Punjab News: ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਜਾਰੀ ਕਰ, ਲਾਗੂ ਕਰਨਾ ਭੁੱਲੀ ਪੰਜਾਬ ਸਰਕਾਰ: ਮਾਨ

All Latest News

 

“ਪੁਰਾਣੀ ਪੈਨਸ਼ਨ ਬਹਾਲੀ ਵਿੱਚ ਹੋ ਰਹੀ ਬੇਲੋੜੀ ਦੇਰੀ ਕਾਰਨ ਕਰਮਚਾਰੀਆਂ ਚ’ ਵੱਧ ਰਿਹਾ ਰੋਸ ਤੇ ਬੇਚੈਨੀ”-ਸੰਹੂਗੜਾ

ਪੰਜਾਬ ਨੈੱਟਵਰਕ, ਨਵਾਂਸ਼ਹਿਰ

ਪੰਜਾਬ ਦੀ ਆਪ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਦੋ ਲੱਖ ਕਰਮਚਾਰੀਆਂ ਨਾਲ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਂਦਿਆਂ ਹੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ, ਪਰ ਅੱਜ ਤੋਂ ਦੋ ਸਾਲ ਪਹਿਲਾਂ ਕੀਤਾ ਲਿਖਤੀ ਜਾਰੀ ਕੀਤਾ, 18 ਨਵੰਬਰ 2022 ਦਾ ਨੋਟੀਫਿਕੇਸ਼ਨ ਪੰਜਾਬ ਸਰਕਾਰ ਲਾਗੂ ਕਰਨਾ ਭੁੱਲ ਗਈ ਹੈ।

ਇਸ ਸਬੰਧੀ ਰੋਸ ਪ੍ਰਗਟ ਕਰਦਿਆਂ ਜ਼ਿਲ੍ਹਾ ਆਗੂਆ ਗੁਰਦਿਆਲ ਮਾਨ, ਜੁਝਾਰ ਸੰਹੂਗੜਾ, ਨਾਗੇਸ਼ ਕੁਮਾਰ, ਸੁਰਿੰਦਰ ਛੂਛੇਵਾਲ, ਨਰੰਜਣਜੋਤ ਚਾਂਦਪੁਰੀ, ਲਾਲ ਸਿੰਘ ਨੇ ਕਿਹਾ ਕਿ ਅੱਜ ਨੋਟੀਫਿਕੇਸ਼ਨ ਦੀ ਦੂਜੇ ਵਰੇਗੰਡ ਦੇ ਮੋਕੇ ਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੱਦੇ ਤੇ ਪੂਰੇ ਪੰਜਾਬ ਵਿੱਚ ਕਾਲੇ ਬਿੱਲੇ ਲਗਾ ਅਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕ ਕਾਲਾ ਦਿਵਸ ਮਨਾਇਆ ਗਿਆ।

ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਆਪਣਾ ਹਰਾ ਪੈੱਨ ਆਮ ਪੰਜਾਬੀਆਂ ਦੇ ਲਈ ਚੱਲਣ ਲਈ ਕਿਹਾ ਸੀ ਪਰ ਸਾਨੂੰ ਇਹ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਇਹ ਹਰਾ ਪੈੱਨ ਪੁਰਾਣੀ ਪੈਨਸ਼ਨ ਦਾ ਐਸ ਓ ਪੀ ਜਾਰੀ ਕਰਨ ਲਈ ਹੁਣ ਕਿਉਂ ਨਹੀਂ ਚੱਲ ਰਿਹਾ?

ਜਿਲਾ ਆਗੂ ਸੋਮਨਾਥ,ਰੀਤੂ ਮਨਹਾਸ,ਗੁਰਕ੍ਰਿਪਾਲ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੇ ਨਾਲ ਮੀਟਿੰਗ ਸਮੇਂ ਅਤੇ ਪ੍ਰੈੱਸ ਵਿੱਚ ਵੀ ਸਰਕਾਰ ਅਤੇ ਕਰਮਚਾਰੀ ਦੇ ਪੈਨਸ਼ਨ ਫੰਡ ਵਿੱਚ ਜਮਾ 17000 ਹਜ਼ਾਰ ਕਰੋੜ ਦਾ ਕੇਂਦਰ ਸਰਕਾਰ ਵੱਲੋਂ ਵਾਪਸ ਨਾ ਕਰਨ ਦੀ ਦੁਹਾਈ ਦਿੰਦੀ ਹੈ ਅਤੇ ਰਾਜ ਦੀ ਕਮਜ਼ੋਰ ਆਰਥਿਕ ਹਾਲਤ ਵੀ ਦੱਸਦੀ ਹੈ।\

ਪਰ ਇਹ ਸਾਰੇ ਬਹਾਨੇ ਹਨ ਇਹ ਆ ਰਹੀਆਂ ਦਿੱਕਤਾਂ ਸਬੰਧੀ ਸਰਕਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾ ਸੋਚਣਾ ਚਾਹੀਦਾ ਸੀ। ਇਸ ਹੋ ਰਹੀ ਬੇਲੋੜੀ ਦੇਰੀ ਜਿੱਥੇ ਸਰਕਾਰ ਦੀ ਇੱਛਾ ਸ਼ਕਤੀ ਦੀ ਘਾਟ ਸਾਫ ਝਲਕਦੀ ਹੈ ਉੱਥੇ ਹੀ ਹੋ ਰਹੀ ਦੇਰੀ ਕਾਰਨ ਕਰਮਚਾਰੀਆਂ ਵਿੱਚ ਰੋਸ ਅਤੇ ਬੇਚੈਨੀ ਲਗਾਤਾਰ ਵੱਧ ਰਹੀ ਜੋ ਆਉਣ ਵਾਲੇ ਸਮੇਂ ਵਿੱਚ ਵੱਡੇ ਅੰਦੋਲਨ ਦਾ ਰੂਪ ਧਾਰਨ ਕਰੇਗੀ।

ਅੱਜ ਦੇ ਇਸ ਐਕਸ਼ਨ ਵਿੱਚ ਜ਼ਿਲੇ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਐਨ ਪੀ ਐਸ ਤੋਂ ਪੀੜਤ ਮੁਲਾਜਮਾਂ ਨੇ ਆਪਣੇ ਕੰਮ ਵਾਲੇ ਸਟੇਸ਼ਨਾਂ ਉੱਤੇ ਸਰਕਾਰ ਦੇ ਝੂਠੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕ ਕੇ ਸਰਕਾਰ ਵਿਰੁੱਧ ਨਾਹਰੇਬਾਜੀ ਵੀ ਕੀਤੀ। ਇਸ ਮੌਕੇ ਰਾਮ ਕੁਮਾਰ, ਸੁਰਿੰਦਰ ਕੁਮਾਰ, ਵਰਿੰਦਰ ਕੁਮਾਰ, ਹਰਪ੍ਰੀਤ ਸਿੰਘ, ਰਜਿੰਦਰ ਪਾਲ, ਸੁਰਿੰਦਰਪਾਲ ਸਿੰਘ, ਬਲਜਿੰਦਰ ਸਿੰਘ, ਰਜਨੀ ਬਾਲਾ, ਸੋਨੀਆ ਰਾਣੀ, ਸੁਮਿਤਾ ਭਾਵਨਾ, ਸਤਪਾਲ, ਜਸਪਾਲ ਭੁੰਬਲਾ, ਮਹਿੰਦਰ ਸਿੰਘ, ਸੁਰਿੰਦਰ ਕੁਮਾਰ, ਪਰਮਜੀਤ ਸਿੰਘ, ਨਰੇਸ਼ ਕੁਮਾਰ, ਇੰਦਰਜੀਤ ਕੌਰ, ਸੱਤਪਾਲ ਭੂੰਬਲਾ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *