All Latest News

ਸਕੂਲ ਲੇਟ ਆਉਣ ‘ਤੇ 18 ਵਿਦਿਆਰਥਣਾਂ ਦੇ ਮਹਿਲਾ ਅਧਿਆਪਕ ਨੇ ਕੱਟੇ ਵਾਲ! ਸਿੱਖਿਆ ਵਿਭਾਗ ਨੇ ਦਿੱਤੇ ਜਾਂਚ ਦੇ ਹੁਕਮ

 

Teacher Chopped School Girls Hair: ਸਿੱਖਿਆ ਵਿਭਾਗ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ

Teacher Chopped School Girls Hair: ਇੱਕ ਸਕੂਲ ਵਿੱਚ ਕੁਝ ਵਿਦਿਆਰਥਣਾਂ ਦੇਰੀ ਨਾਲ ਪੁੱਜੀਆਂ। ਇਸ ਤੋਂ ਗੁੱਸੇ ‘ਚ ਆ ਕੇ ਮਹਿਲਾ ਅਧਿਆਪਕ ਨੇ ਪਹਿਲਾਂ ਉਨ੍ਹਾਂ ਨੂੰ ਘੰਟਿਆਂ ਬੱਧੀ ਧੁੱਪ ‘ਚ ਖੜ੍ਹਾ ਕੀਤਾ।

ਜਦੋਂ ਇਸ ਨਾਲ ਵੀ ਉਸਦੀ ਤਸੱਲੀ ਨਾ ਹੋਈ ਤਾਂ ਉਸਨੇ 18 ਵਿਦਿਆਰਥਣਾਂ ਦੇ ਵਾਲ ਕੱਟ ਦਿੱਤੇ। ਜਾਣਕਾਰੀ ਮੁਤਾਬਕ ਇਹ ਘਟਨਾ ਆਂਧਰਾ ਪ੍ਰਦੇਸ਼ ਦੇ ਅਲੂਰੀ ਸੀਤਾਮਾਰਾਜੂ ਜ਼ਿਲ੍ਹੇ ਦੇ ਰਿਹਾਇਸ਼ੀ ਗਰਲਜ਼ ਸੈਕੰਡਰੀ ਸਕੂਲ ਵਿੱਚ ਵਾਪਰੀ।

ਸਵੇਰੇ ਸਕੂਲ ਵਿੱਚ ਅਸੈਂਬਲੀ ਚੱਲ ਰਹੀ ਸੀ, ਇਸੇ ਦੌਰਾਨ ਡੇਢ ਦਰਜਨ ਦੇ ਕਰੀਬ ਵਿਦਿਆਰਥਣਾਂ ਦੇਰੀ ਨਾਲ ਪੁੱਜੀਆਂ। ਮਹਿਲਾ ਅਧਿਆਪਕ ਨੇ ਉਨ੍ਹਾਂ ਨੂੰ ਬਾਹਰ ਖੜ੍ਹਾ ਕਰ ਦਿੱਤਾ। ਇਲਜ਼ਾਮ ਹੈ ਕਿ ਅਸੈਂਬਲੀ ਖਤਮ ਹੋਣ ਤੋਂ ਬਾਅਦ ਸਾਰੇ ਬੱਚੇ ਆਪੋ-ਆਪਣੀਆਂ ਕਲਾਸਾਂ ਵਿੱਚ ਚਲੇ ਗਏ ਪਰ ਅਧਿਆਪਕ ਨੇ ਲੇਟ ਆਉਣ ਵਾਲੀਆਂ ਕਰੀਬ 18 ਵਿਦਿਆਰਥਣਾਂ ਨੂੰ ਸਕੂਲ ਦੇ ਮੈਦਾਨ ਵਿੱਚ ਖੜ੍ਹਾ ਕਰ ਦਿੱਤਾ, ਵਾਲ ਕੱਟ ਦਿੱਤੇ।

ਘਰ ਪਹੁੰਚ ਕੇ ਵਿਦਿਆਰਥਣਾਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਆਪਣੀ ਤਕਲੀਫ਼ ਸੁਣਾਈ। ਇਸ ਕਾਰਨ ਗੁੱਸੇ ਵਿੱਚ ਆਏ ਮਾਪੇ ਸਕੂਲ ਪਹੁੰਚ ਗਏ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਮਹਿਲਾ ਅਧਿਆਪਕ ਨੇ ਵਿਦਿਆਰਥਣਾਂ ਨਾਲ ਕੁੱਟਮਾਰ ਕੀਤੀ। ਉਨ੍ਹਾਂ ਨੂੰ ਘੰਟਿਆਂ ਬੱਧੀ ਖੜ੍ਹਾ ਰੱਖਿਆ ਗਿਆ, ਜਿਸ ਕਾਰਨ ਉਹ ਸਦਮੇ ‘ਚ ਹੈ। ਵਾਲ ਕੱਟੇ ਜਾਣ ਕਾਰਨ ਉਹ ਘਰੋਂ ਬਾਹਰ ਜਾਣ ਤੋਂ ਵੀ ਝਿਜਕ ਰਹੀਆਂ ਹਨ।

ਅਲੂਰੀ ਸੀਤਾਰਮਾਰਾਜੂ ਜ਼ਿਲ੍ਹਾ ਸਿੱਖਿਆ ਵਿਭਾਗ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸਕੂਲ ਦੇ ਪ੍ਰਿੰਸੀਪਲ ਮਾਮਲੇ ਦੀ ਜਾਂਚ ਕਰ ਰਹੇ ਹਨ, ਜਦਕਿ ਪੁਲਸ ਨੇ ਮਾਮਲੇ ‘ਚ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਹਨ।

ਕੌਂਸਲਰ ਵਿਦਿਆਰਥਣਾਂ ਨਾਲ ਗੱਲ ਕਰਕੇ ਇਸ ਮਾਮਲੇ ਦੀ ਰਿਪੋਰਟ ਤਿਆਰ ਕਰ ਰਹੇ ਹਨ। ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਹਿਲਾ ਅਧਿਆਪਕ ਪ੍ਰਸੰਨਾ ਵਿਦਿਆਰਥਣਾਂ ਦੇ ਦੇਰ ਨਾਲ ਆਉਣ ਤੋਂ ਨਾਰਾਜ਼ ਸੀ ਅਤੇ ਉਨ੍ਹਾਂ ਨੂੰ ਅਨੁਸ਼ਾਸਨ ਅਤੇ ਸਬਕ ਸਿਖਾਉਣ ਲਈ ਉਨ੍ਹਾਂ ਦੇ ਵਾਲ ਕੱਟ ਦਿੱਤੇ।

 

Leave a Reply

Your email address will not be published. Required fields are marked *