School News: ਸਕੂਲ ਆਫ ਐਮੀਨੈਂਸ ਦੀ ਤਰਜ਼ ‘ਤੇ ਪੰਜਾਬ ਸਰਕਾਰ ਸਾਰੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਦੇਵੇ ਵਰਦੀਆਂ-GTU
School News: ਸਰਕਾਰ ਸੂਬੇ ਵਿੱਚ ਪੜ੍ਹਦੇ ਵਿਦਿਆਰਥੀਆਂ ਨਾਲ ਮਤਭੇਦ ਨਾ ਕਰੇ ਜਸਵਿੰਦਰ ਸਿੰਘ ਸਮਾਣਾ
ਪੰਜਾਬ ਨੈੱਟਵਰਕ, ਪਟਿਆਲਾ
School News: ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਸਿੱਖਿਆ ਵਿਭਾਗ ਦੁਆਰਾ ਵਰਦੀਆਂ ਦੀ ਇਸ ਸਾਲ ਲਈ ਗਰਾਂਟ ਜਾਰੀ ਕੀਤੀ ਗਈ ਹੈ। ਇਹ ਗਰਾਂਟ ਪ੍ਰਤੀ ਬੱਚਾ 600 ਰੁ ਵਰਦੀ ਲਈ ਜਾਰੀ ਕੀਤਾ ਗਈ ਹੈ ਜੋ ਕਿ ਅੱਜ ਦੀ ਮਹਿੰਗਾਈ ਦੇ ਸਮੇਂ ਬਹੁਤ ਥੋੜੀ ਰਕਮ ਹੈ।
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ, ਜਨਰਲ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਵਿਭਾਗ ਵੱਲੋਂ ਬੱਚਿਆਂ ਨੂੰ 600 ਰੁ ਪ੍ਰਤੀ ਬੱਚਾ ਵਰਦੀ ਦੇ ਲਈ ਗਰਾਂਟ ਜਾਰੀ ਕੀਤੀ ਗਈ ਹੈ ਪਰ ਇੰਨੀ ਮਹਿੰਗਾਈ ਦੇ ਵਿੱਚ 600 ਰੁਪਏ ਦੇ ਅੰਦਰ ਵਿਦਿਆਰਥੀਆਂ ਨੂੰ ਵਰਦੀਆਂ ਦੇਣਾ ਬਹੁਤ ਮੁਸ਼ਕਿਲ ਹੈ।
ਆਗੂਆਂ ਨੇ ਕਿਹਾ ਕਿ ਸਰਕਾਰ ਐਮੀਨੈਂਸ ਸਕੂਲਾਂ ਦੀ ਤਰਜ਼ ਤੇ ਪੰਜਾਬ ਭਰ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਵਰਦੀਆਂ ਦਵੇ। ਉਹਨਾਂ ਕਿਹਾ ਕਿ ਐਮੀਨੈਂਸ ਸਕੂਲਾਂ ਵਿੱਚ ਪ੍ਰਤੀ ਬੱਚਾ 4000 ਰੁ ਵਰਦੀ ਦੀ ਗਰਾਂਟ ਜਾਰੀ ਕੀਤੀ ਜਾਂਦੀ ਹੈ ਜਦੋਂ ਕਿ ਦੂਜੇ ਸਰਕਾਰੀ ਸਕੂਲਾਂ ਨੂੰ 600 ਪ੍ਰਤੀ ਬੱਚਾ ਵਰਦੀ ਦੀ ਗਰਾਂਟ ਦਿੱਤੀ ਜਾ ਰਹੀ ਹੈ ਜੋ ਕਿ ਵੱਡੇ ਪੱਧਰ ਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਲਈ ਵਿਤਕਰਾ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਇੰਨੀ ਮਹਿੰਗਾਈ ਦੇ ਵਿੱਚ 600 ਰੁ ਦੇ ਵਿੱਚ ਬੱਚਿਆਂ ਨੂੰ ਪੈਂਟ ਕਮੀਜ਼, ਟਾਈ, ਬੈਲਟ,ਸਵੈਟਰ,ਟੋਪੀ, ਕੋਟੀ, ਬੂਟ,ਜਰਾਬਾਂ , ਪਟਕਾ ਦੇਣਾ ਖਰੀਦ ਕੇ ਦੇਣਾ ਅਧਿਆਪਕਾਂ ਤੇ ਸਕੂਲ ਮੈਨੇਜਮੈਂਟ ਕਮੇਟੀਆਂ ਲਈ ਸਿਰਦਰਦੀ ਭਰਿਆ ਕੰਮ ਹੈ ਕਿਸੇ ਵੀ ਕੀਮਤ ਤੇ ਚੰਗੀ ਤੇ ਮਿਆਰੀ ਕੁਆਲਿਟੀ ਦੀ ਵਰਦੀਆਂ ਬੱਚਿਆਂ ਨੂੰ ਮੁੱਹਈਆ ਨਹੀਂ ਕਰਵਾਈ ਜਾ ਸਕਦੀਆਂ।
ਅਧਿਆਪਕ ਆਗੂਆਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਰਕਾਰ ਸੂਬੇ ਅੰਦਰ ਜਿੱਥੇ ਐਮੀਨੈਂਸ ਸਕੂਲਾਂ ਨੂੰ ਵੱਡੇ ਪੱਧਰ ਤੇ ਵਰਦੀਆਂ ਲਈ ਗਰਾਂਟਾਂ 4000ਰੁ ਪ੍ਰਤੀ ਬੱਚਿਆਂ ਜਾਰੀ ਕਰ ਰਹੀਆਂ ਹਨ। ਉਸੇ ਤਰ੍ਹਾਂ ਹੋਰ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਸਾਰੇ ਬੱਚਿਆਂ ਦੇ ਲਈ ਐਮੀਨੈਂਸ ਸਕੂਲਾਂ ਦੀ ਤਰਜ਼ ਤੇ ਗਰਾਂਟ ਜਾਰੀ ਕਰੇ ਤਾਂ ਜੋ ਅਧਿਆਪਕ , ਸਕੂਲ ਮੈਨੇਜਮੈਂਟ ਕਮੇਟੀਆਂ ਬਿਨਾਂ ਕਿਸੇ ਦੇਰੀ ਦੇ ਚੰਗੀਆਂ ਵਧੀਆ ਕੁਆਲਿਟੀ ਦੀਆਂ ਵਰਦੀਆਂ ਬੱਚਿਆਂ ਨੂੰ ਉਪਲੱਬਧ ਕਰਵਾ ਸਕਣ।
ਇਸ ਸਮੇਂ ਸੰਦੀਪ ਕੁਮਾਰ ਰਾਜਪੁਰਾ,ਦੀਦਾਰ ਸਿੰਘ ਪਟਿਆਲਾ ਹਰਪ੍ਰੀਤ ਸਿੰਘ ਉੱਪਲ, ਹਰਦੀਪ ਸਿੰਘ ਪਟਿਆਲਾ, ਜਗਪ੍ਰੀਤ ਸਿੰਘ ਭਾਟੀਆ ,ਵਿਕਾਸ ਸਹਿਗਲ ,ਜਸਵਿੰਦਰ ਸ਼ਰਮਾ ਨਾਭਾ,ਜਸਵੰਤ ਸਿੰਘ ਨਾਭਾ ,ਰਜਿੰਦਰ ਸਿੰਘ ਰਾਜਪੁਰਾ, ਹਰਪ੍ਰੀਤ ਸਿੰਘ ਤੇਪਲਾ, ਲਖਵਿੰਦਰ ਪਾਲ ਸਿੰਘ ਰਾਜਪੁਰਾ, ਭੁਪਿੰਦਰ ਸਿੰਘ ਕੌੜਾ, ਗੁਰਪ੍ਰੀਤ ਸਿੰਘ ਸਿੱਧੂ ਭੀਮ ਸਿੰਘ ਸਮਾਣਾ, ਜਤਿੰਦਰ ਸ਼ਰਮਾ, ਸਤਿੰਦਰ ਸ਼ਰਮਾ ਧਨੇਠਾ, ਸ਼ਿਵ ਕੁਮਾਰ ਧਨੇਠਾ, ਜੁਗਪ੍ਰਗਟ ਸਿੰਘ, ਜਤਿੰਦਰ ਵਰਮਾ, ਵੀਰ ਇੰਦਰ ਸਿੰਘ, ਹਰਵਿੰਦਰ ਸੰਧੂ , ਟਹਿਲਬੀਰ ਸਿੰਘ, ਮਲਕੀਤ ਸਿੰਘ ਕੁਲਾਰਾ, ਮਨਦੀਪ ਸਿੰਘ ਕਾਲੇਕੇ, ਹਰਵਿੰਦਰ ਸਿੰਘ ਖੱਟੜਾ, ਸਰਬਜੀਤ ਸਿੰਘ, ਬਲਜਿੰਦਰ ਸਿੰਘ, ਰਵਿੰਦਰ ਸਿੰਘ ਕਰਹਾਲੀ, ਗੁਰਵਿੰਦਰ ਸਿੰਘ ਖੰਗੂੜਾ ਸਾਥੀਆਂ ਨੇ ਵਿਦਿਆਰਥੀਆਂ ਦੇ ਹਿੱਤ ਵਿੱਚ ਸਰਕਾਰ ਨੂੰ ਫੈਸਲਾ ਲੈਣ ਲਈ ਕਿਹਾ।