Punjab News: ਆਈਈਏਟੀ ਅਧਿਆਪਕ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਪਿੰਡ ਧਨਾਨਸੂ ‘ਚ ਪਾਉਣਗੇ ਖੱਲਲ, ਆਪਣੀਆਂ ਹੱਕੀ ਮੰਗਾਂ ਲਈ ਕਰਨਗੇ ਸਰਕਾਰ ਦਾ ਘਿਰਾਓ
Punjab News: 1020 ਆਈਈਏਟੀ ਅਧਿਆਪਕ ਜਥੇਬੰਦੀ (ਸਮਾਵੇਸ਼ੀ ਸਿੱਖਿਆ) ਅਤੇ 8736 ਪਾਲਸੀ ਅਧੀਨ ਲਿਆਂਦੇ ਗਏ ਅਧਿਆਪਕਾਂ ਨਾਲ ਸਰਕਾਰ ਵੱਲੋਂ ਕੀਤੇ ਜਾ ਰਹੇ ਅਨਿਆਂ ਵਿਰੁੱਧ ਸੂਬਾ ਪੱਧਰੀ ਰੈਲੀ ਦਾ ਐਲਾਨ
ਪੰਜਾਬ ਨੈੱਟਵਰਕ, ਚੰਡੀਗੜ੍ਹ-
Punjab News: ਪੰਜਾਬ ਦੇ ਨਵੇਂ ਚੁਣੇ ਗਏ ਸਰਪੰਚਾਂ ਦਾ ਸਹੁੰ ਚੁੱਕ ਸਮਾਗਮ ਲੁਧਿਆਣਾ ਦੇ ਪਿੰਡ ਧਨਾਨਸੂ ਵਿਖੇ 8 ਨਵੰਬਰ ਨੂੰ ਹੋਣ ਜਾ ਰਿਹਾ ਹੈ, ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਦਿੱਲੀ ਦੇ ਸਾਬਕਾ ਸੀਐੱਮ ਅਰਵਿੰਦ ਕੇਜਰੀਵਾਲ ਪਹੁੰਚ ਰਹੇ ਹਨ। ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਆਪ ਸਰਕਾਰ ਤੇ ਮੰਤਰੀਆਂ ਦਾ ਵਿਰੋਧ ਕਰਨ ਵਾਸਤੇ ਆਈਈਏਟੀ ਅਧਿਆਪਕਾਂ ਨੇ ਵੀ ਫੁੱਲ ਤਿਆਰੀ ਖਿੱਚ ਲਈ ਹੈ। ਸਮਾਵੇਸ਼ੀ ਸਿੱਖਿਆ ਅਧੀਨ ਪੜਾਉਣ ਵਾਲੇ 1020 ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 8 ਨਵੰਬਰ 2024 ਨੂੰ ਸਰਪੰਚਾਂ ਦਾ ਸਹੁੰ ਚੁੱਕ ਸਮਾਗਮ ਲੁਧਿਆਣਾ ਦੇ ਪਿੰਡ ਧਨਾਨਸੂ ਵਿਖੇ ਬਹੁਤ ਹੀ ਭਾਰੀ ਇਕੱਠ ਨਾਲ ਸੂਬਾ ਪੱਧਰੀ ਰੈਲੀ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਇਹਨਾਂ ਅਧਿਆਪਕਾਂ ਦੇ ਪਰਿਵਾਰ ਅਤੇ ਜਿਨਾਂ ਬੱਚਿਆਂ ਨੂੰ ਇਹ ਪੜਾਉਂਦੇ ਹਨ ਉਹਨਾਂ ਦੇ ਮਾਪੇ ਬਹੁਤ ਹੀ ਭਾਰੀ ਗਿਣਤੀ ਵਿੱਚ ਇਸ ਰੈਲੀ ਦਾ ਹਿੱਸਾ ਬਣਨ ਜਾ ਰਹੇ ਹਨ।
ਆਈਈਏਟੀ ਅਧਿਆਪਕ ਜਥੇਬੰਦੀ ਦੀ ਕਨਵੀਨਰ ਸ਼੍ਰੀਮਤੀ ਪਰਮਜੀਤ ਕੌਰ ਨੇ ਦੱਸਿਆ ਕਿ, ਪੰਜਾਬ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਦੇ ਕੀਤੇ ਹੋਏ ਵਾਅਦੇ ਅਤੇ ਸੱਤਾ ਵਿੱਚ ਆਉਣ ਤੋਂ ਬਾਅਦ ਦੇ ਕੀਤੇ ਹੋਏ ਦਾਅਵੇ ਸਭ ਖੋਖਲੇ ਨਿਕਲੇ। ਅਸੀਂ ਲਗਾਤਾਰ ਸਰਕਾਰ ਨੂੰ ਆਪਣੀਆਂ ਵਿਦਿਅਕ ਯੋਗਤਾਵਾਂ ਐਡ ਕਰਨ ਸਬੰਧੀ ਧਿਆਨ ਵਿੱਚ ਲਿਆਉਂਦੇ ਆ ਰਹੇ ਹਾਂ ਪਰ ਹਰ ਵਾਰੀ ਦੀਆਂ ਮੀਟਿੰਗਾਂ ਵਿੱਚ ਸਾਨੂੰ ਸਿਰਫ ਲਾਰੇ ਹੀ ਦਿੱਤੇ ਗਏ ਹਨ।
8736 ਪਾਲਸੀ ਦੇ ਅਧੀਨ ਸ਼੍ਰੀਮਤੀ ਪਰਮਜੀਤ ਕੌਰ ਨੇ ਦੱਸਿਆ ਕਿ ਆਈ ਈ ਏ ਟੀ ਅਧਿਆਪਕ ਜਥੇਬੰਦੀ ਨਾਲ ਸਰਕਾਰ ਨੇ ਬਹੁਤ ਹੀ ਜਿਆਦਾ ਬੇਇਨਸਾਫੀ ਕੀਤੀ ਹੈ, ਉੱਚ ਵਿਦਿਅਕ ਯੋਗਤਾਵਾਂ ਅਤੇ ਉੱਚ ਪ੍ਰੋਫੈਸ਼ਨਲ ਡਿਗਰੀਆਂ ਹੋਣ ਦੇ ਬਾਵਜੂਦ ਵੀ ਸਰਕਾਰ ਨੇ, ਸਾਨੂੰ ਸਮੂਹ ਆਈਈਏਟੀ ਅਧਿਆਪਕਾਂ ਨੂੰ ਪਲੱਸ ਟੂ (12th) ਦੱਸ ਕੇ ਸਾਨੂੰ ਇੱਕ ਚਪੜਾਸੀ ਤੋਂ ਵੀ ਹੇਠਲਾ ਗ੍ਰੇਡ ਦਿੱਤਾ ਹੈ।
ਜਦਕਿ ਸਰਕਾਰ ਸਟੇਜਾਂ ਤੋਂ ਵੱਡੇ ਵੱਡੇ ਦਾਅਵੇ ਕਰਦੀ ਸੀ ਕਿ ਅਸੀਂ ਉਚ ਵਿਦਿਅਕ ਯੋਗਤਾਵਾਂ ਵਾਲੇ ਅਧਿਆਪਕਾਂ ਨੂੰ ਚਪੜਾਸੀ ਨਹੀਂ ਲੱਗਣ ਦੇਵਾਂਗੇ, ਸਰਕਾਰ ਵੱਲੋਂ ਸਾਡੇ ਨਾਲ ਕੀਤੇ ਜਾ ਰਹੇ ਧੱਕੇ ਦਾ ਅਸੀਂ ਡੱਟ ਕੇ ਵਿਰੋਧ ਕਰਾਂਗੇ ਕਿਉਂਕਿ ਅਸੀਂ ਇਹ ਬੇਇਨਸਾਫੀਆ ਸਹਿਣ ਕਰਨ ਵਾਲਿਆਂ ਵਿੱਚੋਂ ਨਹੀਂ ਹਾਂ, ਸੋ ਆਈਈਏਟੀ ਅਧਿਆਪਕ ਜਥੇਬੰਦੀ ਦੀ ਜੂਮ ਐਪ ਦੁਆਰਾ ਸੂਬਾ ਪੱਧਰੀ ਮੀਟਿੰਗ ਵਿੱਚ ਜਥੇਬੰਦੀ ਦੇ ਆਗੂਆਂ ਵੱਲੋਂ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ ਮਿਤੀ 8 ਨਵੰਬਰ 2024 ਨੂੰ ਲੁਧਿਆਣਾ ਦੇ ਪਿੰਡ ਧਨਾਨਸੂ ਵਿਖੇ ਸੂਬਾ ਪੱਧਰੀ ਰੈਲੀ ਦਾ ਐਲਾਨ ਕਰ ਦਿੱਤਾ ਗਿਆ ਹੈ।
ਜਥੇਬੰਦੀ ਦੇ ਆਗੂਆਂ ਨਾਲ ਗੱਲਬਾਤ ਕਰਨ ਤੇ ਪਤਾ ਲੱਗਿਆ ਕਿ ਇਸ ਸੂਬਾ ਪੱਧਰੀ ਰੈਲੀ ਵਿੱਚ ਬਹੁਤ ਭਾਰੀ ਇਕੱਠ ਕਰਕੇ ਸਮੂਹ ਆਈ ਏਟੀ ਅਧਿਆਪਕ ਆਪਣੀਆਂ ਮੰਗਾਂ ਲੈ ਕੇ 8 ਨਵੰਬਰ 2024 ਨੂੰ ਲੁਧਿਆਣਾ ਦੇ ਪਿੰਡ ਧਨਾਨਸੂ ਦੀਆਂ ਸੜਕਾਂ ‘ਤੇ ਉਤਰਨਗੇ ਅਤੇ ਆਮ ਲੋਕਾਂ ਨੂੰ ਸਰਕਾਰ ਵੱਲੋਂ ਕੀਤੇ ਜਾ ਰਹੇ ਫੋਕੇ ਵਾਅਦਿਆਂ ਅਤੇ ਦਾਅਵਿਆਂ ਸਬੰਧੀ ਸੁਚੇਤ ਕਰਨਗੇ| ਜਥੇਬੰਦੀ ਦੀ ਕਨਵੀਨਰ ਸ਼੍ਰੀਮਤੀ ਪਰਮਜੀਤ ਕੌਰ ਨੇ ਦੱਸਿਆ ਕਿ ਜਦ ਤੱਕ ਸਰਕਾਰ ਸਾਡੀਆਂ ਵਿਦਿਅਕ ਯੋਗਤਾਵਾਂ ਅਤੇ ਪ੍ਰੋਫੈਸ਼ਨਲ ਡਿਗਰੀਆਂ ਐਡ ਕਰਕੇ ਸਾਡਾ ਇੱਕ ਸਨਮਾਨ ਜਨਕ ਅਧਿਆਪਕਾਂ ਵਾਲਾ ਦਰਜਾ ਬਹਾਲ ਨਹੀਂ ਕਰਦੀ ,ਅਸੀਂ ਉਦੋਂ ਤੱਕ ਪਿੱਛੇ ਨਹੀਂ ਹਟਾਂਗੇ।
ਸੂਬਾ ਪੱਧਰੀ ਮੀਟਿੰਗ ਵਿੱਚ ਜਸਵੰਤ ਸਿੰਘ ਪੰਨੂ, ਕੁਲਵਿੰਦਰ ਸਿੰਘ ਨਾੜੂ, ਸੁਭਾਸ਼ ਘਨੋਟਾ, ਮਹੇਸ਼ ਇੰਦਰ, ਅਵਤਾਰ ਸਿੰਘ, (ਸੰਗਰੂਰ) ਹਰਪ੍ਰੀਤ ਸਿੰਘ ਸੰਧੂ (ਫਤਿਹਗੜ੍ਹ ਸਾਹਿਬ) ਸੋਹਣ ਸਿੰਘ( ਰੋਪੜ) ਇੰਦਰਜੀਤ ਸਿੰਘ( ਬਠਿੰਡਾ) ਦੀਪਕ (ਨਵਾਂ ਸ਼ਹਿਰ) ਬੇਅੰਤ ਸਿੰਘ , ਰੁਪਿੰਦਰ ਸਿੰਘ, ਕੁਲਵੰਤ ਕੌਰ, ਕੁਲਦੀਪ ਕੌਰ (ਪਟਿਆਲਾ) , ਰਾਜਵਿੰਦਰ ਕੌਰ, ਅੰਮ੍ਰਿਤਪਾਲ ਢਿੱਲੋਂ, ਰਣਵੀਰ ਸਿੰਘ ਪੰਨੂ ਅਤੇ ਗੁਰਦੇਵ ਸਿੰਘ ਗੁਰੂ (ਅੰਮ੍ਰਿਤਸਰ) ਗੁਰਤੇਜ ਸਿੰਘ, ਗੁਰਵਿੰਦਰ ਸਿੰਘ, ਨਾਮਪ੍ਰੀਤ ਸਿੰਘ ਗੋਗੀ ਅਤੇ ਕੰਵਲਜੀਤ ਕੌਰ ਲੁਧਿਆਣਾ) ਮੈਡਮ ਕੁਲਵਿੰਦਰ ਕੌਰ, ਮੋਨਿਕਾ ਅਤੇ ਪ੍ਰਦੀਪ ਕੌਰ, (ਐਸਬੀਐਸ ਨਗਰ) ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਰਾਠੀ (ਮੋਹਾਲੀ) ਧਿਆਨ ਸਿੰਘ,ਹਰਦੇਵ ਸਿੰਘ ਸੰਗਲਾ ਅਤੇ ਹਰੀ ਚੰਦ (ਮੋਗਾ) ਜਗਸੀਰ ਸਿੰਘ, ਗੁਰਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ (ਬਰਨਾਲਾ) ਸੰਸਾਰ ਸਿੰਘ (ਫਰੀਦਕੋਟ) ਕੁਲਵਿੰਦਰ ਸਿੰਘ ,ਵਰਿੰਦਰ ਸਿੰਘ, ਸੋਨਾ ਰਾਣੀ (ਮੁਕਤਸਰ) ਸੁਮਿੱਤਰਾ ਕੰਬੋਜ ਅਤੇ ਦਲਜੀਤ ਕੌਰ( ਫਿਰੋਜ਼ਪੁਰ) ਮਨਜੀਤ ਕੌਰ ਅਤੇ ਗੀਤਾ ਰਾਣੀ, (ਜਲੰਧਰ) ਸ਼ਮਾ ਪਾਹਵਾ, ਪ੍ਰਭਜਿੰਦਰ ਸਿੰਘ(ਤਰਨ ਤਾਰਨ) ਅੰਮ੍ਰਿਤ ਪਾਲ ਸਿੰਘ , ਗੁਰਪ੍ਰੀਤ ਸਿੰਘ ਦਾਸ (ਮਾਨਸਾ) ਰਮਨਦੀਪ ਕੌਰ (ਕਪੂਰਥਲਾ) ਅਸੀਂ ਲਗਾਤਾਰ ਤਿੱਖੇ ਐਕਸ਼ਨ ਅਤੇ ਗੁਪਤ ਐਕਸ਼ਨ ਵੀ ਉਲੀਕਾਂਗੇ। ਆਪਣੇ ਹੱਕਾਂ ਦੀ ਲੜਾਈ ਲੜਦਿਆਂ ਜੇਕਰ ਸਾਡੇ ਕਿਸੇ ਵੀ ਅਧਿਆਪਕ ਸਾਥੀ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ, ਤਾਂ ਇਸਦੀ ਜਿੰਮੇਵਾਰ ਪੰਜਾਬ ਸਰਕਾਰ ਅਤੇ ਮੌਕੇ ਦਾ ਪ੍ਰਸ਼ਾਸਨ ਹੋਵੇਗਾ।