ਨੈਸ਼ਨਲ ਅਵਾਰਡੀ ਡਾ. ਬਲਰਾਮ ਸ਼ਰਮਾ ਵੱਲੋਂ ਅੰਗਰੇਜ਼ੀ ਮਿਸਟਰੈਸ ਹਰਪ੍ਰੀਤ ਕੌਰ ਦਾ ਸਨਮਾਨ
ਕਰਮਯੋਗੀ ਅਧਿਆਪਕ ਸਮਾਜ ਲਈ ਚਾਨਣ ਮੁਨਾਰਾ ਹੁੰਦੇ ਹਨ- ਡਾ.ਬਲਰਾਮ ਸ਼ਰਮਾ
ਪੰਜਾਬ ਨੈੱਟਵਰਕ, ਚੰਡੀਗੜ੍ਹ
ਸਰਕਾਰੀ ਮਿਡਲ ਸਮਾਰਟ ਸਕੂਲ ਰਾਮਗੜ੍ਹ (ਨਵਾਂ ਪਿੰਡ) ਵਿਖੇ ਸਕੂਲ ਮੁਖੀ ਨੈਸ਼ਨਲ ਅਵਾਰਡੀ ਡਾ. ਬਲਰਾਮ ਸ਼ਰਮਾ ਦੀ ਅਗਵਾਈ ਵਿੱਚ ਅਧਿਆਪਕ ਦਿਵਸ ਨੂੰ ਸਮਰਪਿਤ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਮਾਨਵ ਕਲਿਆਣ ਮਿਸ਼ਨ ਪੰਜਾਬ ਦੇ ਚੇਅਰਮੈਨ ਬਾਬਾ ਕਰਨੈਲ ਸਿੰਘ ਸਰਪੰਚ ਕੁਲਵੀਰ ਕੌਰ ਅਤੇ ਐਸ.ਐਮ.ਸੀ. ਕਮੇਟੀ ਦੀ ਚੇਅਰਪਰਸਨ ਕੁਲਜਿੰਦਰ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸਿੱਖਿਆ ਦੇ ਖੇਤਰ ਵਿੱਚ ਵਡਮੁੱਲੀਆਂ ਸੇਵਾਵਾਂ ਨਿਭਾਉਣ ਸਦਕਾ ਅੰਗਰੇਜ਼ੀ ਮਿਸਟਰੈਸ ਹਰਪ੍ਰੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਆਪਣੇ ਸੰਬੋਧਨ ਦੌਰਾਨ ਡਾ.ਬਲਰਾਮ ਸ਼ਰਮਾ ਨੇ ਕਿਹਾ ਕਿ ਕਰਮਯੋਗੀ ਅਧਿਆਪਕ ਸਮਾਜ ਲਈ ਚਾਨਣ ਮੁਨਾਰਾ ਹੁੰਦੇ ਹਨ ਉਹਨਾਂ ਕਿਹਾ ਕਿ ਹਰਪ੍ਰੀਤ ਕੌਰ ਕਿੱਤੇ ਨੂੰ ਸਮਰਪਿਤ ਇੱਕ ਮਿਹਨਤੀ ਅਧਿਆਪਕਾ ਹਨ ਜੋਂ ਸਕੂਲ ਦੀਆਂ ਬਹੁਪੱਖੀ ਕਿਰਿਆਵਾਂ ਵਿੱਚ ਮੋਢੀ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਸੰਤ ਬਾਬਾ ਕਰਨੈਲ ਸਿੰਘ, ਕੁਲਵੀਰ ਕੌਰ ਅਤੇ ਕੁਲਜਿੰਦਰ ਕੌਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਰਾਮਗੜ੍ਹ ਸਕੂਲ, ਸਕੂਲ ਮੁਖੀ ਡਾ. ਬਲਰਾਮ ਸ਼ਰਮਾ ਦੀ ਅਗਵਾਈ ਅਤੇ ਮਿਹਨਤੀ ਸਟਾਫ ਦੀ ਬਦੌਲਤ ਸਰਬਪੱਖੀ ਵਿਕਾਸ ਕਰ ਰਿਹਾ ਹੈ। ਇਸ ਮੌਕੇ ਉਕਤ ਤੋਂ ਇਲਾਵਾ ਸਾਇੰਸ ਮਾਸਟਰ ਕਪਿਲ ਦੇਵ ਸੋਨੀ, ਕੰਪਿਊਟਰ ਅਧਿਆਪਕ ਬਲਰਾਮ ਸ਼ਰਮਾ, ਹਿੰਦੀ ਮਾਸਟਰ ਰਾਜਨ ਕੈਂਥ, ਕਰਮਜੀਤ ਕੌਰ, ਕੁਲਦੀਪ ਕੌਰ ਵਿਦਿਆਰਥੀ ਅਤੇ ਮਾਪਿਆਂ ਸਮੇਤ ਪਤਵੰਤੇ ਸੱਜਣ ਮੌਜੂਦ ਸਨ।