ਬਿਊਟੀ ਪਾਰਲਰ ਦੀ ਮਾਲਕ ਅਨੀਤਾ ਦਾ ਬੇਰਹਿਮੀ ਨਾਲ ਕਤਲ
Jodhpur Beautician Murder Accused Arrest: ਰਾਜਸਥਾਨ ਦੇ ਜੋਧਪੁਰ ਵਿੱਚ ਬਿਊਟੀਸ਼ੀਅਨ ਅਨੀਤਾ ਚੌਧਰੀ ਕਤਲ ਕਾਂਡ ਦੇ ਮੁੱਖ ਮੁਲਜ਼ਮ ਗੁਲਾਮੁਦੀਨ ਨੂੰ ਪੁਲੀਸ ਨੇ ਮੁੰਬਈ ਦੇ ਵਰਲੀ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਮੁੰਬਈ ਦੇ ਵਰਲੀ ‘ਚ ਇਕ ਘਰ ‘ਚ ਲੁਕ ਗਿਆ ਸੀ। ਮੁਖਬਰ ਤੋਂ ਸੁਰਾਗ ਮਿਲਣ ਤੋਂ ਬਾਅਦ ਜੋਧਪੁਰ ਪੁਲਿਸ ਟੀਮ ਨੇ ਮੁੰਬਈ ਪੁਲਿਸ ਦੀ ਟੀਮ ਦੀ ਮਦਦ ਨਾਲ ਉਸਨੂੰ ਕਾਬੂ ਕਰ ਲਿਆ।
ਗੁਲਾਮੁਦੀਨ ਦੀ ਪਤਨੀ ਆਬਿਦਾ ਪਹਿਲਾਂ ਹੀ ਪੁਲਿਸ ਦੀ ਹਿਰਾਸਤ ਵਿੱਚ ਹੈ। ਦੋਵਾਂ ਨੇ ਮਿਲ ਕੇ ਸਾਜ਼ਿਸ਼ ਰਚ ਕੇ ਅਨੀਤਾ ਨੂੰ ਆਪਣੇ ਘਰ ਬੁਲਾ ਕੇ ਉਸਦਾ ਕਤਲ ਕਰ ਦਿੱਤਾ, ਲਾਸ਼ ਦੇ ਟੁਕੜੇ-ਟੁਕੜੇ ਕਰ ਦਿੱਤੇ, ਬੋਰੀ ਵਿਚ ਪਾ ਕੇ ਟੋਏ ਵਿਚ ਦੱਬ ਦਿੱਤੇ।
ਦੱਸ ਦਈਏ ਕਿ 26 ਅਕਤੂਬਰ ਨੂੰ ਜੋਧਪੁਰ ਦੇ ਮੇਨ ਬਾਜ਼ਾਰ ‘ਚ ਖੁੱਲ੍ਹੇ ਬਿਊਟੀ ਪਾਰਲਰ ਦੀ ਮਾਲਕ ਅਨੀਤਾ ਚੌਧਰੀ ਲਾਪਤਾ ਹੋ ਗਈ ਸੀ। ਪਤੀ ਨੇ ਪੂਰੇ ਸ਼ਹਿਰ, ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਘਰ ਭਾਲ ਕਰਨ ਤੋਂ ਬਾਅਦ ਪੁਲਿਸ ਨੂੰ ਉਸਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ।
ਜਾਂਚ ਦੌਰਾਨ ਪੁਲਿਸ ਨੂੰ ਗ਼ੁਲਾਮੂਦੀਨ ਬਾਰੇ ਪਤਾ ਲੱਗਿਆ ਅਤੇ ਸੀਸੀਟੀਵੀ ਫੁਟੇਜ ਵਿੱਚ ਉਹ ਇੱਕ ਆਟੋ ਵਿੱਚ ਕਿਤੇ ਜਾ ਰਿਹਾ ਸੀ। ਪੁਲਸ ਨੇ ਆਟੋ ਚਾਲਕ ਨੂੰ ਫੜ ਕੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਅਨੀਤਾ ਨੂੰ ਗੁਲਾਮੁਦੀਨ ਦੇ ਘਰ ਛੱਡ ਗਿਆ ਸੀ। ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਉਸਦੀ ਪਤਨੀ ਆਬਿਦਾ ਪੁਲਿਸ ਨੂੰ ਦੇਖ ਕੇ ਡਰ ਗਈ।
ਪੁਲਸ ਨੇ ਜਦੋਂ ਆਬਿਦਾ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਹਨੇ ਅਨੀਤਾ ਦੇ ਕਤਲ ਦਾ ਖੁਲਾਸਾ ਕੀਤਾ। ਸੂਚਨਾ ‘ਤੇ ਘਰ ਦੇ ਨੇੜੇ ਇਕ ਟੋਏ ‘ਚੋਂ ਅਨੀਤਾ ਦੀ ਲਾਸ਼ ਦੇ ਟੁਕੜੇ ਬਰਾਮਦ ਹੋਏ। ਆਬਿਦਾ ਨੇ ਕਰਜ਼ਾ ਚੁਕਾਉਣ ਲਈ ਗਹਿਣੇ ਲੁੱਟਣ ਲਈ ਅਨੀਤਾ ਦੀ ਹੱਤਿਆ ਕਰਨ ਦੀ ਗੱਲ ਕਹੀ ਸੀ, ਪਰ ਪੁਲਿਸ ਕਈ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਅਨੀਤਾ ਨੂੰ ਕਿਸੇ ਬਹਾਨੇ ਆਬਿਦਾ ਨੇ ਘਰ ਬੁਲਾ ਕੇ ਨਸ਼ੀਲਾ ਪਦਾਰਥ ਪਿਲਾਇਆ। ਫਿਰ ਉਨ੍ਹਾਂ ਨੇ ਉਸਨੂੰ ਮਾਰ ਦਿੱਤਾ, ਉਸਦੀ ਲਾਸ਼ ਦੇ ਟੁਕੜੇ ਕਰ ਦਿੱਤੇ, ਇਸਨੂੰ ਇੱਕ ਬੋਰੀ ਵਿੱਚ ਪਾ ਦਿੱਤਾ ਅਤੇ ਇਸਨੂੰ ਦੱਬ ਦਿੱਤਾ। ਗ਼ੁਲਾਮੂਦੀਨ ਪਹਿਲਾਂ ਹੀ ਫਰਾਰ ਸੀ ਪਰ ਹੁਣ ਪੁਲਿਸ ਨੇ ਉਸ ਨੂੰ ਫੜ ਲਿਆ ਹੈ।