ਵੱਡੀ ਖਬਰ ਪੰਜਾਬ ਦੇ ਸਾਬਕਾ ਗਵਰਨਰ ਦਾ ਦੇਹਾਂਤ
ਵੱਡੀ ਖਬਰ ਪੰਜਾਬ ਦੇ ਸਾਬਕਾ ਗਵਰਨਰ ਦਾ ਦੇਹਾਂਤ
ਪੰਜਾਬ ਦੇ ਸਾਬਕਾ ਗਵਰਨਰ Shivraj Patil ਦਾ ਦੇਹਾਂਤ, 91 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
ਚੰਡੀਗੜ੍ਹ, 12 ਦਸੰਬਰ, 2025 (Media PBN):
ਪੰਜਾਬ ਦੇ ਸਾਬਕਾ ਗਵਰਨਰ ਅਤੇ ਦੇਸ਼ ਦੇ ਸੀਨੀਅਰ ਸਿਆਸਤਦਾਨ ਸ਼ਿਵਰਾਜ ਪਾਟਿਲ (Former Punjab Governor Shivraj Patil) ਦਾ ਅੱਜ ਦੇਹਾਂਤ ਹੋ ਗਿਆ। 91 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਮਹਾਰਾਸ਼ਟਰ (Maharashtra) ਦੇ ਲਾਤੂਰ ਵਿਖੇ ਆਪਣੇ ਆਖਰੀ ਸਾਹ ਲਏ।
ਪਰਿਵਾਰ ਵਾਲਿਆਂ ਦੇ ਮੁਤਾਬਕ, ਸ਼ਿਵਰਾਜ ਪਾਟਿਲ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਜਿਸ ਕਾਰਨ ਉਨ੍ਹਾਂ ਦਾ ਇਲਾਜ ਘਰ ਵਿੱਚ ਹੀ ਚੱਲ ਰਿਹਾ ਸੀ। ਅੱਜ ਉਨ੍ਹਾਂ ਨੇ ਕਰੀਬ 91 ਸਾਲ ਦੀ ਉਮਰ ਵਿੱਚ ਆਖ਼ਰੀ ਸਾਹ ਲਏ।
ਜਾਣਕਾਰੀ ਲਈ ਦੱਸ ਦਈਏ ਕਿ ਸ਼ਿਵਰਾਜ ਪਾਟਿਲ ਸਾਲ 2010 ਤੋਂ 2015 ਤੱਕ ਪੰਜਾਬ ਦੇ ਰਾਜਪਾਲ ਰਹੇ ਸਨ। ਇਸ ਤੋਂ ਇਲਾਵਾ, ਉਹ ਕੇਂਦਰੀ ਗ੍ਰਹਿ ਮੰਤਰੀ ਅਤੇ ਲੋਕ ਸਭਾ ਸਪੀਕਰ ਵੀ ਰਹਿ ਚੁੱਕੇ ਸਨ।
ਇੱਕ ਮੀਡੀਆ ਰਿਪੋਰਟ ਅਨੁਸਾਰ, ਸ਼ਿਵਰਾਜ ਪਾਟਿਲ 12 ਅਕਤੂਬਰ 1935 ਨੂੰ ਜਨਮੇ ਸਨ ਅਤੇ ਉਨ੍ਹਾਂ ਨੇ ਲਾਤੂਰ ਨਗਰ ਪ੍ਰੀਸ਼ਦ ਦੇ ਮੁਖੀ ਵਜੋਂ ਆਪਣਾ ਰਾਜਨੀਤਿਕ ਕਰੀਅਰ ਸ਼ੁਰੂ ਕੀਤਾ ਅਤੇ 1970 ਦੇ ਦਹਾਕੇ ਦੇ ਸ਼ੁਰੂ ਵਿੱਚ ਵਿਧਾਇਕ ਚੁਣੇ ਗਏ।
ਸ਼ਿਵਰਾਜ ਪਾਟਿਲ ਨੇ 2004 ਤੋਂ 2008 ਤੱਕ ਕੇਂਦਰੀ ਗ੍ਰਹਿ ਮੰਤਰੀ ਅਤੇ 1991 ਤੋਂ 1996 ਤੱਕ ਲੋਕ ਸਭਾ ਦੇ 10ਵੇਂ ਸਪੀਕਰ ਵਜੋਂ ਸੇਵਾ ਨਿਭਾਈ। ਉਹ 2010 ਤੋਂ 2015 ਤੱਕ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ।
ਉਨ੍ਹਾਂ ਦੇ ਪਰਿਵਾਰ ਵਿੱਚ ਪੁੱਤਰ ਸ਼ੈਲੇਸ਼ ਪਾਟਿਲ, ਨੂੰਹ ਅਰਚਨਾ ਅਤੇ ਦੋ ਪੋਤੀਆਂ ਸ਼ਾਮਲ ਹਨ। ਉਨ੍ਹਾਂ ਦੀ ਨੂੰਹ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਨੇਤਾ ਹੈ।

