Punjab News: 12 ਸਕੂਲ ਅਧਿਆਪਕਾਂ ਨੂੰ ਕੀਤਾ ਸਸਪੈਂਡ, ਜਾਣੋ ਕੀ ਕਿਹਾ ਡਾਇਰੈਕਟਰ ਨੇ?
Punjab News: ਅਧਿਆਪਕਾਂ ਨੂੰ ਟਰਾਇਲ ਬੇਸ ‘ਤੇ ਰੱਖਿਆ ਗਿਆ ਸੀ ਅਤੇ ਅਧਿਆਪਕਾਂ ਦਾ ਕੰਮ ਕਰਨ ਦਾ ਤਰੀਕਾ ਸਹੀ ਨਾ ਹੋਣ ਕਰਕੇ ਉਨਾਂ ਨੂੰ ਹੀ ਨੌਕਰੀ ਤੋਂ ਹਟਾਇਆ ਗਿਆ- ਡਾਇਰੈਕਟਰ
ਲੁਧਿਆਣਾ
Punjab News: ਲੁਧਿਆਣਾ ਦੇ ਇਕ ਨਿੱਜੀ ਸਕੂਲ ਦੇ 12 ਅਧਿਆਪਕਾਂ ਨੂੰ ਸਕੂਲ ਪ੍ਰਬੰਧਕਾਂ ਦੇ ਵਲੋਂ ਸਸਪੈਂਡ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ।
ਅਧਿਆਪਕਾਂ ਤੇ ਸਕੂਲ ਦੇ ਡਾਇਰੈਕਟਰ ਦਾ ਦੋਸ਼ ਹੈ ਕਿ, ਉਨ੍ਹਾਂ ਨੇ ਇਨਾਂਂ ਅਧਿਆਪਕਾਂ ਨੂੰ ਟਰਾਇਲ ਬੇਸ ਤੇ ਰੱਖਿਆ ਗਿਆ ਸੀ ਅਤੇ ਅਧਿਆਪਕਾਂ ਦਾ ਕੰਮ ਕਰਨ ਦਾ ਤਰੀਕਾ ਸਹੀ ਨਾ ਹੋਣ ਕਰਕੇ ਉਨਾਂ ਨੂੰ ਹੀ ਨੌਕਰੀ ਤੋਂ ਹਟਾਇਆ ਗਿਆ ਹੈ।
ਪੰਜਾਬੀ ਜਾਗਰਣ ਦੀ ਖ਼ਬਰ ਮੁਤਾਬਿਕ, ਐਮਜੀਐਮ ਪਬਲਿਕ ਸਕੂਲ ਦੇ ਪ੍ਰਬੰਧਕਾਂ ਵੱਲੋਂ 12 ਅਧਿਆਪਕਾਂ ਨੂੰ ਸਸਪੈਂਡ ਕੀਤਾ ਗਿਆ ਹੈ ਜਿਸ ਕਰਕੇ ਅਧਿਆਪਕਾਂ ਵੱਲੋਂ ਸਕੂਲ ਪ੍ਰਬੰਧਕਾਂ ਤੇ ਦੋਸ਼ ਲਗਾਇਆ ਗਿਆ ਹੈ ਕਿ ਉਨਾਂ ਨੂੰ ਬਿਨਾਂ ਕਿਸੇ ਨੋਟਿਸ ਦਿੱਤੇ ਸਕੂਲ ਪ੍ਰਬੰਧਕਾਂ ਦੁਆਰਾ ਸਸਪੈਂਡ ਕਰ ਦਿੱਤਾ ਗਿਆ।
ਸਕੂਲ ਵਿੱਚ ਅਧਿਆਪਕਾਂ ਦੇ ਨਾਲ ਨਾਲ ਵਿਦਿਆਰਥੀਆਂ ਨੇ ਵੀ ਰੋਸ਼ ਪ੍ਰਦਰਸ਼ਨ ਕੀਤਾ। ਸਕੂਲ ਪ੍ਰਬੰਧਕਾਂ ਨੇ ਸਸਪੈਂਡ ਅਧਿਆਪਕਾਂ ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਅਧਿਆਪਕਾਂ ਦੁਆਰਾ ਕੁਝ ਬੱਚਿਆਂ ਨੂੰ ਵੀ ਵਰਗਲਾ ਕੇ ਆਪਣੇ ਪੱਖ ਵਿੱਚ ਕਰ ਲਿਆ ਹੈ।
ਦੂਜੇ ਪਾਸੇ, ਐਮਜੀਐਮ ਸਕੂਲ ਦੇ ਡਾਇਰੈਕਟਰ ਗਜਿੰਦਰ ਸਿੰਘ ਨੇ ਕਿਹਾ ਕਿ ਇਨਾਂਂ ਅਧਿਆਪਕਾਂ ਨੂੰ ਟਰਾਇਲ ਬੇਸ ‘ਤੇ ਰੱਖਿਆ ਗਿਆ ਸੀ ਅਤੇ ਅਧਿਆਪਕਾਂ ਦਾ ਕੰਮ ਕਰਨ ਦਾ ਤਰੀਕਾ ਸਹੀ ਨਾ ਹੋਣ ਕਰਕੇ ਉਨਾਂ ਨੂੰ ਹੀ ਨੌਕਰੀ ਤੋਂ ਹਟਾਇਆ ਗਿਆ ਹੈ।
ਡਾਇਰੈਕਟਰ ਗਜਿੰਦਰ ਸਿੰਘ ਨੇ ਕਿਹਾ ਕਿ ਨੌਕਰੀ ਜੁਆਇਨ ਕਰਾਉਣ ਤੋਂ ਪਹਿਲਾਂ ਉਨਾਂ ਵੱਲੋਂ ਐਗਰੀਮੈਂਟ ਤੇ ਹਸਤਾਖਰ ਕਰਵਾਏ ਗਏ ਸਨ ਕਿ ਜੇਕਰ ਉਨਾਂ ਦਾ ਪੜਾਉਣ ਦਾ ਤਰੀਕਾ ਸਹੀ ਨਹੀਂ ਰਿਹਾ ਤਾਂ ਕਿਸੇ ਵੀ ਸਮੇਂ ਉਨ੍ਹਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਜਾਵੇਗਾ।