ਮੈਗਾ ਪੀਟੀਐੱਮ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਮਿਲੇਗਾ ਨਵਾਂ ਆਧਾਰ -ਡੀਈਓ ਸੁਨੀਤਾ ਰਾਣੀ
ਸਿੱਖਿਆ ਵਿਭਾਗ ਵੱਲੋਂ 20 ਦਸੰਬਰ ਨੂੰ ਮੈਗਾ ਪੀ.ਟੀ.ਐਮ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪੱਧਰ ’ਤੇ ਟ੍ਰੇਨਿੰਗਾਂ ਦੀ ਸ਼ੁਰੂਆਤ ਕੀਤੀ
ਮੈਗਾ ਪੀਟੀਐੱਮ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਮਿਲੇਗਾ ਨਵਾਂ ਆਧਾਰ – ਡੀਈਓ ਸੁਨੀਤਾ ਰਾਣੀ
ਫ਼ਿਰੋਜ਼ਪੁਰ 12 , ਪੰਜਾਬ ਨੈੱਟਵਰਕ
ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ ) ਫ਼ਿਰੋਜ਼ਪੁਰ ਸੁਨੀਤਾ ਰਾਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਫ਼ਿਰੋਜ਼ਪੁਰ ਕੋਮਲ ਅਰੋੜਾ ਦੇ ਦਿਸ਼ਾ – ਨਿਰਦੇਸ਼ਾਂ ਅਨੁਸਾਰ 20 ਦਸੰਬਰ 2025 ਨੂੰ ਸਰਕਾਰੀ ਸਕੂਲਾਂ ਵਿੱਚ ਹੋਣ ਜਾ ਰਹੀ ਮੈਗਾ ਪੀ.ਟੀ.ਐਮ ਨੂੰ ਸਫ਼ਲ ਬਣਾਉਣ ਲਈ ਵੱਖ-ਵੱਖ ਬਲਾਕ ਰਿਸੋਰਸ ਕੋਆਰਡੀਨੇਟਰ, ਸੈਂਟਰ ਮੁੱਖ ਅਧਿਆਪਕ, ਮੁੱਖ ਅਧਿਆਪਕ ਅਤੇ ਅਧਿਆਪਕਾਂ ਲਈ ਇੱਕ ਦਿਨਾਂ ਵਿਸ਼ੇਸ਼ ਟ੍ਰੇਨਿੰਗ ਜ਼ਿਲ੍ਹਾ ਅਤੇ ਸਿਖਲਾਈ ਸੰਸਥਾ, ਫ਼ਿਰੋਜ਼ਪੁਰ ਵਿਖੇ ਕਰਵਾਈ ਗਈ।
ਇਸ ਮੌਕੇ ਡੀਈਓ ਪ੍ਰਾਇਮਰੀ ਸੁਨੀਤਾ ਰਾਣੀ ਮੈਗਾ ਪੀ.ਟੀ.ਐਮ. ਲਈ ਜਮੀਨੀ ਪੱਧਰ ‘ਤੇ ਕੀਤੀ ਜਾਣ ਵਾਲੀ ਵਿਉਂਤਬੰਦੀ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਤੇ ਹਾਜ਼ਰ ਸੈਟਰ ਹੈੱਡ ਟੀਚਰਜ਼ ਤੇ ਅਧਿਆਪਕਾਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਇਸ ਮੈਗਾ ਪੀ.ਟੀ.ਐਮ. ਵਿੱਚ ਮਾਪਿਆਂ ਦੀ 100 ਫੀਸਦੀ ਸ਼ਮੂਲੀਅਤ ਕਰਵਾਉਣ, ਵਿਦਿਆਰਥੀਆਂ ਦੀ ਪ੍ਰਾਪਤੀਆਂ, ਸਕੂਲ ਵਿੱਚ ਮੌਜੂਦ ਵਿਦਿਅਕ ਸਹੂਲਤਾਂ , ਐਫ.ਐਲ.ਐਨ., ਪ੍ਰੀ-ਪ੍ਰਾਇਮਰੀ ਮਟੀਰੀਅਲ ਆਦਿ ਬਾਰੇ ਡਿਟੇਲ ਵਿੱਚ ਮਾਪਿਆਂ ਨੂੰ ਜਾਣਕਾਰੀ ਦੇਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਅਜਿਹੇ ਮੌਕੇ ਨਾਲ ਜਿੱਥੇ ਮਾਪਿਆਂ ਨਾਲ ਅਧਿਆਪਕਾਂ ਦੇ ਸਬੰਧ ਗੂੜੇ ਹੁੰਦੇ ਹਨ, ਉੱਥੇ ਵਿਦਿਆਰਥੀਆਂ ਦੀ ਸਮੱਸਿਆ ਬਾਰੇ ਵੀ ਮਾਪਿਆਂ ਨੂੰ ਗੱਲਬਾਤ ਕੀਤੀ ਜਾ ਸਕਦੀ ਹੈ। ਸਰਕਾਰੀ ਸਕੂਲਾਂ ਵਿੱਚ ਚੱਲ ਰਹੇ ਨਵੇਂ ਦਾਖਲੇ ਦੀ ਰਜਿਸਟ੍ਰੇਸ਼ਨ ਬਾਰੇ ਵੀ ਇਸ ਮੈਗਾ ਪੀ.