ਅਨਿਲ ਆਦਮ ਮੈਮੋਰੀਅਲ ਵੈਲਫੇਅਰ ਫ਼ਾਊਡੇਸ਼ਨ ਦੀ ਸਥਾਪਨਾ
ਅਨਿਲ ਆਦਮ ਮੈਮੋਰੀਅਲ ਵੈਲਫੇਅਰ ਫ਼ਾਊਡੇਸ਼ਨ ਦੀ ਸਥਾਪਨਾ
ਫ਼ਿਰੋਜ਼ਪੁਰ, 12 ਦਸੰਬਰ 2025 (Media PBN)
ਪੰਜਾਬੀ ਦੇ ਮਰਹੂਮ ਨੌਜਵਾਨ ਸ਼ਾਇਰ ਅਨਿਲ ਆਦਮ ਦੀ ਯਾਦ ਨੂੰ ਸਦਾ ਵਾਸਤੇ ਕਾਇਮ ਰੱਖਣ ਲਈ ਫ਼ਿਰੋਜ਼ਪੁਰ ਦੇ ਲੇਖਕਾਂ ਨੇ ਅੱਜ ਇੱਥੇ ਅਨਿਲ ਆਦਮ ਮੈਮੋਰੀਅਲ ਵੈਲਫੇਅਰ ਫ਼ਾਊਡੇਸ਼ਨ ਦੀ ਸਥਾਪਨਾ ਕੀਤੀ।
ਜਿਸ ਵਿੱਚ ਸਰਬ ਸੰਮਤੀ ਨਾਲ ਹੇਠ ਲਿਖੇ ਅਹੁਦੇਦਾਰ ਚੁਣੇ ਗਏ: ਪ੍ਰੋ. ਜਸਪਾਲ ਘਈ ਅਤੇ ਪ੍ਰੋ. ਗੁਰਤੇਜ ਕੋਹਾਰਵਾਲਾ ਦੋਵੇਂ ਸਰਪ੍ਰਸਤ, ਅਨਿਲ ਆਦਮ ਦੀ ਧਰਮ ਪਤਨੀ ਸ਼੍ਰੀਮਤੀ ਅੰਜੁਮ ਸ਼ਰਮਾ ਪ੍ਰਧਾਨ, ਸੁਖਜਿੰਦਰ ਮੀਤ ਪ੍ਰਧਾਨ, ਪ੍ਰੋ. ਕੁਲਦੀਪ ਜਨਰਲ ਸਕੱਤਰ, ਸੁਰਿੰਦਰ ਕੰਬੋਜ ਸਹਾਇਕ ਸਕੱਤਰ, ਰਾਜੀਵ ਖ਼ਿਆਲ ਖਜਾਨਚੀ।
ਇਹਨਾਂ ਤੋਂ ਇਲਾਵਾ ਹਰਮੀਤ ਵਿਦਿਆਰਥੀ, ਸੰਦੀਪ ਚੌਧਰੀ ਅਤੇ ਮੁਸੱਵਿਰ ਫ਼ਿਰੋਜ਼ਪੁਰੀ ਕਾਰਜਕਾਰਨੀ ਦੇ ਮੈਂਬਰ ਚੁਣੇ ਗਏ। ਮੀਟਿੰਗ ਵਿੱਚ ਸੰਸਥਾ ਨੂੰ ਰਜਿਸਟਰ ਕਰਾਉਣ ਦੀ ਜ਼ਿੰਮੇਵਾਰੀ ਪ੍ਰੋ. ਕੁਲਦੀਪ, ਸੁਰਿੰਦਰ ਕੰਬੋਜ ਅਤੇ ਹਰਮੀਤ ਵਿਦਿਆਰਥੀ ਨੂੰ ਦਿੱਤੀ ਗਈ।
ਮੀਟਿੰਗ ਵਿੱਚ ਇਹ ਵੀ ਸਰਬਸੰਮਤੀ ਨਾਲ ਪਾਸ ਹੋਇਆ ਕਿ ਅਨਿਲ ਦੀ ਯਾਦ ਵਿੱਚ ਕੀਤੀਆਂ ਜਾਣ ਵਾਲੀਆਂ ਸਰਗਰਮੀਆਂ ਫ਼ਿਰੋਜ਼ਪੁਰ ਦੀ ਸਰਗਰਮ ਸਾਹਿਤਕ ਸੰਸਥਾ ਕਲਾਪੀਠ ਨਾਲ ਰਲ ਕੇ ਕੀਤੀਆਂ ਜਾਣਗੀਆਂ। ਪ੍ਰੋ. ਜਸਪਾਲ ਘਈ ਨੇ ਸਭ ਹਾਜ਼ਰ ਦੋਸਤਾਂ ਦਾ ਧੰਨਵਾਦ ਕੀਤਾ।

