ਸਿੱਖਿਆ ਵਿਭਾਗ ਦਾ ਵਿਦਿਆਰਥੀਆਂ ਲਈ ਵੱਡਾ ਫ਼ੈਸਲਾ! ਸਕੂਲਾਂ ‘ਚ JEE ਤੇ ਨੀਟ ਪ੍ਰੀਖਿਆ ਦੀਆਂ ਆਨਲਾਈਨ ਕਲਾਸਾਂ ਸ਼ੁਰੂ
ਚੰਡੀਗੜ੍ਹ-
ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿਚ JEE ਮੇਨਜ਼ ਤੇ ਨੀਟ ਪ੍ਰੀਖਿਆ ਦੀ ਤਿਆਰੀ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ। ਸਕੂਲਾਂ ਵਿਚ ਨੀਟ ਪ੍ਰੀਖਿਆ ਦੀਆਂ ਆਨਲਾਈਨ ਕਲਾਸਾਂ ਸ਼ੁਰੂ ਹੋ ਗਈ ਹੈ।
ਸਿੱਖਿਆ ਵਿਭਾਗ ਵੱਲੋਂ ਪਿਛਲੇ ਹਫ਼ਤੇ ਤੋਂ JEE ਮੇਨਜ਼ ਲਈ ਕੋਚਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਸ ਲਈ IIT ਕਾਨਪੁਰ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (Al) ਬੇਸਡ ਸਾਫ਼ਟਵੇਅਰ ਤਿਆਰ ਕੀਤਾ ਹੈ। ਇਹ ਯੋਜਨਾ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਵਿਭਾਗ ਤੇ ਸਾਖਰਤਾ ਦੀ ਸਾਥੀ ਐਪ ਨਾਲ ਸਬੰਧਤ ਹੈ।
ਨੀਟ ਪ੍ਰੀਖਿਆ ਲਈ 20 ਨਵੰਬਰ ਤੋਂ 4.30 ਵਜੇ ਤੋਂ 6.30 ਵਜੇ ਤਕ ਫਿਜ਼ੀਕਸ, ਕੈਮਿਸਟਰੀ, ਬਾਇਓਲੋਜੀ ਤੇ ਮੈਥ ਦੀਆਂ ਕਲਾਸਾਂ ਲਗਾਈਆਂ ਜਾਣਗੀਆਂ। ਦੱਸ ਦਈਏ ਕਿ JEE ਮੇਨ ਲਈ 11 ਨਵੰਬਰ ਤੋਂ ਹੀ ਸਕੂਲ ਦੇ ਸਮੇਂ ਦੌਰਾਨ 1.15 ਤੋਂ 3.20 ਵਜੇ ਤਕ ਫਿਜ਼ੀਕਸ, ਕੈਮਿਸਟਰੀ, ਬਾਇਓਲੋਜੀ ਤੇ ਮੈਥ ਦਾ ਪੀਰੀਅਡ ਲਗਾਇਆ ਜਾ ਰਿਹਾ ਹੈ।
ਸਿੱਖਿਆ ਵਿਭਾਗ ਦੇ ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ JEE ਤੇ ਨੀਟ ਪ੍ਰੀਖਿਆਵਾਂ ਲਈ ਤਿਆਰ ਕੀਤਾ ਜਾਵੇਗਾ। ਇਹ ਕੋਰਸ ਡੇਢ ਤੋਂ 4 ਮਹੀਨਿਆਂ ਦਾ ਹੋਵੇਗਾ। ਇਸ ਵਿਚ ਬੱਚਿਆਂ ਨੂੰ ਫਿਜ਼ਿਕਸ, ਕੈਮਿਸਟਰੀ ਤੇ ਮੈਥਸ ਸਮੇਤ ਸਾਰੇ ਵਿਸ਼ੇ ਕਵਰ ਕੀਤੇ ਜਾਣਗੇ।
ਕੋਚਿੰਗ ਲਈ ਸਰਕਾਰੀ ਸਕੂਲਾਂ ਵਿਚ ਡਿਜੀਟਲ ਕਲਾਸ ਰੂਮ ਤਿਆਰ ਕੀਤੇ ਗਏ ਹਨ। ਵਿਭਾਗ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਖ਼ੁਦ ਇਸ ਯੋਜਨਾ ‘ਤੇ ਵਿਸ਼ੇਸ਼ ਤੌਰ ‘ਤੇ ਧਿਆਨ ਦੇਣ ਅਤੇ ਪ੍ਰਬੰਧਾਂ ਦਾ ਜਾਇਜ਼ਾ ਵੀ ਲੈਣ। news18
Dear sir..pl publish this news on this website..its my achievement. pl tell any email through which i can send picture too.
