ਅੰਤਰਰਾਸ਼ਟਰੀ ਕਾਨਫਰੰਸ ‘ਚ ਡਾ. ਬਲਰਾਮ ਸ਼ਰਮਾ ਵੱਲੋਂ ਖੋਜ ਪਰਚੇ ਦੀ ਪੇਸ਼ਕਾਰੀ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਸਿੱਖ ਐਜੂਕੇਸ਼ਨ ਕੌਂਸਲ ਯੂਕੇ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿਖੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਹ ਕਾਨਫਰੰਸ ‘ਸ੍ਰੀ ਗੁਰੂ ਗ੍ਰੰਥ ਸਾਹਿਬ ਬਹੁ ਅਨੁਸ਼ਾਸਨੀ ਪਰਿਪੇਖ’ਵਿਸ਼ੇ ਅਧੀਨ ਰੱਖੀ ਗਈ। ਇਸ ਕਾਨਫਰੰਸ ਵਿੱਚ ਖੰਨਾ ਦੇ ਨੈਸ਼ਨਲ ਅਵਾਰਡੀ ਡਾ. ਬਲਰਾਮ ਸ਼ਰਮਾ, ਲੈਕਚਰਾਰ ਭੂਗੋਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਵੱਲੋਂ ਮੱਧਕਾਲੀ ਪੰਜਾਬੀ ਸਾਹਿਤ ਵਿੱਚ ‘ਗੁਰੂ’ ਦਾ ਸੰਕਲਪ ਵਿਸ਼ੇ ਉੱਤੇ ਆਪਣੇ ਪਰਚੇ ਦੀ ਪੇਸ਼ਕਾਰੀ ਕੀਤੀ ਗਈ।
ਆਪਣੇ ਪਰਚੇ ਵਿੱਚ ਡਾ.ਬਲਰਾਮ ਸ਼ਰਮਾ ਵੱਲੋਂ ਸੂਫੀ, ਕਿੱਸਾ, ਵਾਰ ਅਤੇ ਗੁਰਮਤਿ ਕਾਵਿ ਵਿੱਚ ਪ੍ਰਸਤੁਤ ਗੁਰੂ ਦੇ ਸੰਕਲਪ ਨੂੰ ਉਭਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਸ਼ਬਦ ਗੁਰੂ ਦੇ ਫਲਸਫੇ ਦੇ ਸਨਮੁਖ ਵਿਚਾਰਿਆ ਗਿਆ। ਇਸ ਕਾਨਫਰੰਸ ਵਿੱਚ ਯੂਨੀਵਰਸਿਟੀ ਦੇ ਚਾਂਸਲਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਕਾਨਫਰੰਸ ਦਾ ਉਦਘਾਟਨ ਪ੍ਰੋਫੈਸਰ ਗੁਰਨਾਮ ਸਿੰਘ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟਡੀਜ ਕਨੇਡਾ ਵੱਲੋਂ ਕੀਤਾ ਗਿਆ। ਇਸ ਕਾਨਫਰੰਸ ਵਿੱਚ ਪ੍ਰੋਫੈਸਰ ਅਜਾਇਬ ਸਿੰਘ ਬਰਾੜ ਪ੍ਰੋ- ਚਾਂਸਲਰ ,ਡਾ.ਅਵਤਾਰ ਸਿੰਘ ਸਿੱਖ ਐਜੂਕੇਸ਼ਨ ਕੌਂਸਲ ਯੂਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਪਰਿਤ ਪਾਲ ਸਿੰਘ ਵੱਲੋਂ ਕੀਤੀ ਗਈ। ਕਾਨਫਰੰਸ ਵਿੱਚ ਵਿਦਾਇਗੀ ਭਾਸ਼ਣ ਪ੍ਰੋਫੈਸਰ ਪਰਮਵੀਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਦਿੱਤਾ ਗਿਆ।
ਇਸ ਕਾਨਫਰੰਸ ਵਿੱਚ ਉਕਤ ਤੋਂ ਇਲਾਵਾ ਡਾ. ਹਰਦੇਵ ਸਿੰਘ, ਮੁਖੀ ਧਰਮ ਅਧਿਐਨ ਵਿਭਾਗ, ਡਾ਼ ਸਿਕੰਦਰ ਸਿੰਘ ਡੀਨ ਵਿਦਿਆਰਥੀ ਭਲਾਈ, ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ, ਪ੍ਰੋ. ਪ੍ਰੀਤਮ ਸਿੰਘ, ਪ੍ਰੋ. ਮਲਕਿੰਦਰ ਕੌਰ, ਪ੍ਰੋ. ਜਗਬੀਰ ਸਿੰਘ, ਪ੍ਰੋ. ਜੇ.ਐਨ ਭਾਟੀਆ, ਪ੍ਰੋ. ਸਵਰਾਜ ਰਾਜ ਸਿੰਘ, ਪ੍ਰੋ. ਗੁਰਮੁਖ ਸਿੰਘ ਮੁਖੀ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ,ਡਾ. ਚਰਨਜੀਤ ਸਿੰਘ ਕੋਨਟੇਨੀਅਲ ਕਾਲਜ ਕਨੇਡਾ, ਪ੍ਰੋ. ਜਮਸ਼ੀਦ ਅਲੀ ਖਾਨ, ਪ੍ਰੋਫੈਸਰ ਪ੍ਰਗਟ ਸਿੰਘ ਚੇਅਰਮੈਨ ਸਿੱਖ ਐਜੂਕੇਸ਼ਨ ਕੌਂਸਲ ਯੂਕੇ, ਪ੍ਰੋ. ਹਰਵਿੰਦਰ ਸਿੰਘ ਭੱਟੀ, ਪ੍ਰੋ. ਜਸਪਾਲ ਕੌਰ ਕਾਂਗ , ਡਾ. ਹਰਪ੍ਰੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਕਾਲਜਾਂ , ਯੂਨੀਵਰਸਿਟੀਆਂ ਦੇ ਵਿਦਵਾਨ ਪ੍ਰੋਫੈਸਰ ਅਤੇ ਖੋਜਾਰਥੀ ਹਾਜ਼ਰ ਸਨ।