟੀ ਜਾਂ ਧੜੇਬੰਦੀ ਦਾ। ਜੇਕਰ ਕਿਸੇ ਪਾਰਟੀ ਜਾਂ ਧੜੇਬੰਦੀ ਦੀ ਪੰਚਾਇਤ ਹੋਵੇਗੀ ਤਾਂ ਉਹ ਆਪਣੀ ਪਾਰਟੀ/ਧੜੇਬੰਦੀ ਲਈ ਕੰਮ ਕਰੇਗੀ, ਆਪਣੀ ਪਾਰਟੀ ਦੀਆਂ ਨੀਤੀਆਂ ਮੁਤਾਬਿਕ ਚੱਲੇਗੀ ਜਿਸ ਨਾਲ ਪਿੰਡ ਦਾ ਬਹੁਤ ਨੁਕਸਾਨ ਹੋਵੇਗਾ।
ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾ ਦੌਰਾਨ, ਨਸ਼ੇ ਅਤੇ ਪੈਸਿਆਂ ਦੀ ਵਰਤੋਂ ਨਾਂ ਕੀਤੀ ਜਾਵੇ। ਹਰੇਕ ਪੰਚਾਇਤੀ ਫ਼ੈਸਲੇ ਪਿੰਡ ਦੀ ਗਰਾਮ ਸਭਾ ਵਿੱਚ ਲਏ ਜਾਣ ਅਤੇ ਪਿੰਡ ਦੀ ਲੋੜ ਮੁਤਾਬਿਕ ਪ੍ਰੋਜੈਕਟ ਬਣੇ ਜਾਣ। ਪਿੰਡਾ ਵਿੱਚ ਧੜੇਬੰਦੀ, ਪਾਰਟੀਬਾਜ਼ੀ ਅਤੇ ਜਾਤਪਾਤ ਦੇ ਵਖਰੇਵੇਂ ਖ਼ਤਮ ਕਰਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ ਜਾਵੇ।
ਪਿੰਡਾਂ ਵਿੱਚ ਮਨਰੇਗਾ ਕਾਨੂੰਨ ਪ੍ਰਤੀ ਛੋਟੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਜਾਗਰੂਕ ਕੀਤਾ ਗਿਆ, ਕਿ ਸਾਲ ਵਿੱਚ 100 ਦਿਨਾਂ ਦਾ ਕੰਮ ਹਰੇਕ ਯੋਗ ਆਦਮੀ ਨੂੰ ਮਿਲਣਾ ਚਾਹੀਦਾ ਹੈ। ਮਨਰੇਗਾ ਵਿੱਚ ਪੰਜ ਏਕੜ ਵਾਲੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਹੀ ਕੰਮ ਕਰਨ ਦੇ 100 ਦਿਨਾਂ ਦੇ ਪੈਸੇ ਦਿੱਤੇ ਜਾਣ।
ਮਨਰੇਗਾ ਸਕੀਮ ਦਾ ਕੰਮ ਹਾੜੀ ਸਾਉਣੀ ਦੀ ਬਿਜਾਈ ਅਤੇ ਕਟਾਈ ਵਾਲੇ ਦਿਨਾਂ ਵਿੱਚ ਨਾ ਦਿੱਤਾ ਜਾਵੇ। ਮਨਰੇਗਾ ਸਕੀਮ ਦਾ 60 ਪ੍ਰਤੀਸ਼ਤ ਬਜਟ ਧਰਤੀ, ਪਾਣੀ ਅਤੇ ਵਾਤਾਵਰਨ ਨੂੰ ਬਚਾਉਣ ਲਈ ਵਰਤਿਆ ਜਾਵੇ ਜੋ ਬਹੁਤ ਜ਼ਰੂਰੀ ਹੈ। ਇਸ ਮੁਹਿੰਮ ਨੂੰ ਘਰ ਘਰ ਤੱਕ ਪਹੁੰਚਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਕਿ ਪਿੰਡਾ ਨੂੰ ਅਤੇ ਪੰਜਾਬ ਨੂੰ ਬਚਾਇਆ ਜਾ ਸਕੇ।
ਇਸ ਸੈਮੀਨਾਰ ਵਿੱਚ ਪ੍ਰੀਤਮ ਸਿੰਘ ਲੁਧਿਆਣਾ,ਦਰਸ਼ਨ ਸਿੰਘ ਧਨੇਡਾ,ਕਰਨੈਲ ਸਿੰਘ ਜਖੇਪਲ, ਬੀਬੀ ਅਰਦੀਪ ਕੌਰ ਲਹਿਰਾ,ਡਾਕਟਰ ਮੁਖ਼ਤਿਆਰ ਸਿੰਘ ਭੁੱਲਰ ਪ੍ਰਧਾਨ ਮਹਾਂ ਪੰਚਾਇਤ ਪੰਜਾਬ, ਬਲਵਿੰਦਰ ਸਿੰਘ ਰਾਂਝਾ ਲੋਕ ਲਹਿਰ, ਜਸਪਾਲ ਸਿੰਘ ਨੇ ਸੰਬੋਧਨ ਕੀਤਾ।
ਹੋਰਨਾਂ ਤੋ ਇਲਾਵਾ ਮੀਟਿੰਗ ਵਿੱਚ ਹਾਜ਼ਰ ਸਾਬਕਾ ਸਰਪੰਚ (ਕੁਲਵੰਤ ਸਿੰਘ,ਕੁਲਦੀਪ ਸਿੰਘ,ਮਲਕੀਤ ਸਿੰਘ, ਹੀਰਾ ਸਿੰਘ, ਮਹਿੰਦਰ ਸਿੰਘ) ਪਲਵਿੰਦਰ ਸਿੰਘ ਖੁੱਲਰ,ਜੋਗਿੰਦਰ ਸਿੰਘ ਨੂਰਪੁਰ,ਜੋਰਾ ਸਿੰਘ ਸੰਧੂ ਐਮ.ਸੀ,ਅਮਰ ਸਿੰਘ ਸੰਧੂ, ਜਸਵਿੰਦਰ ਸਿੰਘ ਸੰਧੂ,ਬਲਵੰਤ ਸਿੰਘ ਧੀਰਾ ਪੱਤਰਾ,ਵਿਰਸਾ ਸਿੰਘ,ਸਰਬਜੀਤ ਸਿੰਘ ਸੰਧੂ,ਗੁਰਪ੍ਰੀਤ ਸਿੰਘ,ਹੀਰਾ ਸਿੰਘ ਡੀ.ਐਸ. ਪੀ,ਬੂਟਾ ਸਿੰਘ ਭੁੱਲਰ,ਗੁਰਮੀਤ ਸਿੰਘ ਸਿੱਧੂ,ਅੰਮ੍ਰਿਤਪਾਲ ਸਿੰਘ ਸੰਧੂ,ਗੁਰਮੀਤ ਸਿੰਘ ਉੱਪਲ਼,ਗੁਰਵਿੰਦਰ ਸਿੰਘ,ਜਸਬੀਰ ਸਿੰਘ ਪਿਆਰੇਆਣਾ,ਜੁਗਰਾਜ ਸਿੰਘ ਝੋਕ ਹਰੀ ਹਰ,ਹਰਨੇਕ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ,ਬਾਬਾ ਸਵਰਨ ਸਿੰਘ ਗ੍ਰੰਥੀ, ਪਰਮਜੀਤ ਸਿੰਘ ਬਰਾੜ,ਚਰਨਜੀਤ ਸਿੰਘ ਅਤੇ ਬਖ਼ਸ਼ੀਸ਼ ਸਿੰਘ ਨੂਰਪੁਰ,ਆਦਿ ਸੋਨੂੰ ਸਰਪੰਚ ਮੁਮਾਰਾ,ਹਾਜ਼ਰ ਸਨ।