ਸਰਕਾਰੀ ਹਾਈ ਸਕੂਲ ਕੋਟ ਮੰਗਲ ਸਿੰਘ, ਲੁਧਿਆਣਾ ਦਾ ਪ੍ਰੋਜੈਕਟ 51st ਰਾਸ਼ਟਰੀ ਬਾਲ ਵਿਗਿਆਨ ਪ੍ਰਦਰਸ਼ਨੀ ਲਈ ਸਿਲੈਕਟ ਹੋਇਆ
ਗਾਈਡ ਅਧਿਆਪਕ ਸ੍ਰੀਮਤੀ ਸ਼ੈਫੀ ਮੱਕੜ ਅਤੇ ਵਿਦਿਆਰਥਨ ਹਰਜੋਤ ਕੌਰ 16 ਤੋਂ 21 ਦਸੰਬਰ 2024 ਨੂੰ ਪੰਚਕੂਲਾ ਵਿਖੇ ਪੰਜਾਬ ਦੀ ਨੁਮਾਇੰਦਗੀ ਕਰਨਗੇ.
ਰਾਸ਼ਟਰੀ ਅਵਿਸ਼ਕਾਰ ਅਭਿਆਨ ਅਧੀਨ ਕਰਵਾਈਆਂ ਜਾਂਦੀਆਂ ਵਿਗਿਆਨ ਪ੍ਰਦਰਸ਼ਨੀਆਂ, ਜੋ ਕਿ ਬਲਾਕ, ਜਿਲਾ ਅਤੇ ਸਟੇਟ ਪੱਧਰ ਤੱਕ ਕਰਵਾਈ ਜਾ ਚੁੱਕੀ ਹੈ, ਵਿੱਚ ਅਵਲ ਆਉਣ ਤੋਂ ਬਾਅਦ ਸਰਕਾਰੀ ਹਾਈ ਸਕੂਲ ਕੋਟ ਮੰਗਲ ਸਿੰਘ ਦਾ ਸਾਇੰਸ ਵਿਸ਼ੇ ਦਾ ਪ੍ਰੋਜੈਕਟ, ਜਿਸ ਦਾ ਮੁੱਖ ਵਿਸ਼ਾ ਖੇਤੀਬਾੜੀ ਦੀਆਂ ਆਧੁਨਿਕ ਤਕਨੀਕਾਂ ਹੈ , 51 ਰਾਸ਼ਟਰੀ ਬਾਲ ਵਿਗਿਆਨ ਪ੍ਰਦਰਸ਼ਨੀ ਲਈ ਸਿਲੈਕਟ ਹੋਇਆ ਹੈ, ਇਹ ਬੜੇ ਹੀ ਮਾਨ ਵਾਲੀ ਗੱਲ ਹੈ ਕਿ ਪੰਜਾਬ ਵਿੱਚੋਂ 8 ਅਵਲ ਟੀਮਾਂ ਨੇ ਅਪਲਾਈ ਕੀਤਾ, ਜਿਸ ਵਿੱਚੋਂ ਸੀਨੀਅਰ ਕੈਟੇਗਰੀ ਵਿੱਚ ਜਿਲਾ ਲੁਧਿਆਣਾ ਦੇ ਕੋਟ ਮੰਗਲ ਸਿੰਘ ਦਾ ਮਾਡਲ ਸਲੈਕਟ ਹੋਇਆ, ਗਾਈਡ ਅਧਿਆਪਕ ਸ੍ਰੀਮਤੀ ਸ਼ੈਫੀ ਮੱਕੜ ਜੀ ਨੇ ਦੱਸਿਆ ਕਿ 16 ਤੋਂ 21 ਦਸੰਬਰ 2024 ਨੂੰ ਪੰਚਕੂਲਾ ਵਿਖੇ ਵਿਦਿਆਰਥੀ ਹਰਜੋਤ ਕੌਰ ਅਤੇ ਉਹ ਖੁਦ ਨੈਸ਼ਨਲ ਲੈਵਲ ਦੇ ਇਸ ਮੁਕਾਬਲੇ ਵਿੱਚ ਪੰਜਾਬ ਨੂੰ ਰਿਪ੍ਰਜੈਂਟ ਕਰਨਗੇ, ਇਸ ਪ੍ਰੋਜੈਕਟ ਵਿੱਚ ਇਹ ਦਿਖਾਇਆ ਗਿਆ ਹੈ, ਕਿ ਕੁਦਰਤੀ ਸੋਮਿਆ ਦੀ ਬਚਤ ਕਰਦੇ ਹੋਏ ਵੀ ਆਧੁਨਿਕ ਤਕਨੀਕਾਂ ਅਪਣਾ ਕੇ ਵੱਧ ਤੋਂ ਵੱਧ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਇਸ ਨਾਲ ਹੀ ਉਹਨਾਂ ਨੇ ਸ਼ਹਿਰੀ ਖੇਤਰ ਵਿੱਚ ਛੋਟੇ ਘਰਾ ਵਿੱਚ ਬਿਨਾਂ ਮਿੱਟੀ ਤੋਂ ਖੇਤੀ ਦੀ ਤਕਨੀਕ ਵੀ ਬਣਾਈ ਹੈ, ਇਹਨਾਂ ਤਕਨੀਕਾਂ ਨੂੰ ਰਾਜ ਪੱਧਰ ਦੇ ਮੁਕਾਬਲੇ ਵੇਲੇ ਜੱਜਾਂ ਵੱਲੋਂ ਵੀ ਬਹੁਤ ਸਲਾਹਿਆ ਗਿਆ. ਇਸ ਮੌਕੇ ਲੁਧਿਆਣਾ ਦੇ ਜਿਲਾ ਸਿੱਖਿਆ ਅਫਸਰ ਸ੍ਰੀਮਤੀ ਡਿੰਪਲ ਮਦਾਨ ਜੀ ਨੇ ਸਕੂਲ ਇੰਚਾਰਜ ਸਰਦਾਰ ਕੁਲਦੀਪ ਸਿੰਘ, ਗਾਈਡ ਅਧਿਆਪਕ ਸ੍ਰੀਮਤੀ ਸ਼ੈਫੀ ਮੱਕੜ ਅਤੇ ਵਿਦਿਆਰਥਨ ਹਰਜੋਤ ਕੌਰ ਨੂੰ ਨੈਸ਼ਨਲ ਦੀ ਪ੍ਰਤੀਯੋਗਿਤਾ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ. ਸਟੇਟ ਸਾਇੰਸ ਮੈਂਟਰ ਸਰਦਾਰ ਜਸਵੀਰ ਸਿੰਘ ਨੇ ਵੀ ਮੈਡਮ ਸ਼ੈਫੀ ਮੱਕੜ ਅਤੇ ਵਿਦਿਆਰਥਨ ਹਰਜੋਤ ਕੌਰ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ. ਇਸ ਮੌਕੇ ਸਕੂਲ ਦੇ ਸਾਇੰਸ ਵਿਸ਼ੇ ਦੇ ਅਧਿਆਪਕਾਂ ਅੰਕੁਸ਼ ਸ਼ਰਮਾ ,ਸੁਰਜੀਤ ਕੌਰ, ਅਤੇ ਮੈਡਮ ਰਜਨੀ ਨੇ ਦੱਸਿਆ ਕਿ ਸਕੂਲ ਵਿੱਚ ਸਮੇਂ ਸਮੇਂ ਤੇ ਬਹੁਤ ਸਾਰੇ ਸਾਇੰਸ ਪ੍ਰੋਜੈਕਟ ਅਤੇ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਅਤੇ ਵਿਦਿਆਰਥੀ ਬਹੁਤ ਸਾਰੀਆਂ ਪ੍ਰਾਪਤੀਆਂ ਪ੍ਰਾਪਤ ਕਰਦੇ ਹਨ. ਇੰਚਾਰਜ ਸਰਦਾਰ ਕੁਲਦੀਪ ਸਿੰਘ ਨੇ ਦੱਸਿਆ, ਕੀ ਉਹਨਾਂ ਨੂੰ ਆਪਣੇ ਮਿਹਨਤੀ ਸਟਾਫ ਅਤੇ ਪਿਆਰੇ ਬੱਚਿਆਂ ਦੇ ਬਹੁਤ ਮਾਣ ਹੈ ,ਉਹ ਉਮੀਦ ਕਰਦੇ ਹਨ ਕਿ ਭਵਿੱਖ ਵਿੱਚ ਵੀ ਅਧਿਆਪਕ ਅਤੇ ਵਿਦਿਆਰਥੀਆਂ ਦੀ ਟੀਮ ਬਹੁਤ ਤਰੱਕੀ ਕਰਕੇ ਸਕੂਲ ਦਾ ਨਾਮ ਰੌਸ਼ਨ ਕਰੇਗੀ
Pl photo send