Punjab News: ਪੰਜਾਬ ਸਰਕਾਰ ਨੂੰ ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਚਿੱਠੀ, ਲਿਖਿਆ- ਲੱਖਾਂ ਅਧਿਆਪਕਾਂ ਅਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਅਜੇ ਤੱਕ ਨਹੀਂ ਹੋਈਆਂ ਜਾਰੀ
ਪੰਜਾਬ ਨੈੱਟਵਰਕ, ਚੰਡੀਗੜ੍ਹ-
Punjab News: ਪੰਜਾਬ ਰਾਜ ਦੇ ਸਿੱਖਿਆ ਵਿਭਾਗ ਚ ਕੰਮ ਕਰਦੇ ਹੋਏ ਲੱਖਾਂ ਅਧਿਆਪਕਾਂ ਦੇ ਨਾਲ ਹੀ ਸਮੂਹ ਵਿਭਾਗਾਂ ਦੇ ਕਰਮਚਾਰੀਆਂ ਦੀਆਂ ਮਹੀਨਾ ਮਈ-2024 ਦੀਆਂ ਤਨਖਾਹਾਂ ਅਜੇ ਤੱਕ ਜਾਰੀ ਨਾ ਹੋਣ ਦੀ ਸੂੂਰਤ ਵਿਚ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਵਲੋਂ ਪ੍ਰਮੁੱਖ ਸਕੱਤਰ (ਵਿੱਤ), ਨਿਰਦੇਸ਼ਕ ਖਜ਼ਾਨਾ ਤੇ ਲੇਖਾ ਸ਼ਾਖਾ ਵਿੱਤ ਵਿਭਾਗ ਪੰਜਾਬ ਚੰਡੀਗੜ੍ਹ ਨੂੰ ਈ ਮੇਲ ਜ਼ਰੀਏ ਚਿੱਠੀ ਭੇਜੀ ਗਈ ਹੈ।
ਆਪਣੀ ਚਿੱਠੀ ਦੇ ਵਿਚ ਗੌਰਮਿੰਟ ਟੀਚਰਜ਼ ਯੂਨੀਅਨ ਨੇ ਹੋਰ ਕੀ ਕੁੱਝ ਲਿਖਿਆ ਹੈ, ਬਾਰੇ ਹੇਠਾਂ ਪੜ੍ਹੋ-
ਸੇਵਾ ਵਿਖੇ
ਮਾਣਯੋਗ ਪ੍ਰਮੁੱਖ ਸਕੱਤਰ (ਵਿੱਤ)
ਪੰਜਾਬ ਸਰਕਾਰ, ਵਿੱਤ ਵਿਭਾਗ, ਚੰਡੀਗੜ੍ਹ।
ਮਾਨਯੋਗ ਨਿਰਦੇਸ਼ਕ ਖਜ਼ਾਨਾ ਤੇ ਲੇਖਾ ਸ਼ਾਖਾ
ਵਿੱਤ ਵਿਭਾਗ,
ਪੰਜਾਬ ਚੰਡੀਗੜ੍ਹ।
ਸਤਿਕਾਰਯੋਗ ਸਰ ਜੀ,
ਸਤਿ ਸ੍ਰੀ ਅਕਾਲ ਜੀ।
ਆਪ ਜੀ ਨੂੰ ਸੂਚਨਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਪੰਜਾਬ ਰਾਜ ਦੇ ਸਿੱਖਿਆ ਵਿਭਾਗ ਚ ਕੰਮ ਕਰਦੇ ਹੋਏ ਲੱਖਾਂ ਅਧਿਆਪਕਾਂ ਦੇ ਨਾਲ ਹੀ ਸਮੂਹ ਵਿਭਾਗਾਂ ਦੇ ਕਰਮਚਾਰੀਆਂ ਦੀਆਂ ਮਹੀਨਾ ਮਈ-2024 ਦੀਆਂ ਤਨਖਾਹਾਂ ਅਜੇ ਤੱਕ ਜਾਰੀ ਨਹੀਂ ਹੋਈਆਂ ਜੀ।
ਪਤਾ ਕਰਨ ਤੇ ਜਾਣਕਾਰੀ ਮਿਲੀ ਹੈ ਕਿ ਕਿ ਸਿੱਖਿਆ ਵਿਭਾਗ ਦੇ ਨਾਲ ਸਾਰੇ ਕਰਮਚਾਰੀਆਂ ਦੀਆਂ ਤਨਖਾਹਾਂ ਤੇ ਜ਼ੁਬਾਨੀ ਹੁਕਮਾਂ ਨਾਲ ਰੋਕ ਲਗਾਈ ਗਈ ਹੈ। ਜਿਸ ਕਾਰਨ ਮੁਲਾਜ਼ਮਾਂ ਨੂੰ ਬੜੀ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਸਿੱਖਿਆ ਵਿਭਾਗ ਦੇ ਨਾਲ ਨਾਲ ਪੰਜਾਬ ਦੇ ਸਮੂਹ ਕਰਮਚਾਰੀਆਂ ਨੂੰ ਤਨਖ਼ਾਹਾਂ ਜਾਰੀ ਕਰਨ ਦੇ ਜਿਲਾ ਖਜ਼ਾਨਾ ਦਫ਼ਤਰਾਂ ਨੂੰ ਜਲਦੀ ਹੁਕਮ ਜਾਰੀ ਕੀਤੇ ਜਾਣ ਜੀ।
ਧੰਨਵਾਦ ਸਹਿਤ।
ਨਿਸ਼ਾਂਤ ਅਗਰਵਾਲ
ਜ਼ਿਲ੍ਹਾ ਜਨਰਲ ਸਕੱਤਰ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ
ਜ਼ਿਲ੍ਹਾ ਫਾਜ਼ਿਲਕਾ