All Latest NewsNews FlashPunjab News

ਸਿੱਖਿਆ ਵਿਭਾਗ 2364 ਅਧਿਆਪਕਾਂ ਲਈ ਜਲਦ ਖੋਲ੍ਹੇਗਾ ਪੋਸਟਿੰਗ ਸਟੇਸ਼ਨ ਦੀ ਚੋਣ ਲਈ ਪੋਰਟਲ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

2364 ਈ.ਟੀ.ਟੀ ਸਿਲੈਕਟਡ ਅਧਿਆਪਕਾਂ ਵਾਸਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਜਲਦ ਪੋਸਟਿੰਗ ਦੇ ਸਟੇਸ਼ਨ ਦੀ ਚੋਣ ਕਰਨ ‘ਤੇ ਲੱਗੀ ਪਾਬੰਦੀ ਨੂੰ ਹਟਾ ਪੋਰਟਲ ਖੋਲ੍ਹੇਗਾ।

ਇਹ ਜਾਣਕਾਰੀ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ 2364 ਈ.ਟੀ.ਟੀ ਸਿਲੈਕਟਡ ਅਧਿਆਪਕ ਯੂਨੀਅਨ ਨਾਲ ਮੀਟਿੰਗ ਦੌਰਾਨ ਦਿੱਤੀ।

ਸਰਕਾਰੀ ਪ੍ਰੈੱਸ ਬਿਆਨ ਦੇ ਮੁਤਾਬਿਕ, 2364 ਈ.ਟੀ.ਟੀ ਸਿਲੈਕਟਡ ਅਧਿਆਪਕ ਯੂਨੀਅਨ ਵੱਲੋਂ ਪੋਸਟਿੰਗ ਦੇ ਸਟੇਸ਼ਨ ਦੀ ਚੋਣ ਕਰਨ ‘ਤੇ ਲੱਗੀ ਪਾਬੰਦੀ ਨੂੰ ਹਟਾਉਣ ਦੀ ਮੰਗ ‘ਤੇ ਯੂਨੀਅਨ ਨੂੰ ਮੰਤਰੀ ਚੀਮਾ ਵੱਲੋਂ ਦੱਸਿਆ ਗਿਆ ਕਿ ਇਸ ਸਬੰਧੀ ਜਲਦੀ ਪੋਰਟਲ ਖੋਲ੍ਹ ਦਿੱਤਾ ਗਿਆ ਹੈ।

ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸਿੱਖਿਆ ਵਿਭਾਗ ਨੂੰ ਇਸ ਸਬੰਧੀ ਜਲਦ ਕਾਰਵਾਈ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ।

ਇਸ ਮੀਟਿੰਗ ਵਿੱਚ 2364 ਈ.ਟੀ.ਟੀ ਸਿਲੈਕਟਡ ਅਧਿਆਪਕ ਯੂਨੀਅਨ ਵੱਲੋਂ ਐਸੋਸੀਏਟ ਮੈਂਬਰ ਭੁਪਿੰਦਰ ਕੌਰ ਹਾਜਰ ਸਨ।

Leave a Reply

Your email address will not be published. Required fields are marked *