Punjab News: ਸਰਕਾਰੀ ਅਧਿਆਪਕ ‘ਤੇ ਦਿਨ ਦਿਹਾੜੇ ਹਮਲਾ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਦੇ ਅੰਦਰ ਲੁੱਟਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜਾ ਵਾਰਦਾਤ ਫਿਰੋਜ਼ਪੁਰ ਦੇ ਪਿੰਡ ਠੱਠਾ ਕਿਸ਼ਨ ਸਿੰਘ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਲੈਕਚਰਾਰ ਹਿੱਤਪਾਲ ਸਿੰਘ ਸਿੱਧੂ ਦੇ ਨਾਲ ਵਾਪਰੀ।
ਦਰਅਸਲ, ਲੈਕਚਰਾਰ ਹਿੱਤਪਾਲ ਸਿੰਘ ਸਿੱਧੂ ‘ਤੇ ਕੱਲ੍ਹ ਸਵੇਰ ਲੁਟੇਰਿਆਂ ਵੱਲੋਂ ਹਮਲਾ ਕੀਤਾ ਗਿਆ। ਸਿੱਧੂ, ਜੋ ਡਿਊਟੀ ਲਈ ਸਕੂਲ ਜਾ ਰਹੇ ਸਨ, ਰਾਹ ਵਿੱਚ ਲੁਟੇਰਿਆਂ ਨੇ ਉਹਨਾਂ ਨੂੰ ਘੇਰ ਲਿਆ ਅਤੇ ਲੁੱਟਮਾਰ ਕਰਕੇ ਸੱਟਾਂ ਮਾਰੀਆਂ।
ਦੂਜੇ ਪਾਸੇ, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਇਸ ਵਾਰਦਾਤ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਯੂਨੀਅਨ ਦੇ ਸੂਬਾਈ ਪ੍ਰਧਾਨ ਸੁਰਿੰਦਰ ਪੁਆਰੀ, ਨਵੀਨ ਕੁਮਾਰ ਸਚਦੇਵਾ ਵਿੱਤ ਸਕੱਤਰ, ਬਾਜ਼ ਸਿੰਘ ਭੁੱਲਰ ਅਡੀਸ਼ਨਲ ਸਕੱਤਰ, ਸੁਖਜਿੰਦਰ ਸਿੰਘ ਖਾਨਪੁਰ ਸੀਨੀਅਰ ਮੀਤ ਪ੍ਰਧਾਨ, ਪਰਮਜੀਤ ਸਿੰਘ ਸੋਢੀ ਜਨਰਲ ਸਕੱਤਰ ਅਤੇ ਸੀਨੀਅਰ ਮੀਤ ਪ੍ਰਧਾਨ ਰਾਜਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਅਧਿਆਪਕਾਂ ਤੇ ਹੁੰਦੇ ਇਹ ਹਮਲੇ ਕਬੂਲਯੋਗ ਨਹੀਂ ਹਨ।
ਯੂਨੀਅਨ ਨੇ ਪ੍ਰਸ਼ਾਸਨ ਅਤੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਲੁਟੇਰਿਆਂ ਨੂੰ ਜਲਦੀ ਕਾਬੂ ਕੀਤਾ ਜਾਵੇ।ਉਨ੍ਹਾਂ ਨੇ ਅਗਾਹ ਕੀਤਾ ਕਿ ਜੇਕਰ ਅਧਿਆਪਕਾਂ ਨੂੰ ਸੁਰੱਖਿਆ ਨਹੀਂ ਦਿੱਤੀ ਗਈ ਤਾਂ ਇਹ ਸਿਰਫ ਅਧਿਆਪਕਾਂ ਲਈ ਹੀ ਨਹੀਂ ਸਗੋਂ ਪੂਰੇ ਸਮਾਜ ਲਈ ਵੀ ਖਤਰਾ ਹੈ। ਇਸ ਸਮੇਂ ਹਾਜ਼ਰ ਅਧਿਆਪਕਾਂ ਵਿੱਚ ਗੁਰਮੀਤ ਸਿੰਘ ਸੰਧੂ, ਜਗਦੇਵ ਸ਼ਰਮਾ, ਗੁਰਪਾਲ ਜੀਰਵੀ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ ਢਿੱਲੋਂ, ਦਿਨੇਸ਼ ਸ਼ਰਮਾ, ਪੰਕਜ ਸ਼ਰਮਾ, ਨਸੀਬ ਸ਼ਰਮਾ, ਗੁਰਸ਼ਾਮ ਸਿੰਘ, ਦਿਲਜੀਤ ਰਾਏ ਅਤੇ ਗੁਰਵੀਰ ਸਿੰਘ ਆਦੀ ਹਾਜ਼ਰ ਸਨ।