ਟੀ.ਐਮ ਵਿਚ ਮਾਪਿਆਂ ਨੂੰ ਜਾਣਕਾਰੀ ਦੇਣ ਦੀ ਹਦਾਇਤ ਕੀਤੀ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਦਾਖਲਾ ਵੱਧ ਸਕੇ।ਉਨ੍ਹਾਂ ਕਿਹਾ ਕਿ ਇਹ ਟ੍ਰੇਨਿੰਗਾਂ ਜ਼ਿਲ੍ਹੇ ਭਰ ਦੀ ਮਾਪੇ-ਅਧਿਆਪਕ ਮਿਲਣੀ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਨਤੀਜਾ-ਕੇਂਦਰਿਤ ਬਣਾਉਣ ਵਿੱਚ ਮਦਦਗਾਰ ਸਾਬਤ ਹੋਣਗੀਆਂ ਅਤੇ ਇਸਦੇ ਨਤੀਜੇ ਵਜੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਨਵਾਂ ਆਧਾਰ ਮਿਲੇਗਾ।
ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਸੁਭਾਸ਼ ਚੰਦਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਇਹ ਹੈ ਕਿ ਟ੍ਰੇਨਿੰਗ ਪ੍ਰਾਪਤ ਕਰਕੇ ਅਧਿਆਪਕ ਆਪਣੇ-ਆਪਣੇ ਸੈਂਟਰਾਂ ਵਿੱਚ ਜਾ ਕੇ ਹੋਰ ਅਧਿਆਪਕਾਂ ਨੂੰ ਮੈਗਾ ਪੀ.ਟੀ.ਐਮ ਸੰਬੰਧੀ ਤਿਆਰ ਕਰਨ, ਤਾਂ ਜੋ 20 ਦਸੰਬਰ ਨੂੰ ਮਾਪਿਆਂ ਨਾਲ ਸਕੂਲਾਂ ਦੀਆਂ ਪ੍ਰਾਪਤੀਆਂ, ਵਿਦਿਆਰਥੀਆਂ ਦੀ ਪ੍ਰਗਤੀ, ਨਵੀਆਂ ਸ਼ੁਰੂਆਤਾਂ ਅਤੇ ਸਿੱਖਣ–ਸਿਖਾਣ ਦੇ ਨਤੀਜੇ ਪ੍ਰਭਾਵਸ਼ਾਲੀ ਢੰਗ ਨਾਲ ਸਾਂਝੇ ਕੀਤੇ ਜਾ ਸਕਣ।
ਇਸ ਟ੍ਰੇਨਿੰਗ ਦੌਰਾਨ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਸੁਭਾਸ਼ ਚੰਦਰ, ਬਲਾਕ ਰਿਸੋਰਸ ਕੋਆਰਡੀਨੇਟਰ ਮਹਿੰਦਰ ਸ਼ਰਮਾ, ਜਸਵਿੰਦਰ ਸਿੰਘ, ਪਰਮਜੀਤ ਸਿੰਘ ਵੱਲੋਂ ਸਖਾਤਮਕ, ਸੁਖਾਵੇਂ ਅਤੇ ਭਾਗੀਦਾਰੀ ਭਰੇ ਮਾਹੌਲ ਵਿੱਚ ਸਾਰੇ ਅਧਿਆਪਕਾਂ ਨੂੰ ਵਿਸਤ੍ਰਿਤ ਟ੍ਰੇਨਿੰਗ ਦਿੱਤੀ ਗਈ। ਇਸ ਦੌਰਾਨ ਉਹਨਾਂ ਦੱਸਿਆ ਕਿ ਮੈਗਾ ਪੀ.ਟੀ.ਐਮ ਦੇ ਉਦੇਸ਼,ਮਾਪਿਆਂ ਨਾਲ ਸੰਬੰਧ ਮਜ਼ਬੂਤ ਕਰਨ ਦੀਆਂ ਰਣਨੀਤੀਆਂ, ਸਕੂਲ ਰਿਪੋਰਟ ਪ੍ਰਸਤੁਤੀ ਅਤੇ ਪ੍ਰਭਾਵਸ਼ਾਲੀ ਸੰਚਾਰ ਮਾਡਲ ’ਤੇ ਵੀ ਚਰਚਾ ਕੀਤੀ ਗਈ।

