All Latest News

ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖਬਰ! ਕੇਂਦਰ ਨੇ ਜਾਰੀ ਕੀਤੇ ਸਖ਼ਤ ਹੁਕਮ

 

ਨਵੀਂ ਦਿੱਲੀ

ਕੇਂਦਰ ਸਰਕਾਰ ਨੇ ਸਰਕਾਰੀ ਦਫ਼ਤਰਾਂ ਵਿੱਚ ਸਮੇਂ ਦੀ ਪਾਬੰਦਤਾ ਨੂੰ ਯਕੀਨੀ ਬਣਾਉਣ ਲਈ ਸਖ਼ਤ ਕਦਮ ਚੁੱਕੇ ਹਨ। ਪਰਸੋਨਲ ਮੰਤਰਾਲੇ (DOPT) ਨੇ ਹਾਲ ਹੀ ਵਿੱਚ ਇੱਕ ਨਵਾਂ ਆਦੇਸ਼ ਜਾਰੀ ਕੀਤਾ ਹੈ ਜਿਸ ਵਿੱਚ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਸਵੈ-ਅਨੁਸ਼ਾਸਨ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।

ਇਸ ਵਿਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਕਰਮਚਾਰੀ ਵੱਧ ਤੋਂ ਵੱਧ 15 ਮਿੰਟ ਦੀ ਦੇਰੀ ਨਾਲ ਦਫਤਰ ਪਹੁੰਚ ਸਕਦੇ ਹਨ, ਇਸ ਆਦੇਸ਼ ਵਿਚ ਉਨ੍ਹਾਂ ਕਰਮਚਾਰੀਆਂ ਨੂੰ ਵਿਸ਼ੇਸ਼ ਚੇਤਾਵਨੀ ਦਿੱਤੀ ਗਈ ਹੈ ਜੋ ਰੋਜ਼ਾਨਾ ਲੇਟ ਹੁੰਦੇ ਹਨ।

ਹੁਣ ਦੇਸ਼ ਭਰ ਦੇ ਸਾਰੇ ਕੇਂਦਰੀ ਕਰਮਚਾਰੀਆਂ ਲਈ ਸਮੇਂ ਸਿਰ ਦਫ਼ਤਰ ਪਹੁੰਚਣਾ ਅਤੇ ਬਾਇਓਮੀਟ੍ਰਿਕ ਹਾਜ਼ਰੀ ਨੂੰ ਕਾਇਮ ਰੱਖਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਸਰਕਾਰ ਨੇ ਹੁਕਮ ਜਾਰੀ ਕੀਤੇ ਹਨ ਕਿ ਸਾਰੇ ਕਰਮਚਾਰੀ ਸਵੇਰੇ 9:15 ਵਜੇ ਤੱਕ ਆਪਣੀ ਹਾਜ਼ਰੀ ਦਰਜ ਕਰਾਉਣ।

ਕੋਰੋਨਾ ਮਹਾਮਾਰੀ ਤੋਂ ਬਾਅਦ ਕਈ ਸਰਕਾਰੀ ਕਰਮਚਾਰੀਆਂ ਨੇ ਬਾਇਓਮੀਟ੍ਰਿਕ ਸਿਸਟਮ ‘ਚ ਹਾਜ਼ਰੀ ਮਾਰਕ ਕਰਨਾ ਬੰਦ ਕਰ ਦਿੱਤਾ ਸੀ, ਜਿਸ ਕਾਰਨ ਹਾਜ਼ਰੀ ਸਬੰਧੀ ਸਮੱਸਿਆਵਾਂ ਵਧ ਗਈਆਂ ਸਨ। ਇਸ ਨਵੀਂ ਪ੍ਰਣਾਲੀ ਤਹਿਤ ਹੁਣ ਹਰ ਕਿਸੇ ਨੂੰ ਬਾਇਓਮੀਟ੍ਰਿਕ ਪ੍ਰਣਾਲੀ ਵਿਚ ਨਿਯਮਿਤ ਤੌਰ ‘ਤੇ ਪੰਚ ਕਰਨਾ ਹੋਵੇਗਾ ਤਾਂ ਜੋ ਹਾਜ਼ਰੀ ਸਬੰਧੀ ਪਾਰਦਰਸ਼ਤਾ ਬਣਾਈ ਜਾ ਸਕੇ।

ਡੀਓਪੀਟੀ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਜੇਕਰ ਕੋਈ ਸਰਕਾਰੀ ਕਰਮਚਾਰੀ ਸਵੇਰੇ 9:15 ਵਜੇ ਤੱਕ ਦਫ਼ਤਰ ਨਹੀਂ ਪਹੁੰਚਦਾ ਤਾਂ ਉਸ ਤੋਂ ਅੱਧੇ ਦਿਨ ਦਾ ਚਾਰਜ ਲਿਆ ਜਾਵੇਗਾ।

ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਕਾਰਨ ਕਿਸੇ ਖਾਸ ਦਿਨ ਦਫ਼ਤਰ ਆਉਣਾ ਸੰਭਵ ਨਹੀਂ ਹੈ ਤਾਂ ਕਰਮਚਾਰੀ ਨੂੰ ਪਹਿਲਾਂ ਹੀ ਸੂਚਿਤ ਕਰਨਾ ਹੋਵੇਗਾ।

ਇਸ ਦੇ ਨਾਲ ਹੀ ਐਮਰਜੈਂਸੀ ਵਿੱਚ ਛੁੱਟੀ ਦੀ ਲੋੜ ਪੈਣ ‘ਤੇ ਵੀ ਅਪਲਾਈ ਕਰਨਾ ਲਾਜ਼ਮੀ ਹੈ। ਸਾਰੇ ਵਿਭਾਗਾਂ ਦੇ ਇੰਚਾਰਜ ਹੁਣ ਆਪਣੇ ਕਰਮਚਾਰੀਆਂ ਦੀ ਸਮੇਂ ਸਿਰ ਹਾਜ਼ਰੀ ਅਤੇ ਆਵਾਜਾਈ ਨੂੰ ਸਖ਼ਤੀ ਨਾਲ ਲਾਗੂ ਕਰਨਗੇ।

 

Leave a Reply

Your email address will not be published. Required fields are marked *