ਜ਼ਿਲ੍ਹਾ ਐਥਲੈਕਟਿਕਸ ਐਸੋਸੀਏਸ਼ਨ ਕਰਵਾਏ ਹਰੀ ਸਿੰਘ ਸੰਧੂ ਸਾਬਕਾ ਸਰਪੰਚ ਅਤੇ ਬੀਬੀ ਨਛੱਤਰ ਕੌਰ ਦੀ ਯਾਦ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਓਪਨ ਕਰਾਸ ਕੰਟਰੀ ਮੁਕਾਬਲੇ
– ਲਾਮਿਸਾਲ ਜਿੱਤਾਂ ਦਰਜ ਕਰ ਝੋਕ ਹਰੀ ਹਰ ਦਾ ਗੁਲਾਬ ਸਿੰਘ ਅਤੇ ਫ਼ਿਰੋਜ਼ਪੁਰ ਦੀ ਸੁਨੇਹਾ ਬਣੇ ਚੈਂਪੀਅਨ
– ਨਰੋਏ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਬੱਚਿਆ ਦਾ ਗਰਾਉਡਾਂ ਨਾਲ ਜੁੜਣਾ ਜ਼ਰੂਰੀ–ਸੁਰਜੀਤ ਸਿੰਘ ਸਿੱਧੂ ਅਤੇ ਕੋਚ ਮਨਜੀਤ ਸਿੰਘ
ਪੰਜਾਬ ਨੈੱਟਵਰਕ, ਫ਼ਿਰੋਜ਼ਪੁਰ
ਨੌਜਵਾਨਾਂ ਅਤੇ ਬੱਚਿਆਂ ਨੂੰ ਸਿਹਤਾਂ ਸੰਭਾਲਣ ਅਤੇ ਖੇਡ ਗਰਾਊਂਡਾਂ ਨਾਲ ਜੋੜਣ ਸਬੰਧੀ ਕੀਤੇ ਜਾ ਰਹੇ ਸ਼ਲਾਘਾਯੋਗ ਉਪਰਾਲਿਆ ਤਹਿਤ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਫ਼ਿਰੋਜ਼ਪੁਰ ਵਲੋਂ ਪ੍ਰਧਾਨ ਪ੍ਰਿੰਸੀਪਲ ਡਾ: ਸੁਰਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਪਿੰਡ ਝੋਕ ਹਰੀ ਹਰ ਵਿਖੇ ਸ: ਹਰੀ ਸਿੰਘ ਸਾਬਕਾ ਸਰਪੰਚ ਅਤੇ ਮਾਤਾ ਨਛਤੱਰ ਕੌਰ ਦੀ ਸਦੀਵੀ ਯਾਦ ਨੂੰ ਸਮਰਪਿਤ 59ਵੀਂ ਓਪਨ ਜ਼ਿਲ੍ਹਾ ਕਰਾਸ ਕੰਟਰੀ ਚੈਂਪੀਅਨਸ਼ਿਪ ਪੂਰੇ ਉਤਸ਼ਾਹ ਨਾਲ ਕਰਵਾਈ ਗਈ। ਦੌੜਾਂ ਦੀ ਸ਼ੁਰੂਆਤ ਬਾਬਾ ਪੂਰਨ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਕਰਮਸਰ ਸਾਹਿਬ ਅਤੇ ਬਾਬਾ ਮਲਕੀਤ ਸਿੰਘ ਮਰਹਾਣੇ ਵਾਲਿਆਂ ਵਲੋਂ ਹਰੀ ਝੰਡੀ ਦਿਖਾ ਕੇ ਕਰਵਾਈ ਗਈ। ਮੁੱਖ ਪ੍ਰਬੰਧਕ ਅਥਲੈਕਟਿਕਸ ਕੋਚ ਮਨਜੀਤ ਸਿੰਘ ਰਿਟਾਇਰ ਲੈਕਚਰਾਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਕਲਾਸ ਕੰਟਰੀ ਮੁਕਾਬਲਿਆਂ ’ਚ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਭਾਗ ਲਿਆ ਅਤੇ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ। ਝੋਕ ਹਰੀ ਹਰ ਦੇ ਨੌਜਵਾਨ ਗੁਲਾਬ ਸਿੰਘ ਅਤੇ ਫ਼ਿਰੋਜ਼ਪੁਰ ਸਰਕਾਰੀ ਇੰਮੀਨੈਸ ਸਕੂਲ ਦੀ ਵਿਦਿਆਰਥਣ ਸੁਨੇਹਾ ਨੇ ਸ਼ਾਨਦਾਰ ਜਿੱਤ ਦਰਜ ਕਰ ਜ਼ਿਲ੍ਹਾ ਚੈਂਪੀਅਨ ਬਣੇ।
ਉਨ੍ਹਾਂ ਦੱਸਿਆ ਕਿ ਕਰਵਾਏ ਗਏ ਵੱਖ–ਵੱਖ ਕਰਾਸ ਕੰਟਰੀ ਮੁਕਾਬਲਿਆਂ ਵਿਚ ਅੰਡਰ–16 ਲੜਕੇ 2 ਕਿੱਲੋਮੀਟਰ ਵਿਚੋਂ ਸ਼ਿਵਾ ਪੁੱਤਰ ਸਰਵਣ ਝੋਕ ਹਰੀ ਹਰ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦੋਂ ਕਿ ਚਰਜਨਜੀਤ ਸਿੰਘ ਪੁੱਤਰ ਹਰਬੰਸ ਸਿੰਘ ਗੁਰੂ ਗੋਬਿੰਦ ਸਿੰਘ ਖਾਲਸਾ ਐਕਡਮੀ ਗੁਰੂਹਰਸਹਾਏ ਨੇ ਦੂਸਰਾ, ਅੰਕੁਸ਼ ਪੁੱਤਰ ਸ੍ਰੀ ਸੋਨੂੰ ਝੋਕ ਹਰੀ ਹਰ ਨੇ ਤੀਸਰਾ ਸਥਾਨ, ਹਰਮਨ ਪੁੱਤਰ ਭੋਲਾ ਝੋਕ ਹਰੀ ਹਰ ਨੇ ਚੌਥਾ ਸਥਾਨ ਹਾਸਲ ਕੀਤਾ, ਅੰਡਰ–16 (ਲੜਕੀਆਂ) ਵਿਚੋ ਨੈਨਸੀ ਪੁੱਤਰੀ ਜਗਜੀਤ ਸਿੰਘ ਸ:ਪ੍ਰ:ਸਕੂਲ ਭਾਂਗਰ ਨੇ ਪਹਿਲਾ, ਹਰਸਿਮਰਪ੍ਰੀਤ ਕੌਰ ਪੁੱਤਰੀ ਗੁਰਲਾਲ ਸਿੰਘ ਸ:ਮਿ: ਸਕੂਲ ਭਾਂਗਰ ਨੇ ਦੂਸਰਾ, ਜਸਪ੍ਰੀਤ ਕੌਰ ਪੁੱਤਰੀ ਰਾਜਕਰਨ ਸਿੰਘ ਸ:ਪ੍ਰ ਭਾਂਗਰ ਨੇ ਤੀਸਰਾ ਸਥਾਨ, ਸਿਮਰਨਪ੍ਰੀਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਸ:ਮਿ ਸਕੂਲ ਭਾਂਗਰ ਨੇ ਚੌਥਾ ਸਥਾਨ ਹਾਸਲ ਕੀਤਾ।
ਅੰਡਰ–18 ਸਾਲ ਲੜਕੇ 6 ਕਿੱਲੋਮੀਟਰ ਕਰਾਸ ਕੰਟਰੀ ਮੁਕਾਬਲੇ ਵਿਚੋਂ ਹਰਮਨਦੀਪ ਸਿੰਘ ਪੁੱਤਰ ਬਲਕਾਰ ਸਿੰਘ ਨੇ ਪਹਿਲਾ, ਹੁਸਨਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ ਸ:ਸ:ਸ: ਫ਼ਿਰੋਜ਼ਪੁਰ ਨੇ ਦੂਸਰਾ ਅਮਰ ਪੱਤਰ ਨਿਰਮਲ ਸ:ਹ:ਸ:ਝੋਕ ਹਰੀ ਹਰ ਨੇ ਤੀਸਰਾ, ਸ਼ੁੱਭਮ ਪੁੱਤਰ ਪ੍ਰਦੀਪ ਸਿੰਘ ਜੀ.ਐੱਸ.ਸੀਨੀ, ਸੈਕ ਸਕੂਲ ਮਮਦੋਟ ਨੇ ਚੌਥਾ ਸਥਾਨ ਹਾਸਲ ਕੀਤਾ, ਅੰਡਰ–18 ਸਾਲ ਲੜਕੀਆਂ 4 ਕਿੱਲੋਮੀਟਰ ਮੁਕਾਬਲਿਆਂ ਵਿਚੋਂ ਕਰਮਜੀਤ ਕੌਰ ਪੁੱਤਰੀ ਪਰਮਜੀਤ ਸਿੰਘ ਜੀ.ਐਮ.ਪਬਲਿਕ ਸਕੂਲ ਮਮਦੋਟ ਨੇ ਪਹਿਲਾ, ਮੰਨਤ ਪੁੱਤਰੀ ਜਰਨੈਲ ਸਿੰਘ ਜੀ.ਐਮ ਪਬ, ਮਮਦੋਟ ਨੇ ਦੂਸਰਾ ਸਥਾਨ ਹਾਸਲ ਕੀਤਾ।
ਅੰਡਰ–20 ਸਾਲ ਲੜਕੇ 8 ਕਿੱਲੋਮੀਟਰ ਮੁਕਾਬਲੇ ਵਿਚੋਂ ਗੁਲਾਬ ਸਿੰਘ ਪੁੱਤਰ ਇਕਬਾਲ ਸਿੰਘ ਝੋਕ ਹਰੀ ਹਰ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦੋਂ ਕਿ ਪ੍ਰਿੰਸ ਪੁੱਤਰ ਬੌਬੀ ਸ.ਸ.ਸ.(ਲ) ਫ਼ਿਰੋਜ਼ਪੁਰ ਨੇ ਦੂਸਰਾ, ਟਿੰਕੂ ਪੁੱਤਰ ਸਰਿੰਦਰ ਕੁਮਾਰ ਸ.ਸ.ਸ. (ਲ) ਤੀਸਰਾ ਅਤੇ ਕਰਨਲ ਸਿੰਘ ਪੁੱਤਰ ਜਸਵੀਰ ਸਿੰਘ ਸ.ਸ.ਸ.ਸ ਸਾਂਦੇ ਹਾਸਮ ਨੇ ਚੌਥਾ ਸਥਾਨ ਹਾਸਲ ਕੀਤਾ। ਅੰਡਰ–20 ਸਾਲ (ਲੜਕੀਆਂ) 6 ਕਿੱਲੋਮੀਟਰ ਮੁਕਾਬਲੇ ਵਿਚੋਂ ਸਨੇਹਾ ਪੁੱਤਰੀ ਪਰਮਿੰਦਰ ਸਕੂਲ ਆਫ਼ ਐਮੀਨੈਸ ਫ਼ਿਰੋਜ਼ਪੁਰ ਨੇ ਪਹਿਲਾ ਸਥਾਨ ਹਾਸਲ ਕੀਤਾ।
ਮੁਕਾਬਲਿਆਂ ਦੀ ਸਮਾਪਤੀ ’ਤੇ ਇਨਾਮ ਵੰਡ ਸਮਾਰੋਹ ਹੋਇਆ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਸੁਰਜੀਤ ਸਿੰਘ ਸਿੱਧੂ, ਵਰਿੰਦਰ ਸਿੰਘ ਵੈਰੜ ਪ੍ਰਧਾਨ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੋਸਾਇਟੀ, ਰਵਿੰਦਰ ਸਿੰਘ ਢਿੱਲੋਂ ਸੁਰ ਸਿੰਘ ਵਾਲਾ, ਮਲਕੀਤ ਸਿੰਘ ਸੰਧੂ ਸਾਬਕਾ ਸਰਪੰਚ ਝੋਕ ਹਰੀ ਹਰ, ਬੇਅੰਤ ਸਿੰਘ ਉਪਲ ਸਾਬਕਾ ਸਰਪੰਚ, ਸੁਖਚੈਨ ਸਿੰਘ ਸੰਧੂ, ਗੁਰਮੀਤ ਸਿੰਘ ਉੱਪਲ, ਚੇਅਰਮੈਨ ਸੁਰਜੀਤ ਸਿੰਘ ਫੁੱਲਰਵੰਨ, ਗੁਰਮੀਤ ਸਿੰਘ ਸੰਧੂ ਐਡਵੋਕੇਟ, ਐਡਵੋਕੇਟ ਜਸਪ੍ਰੀਤ ਸਿੰਘ ਚਾਂਦੀ, ਭੁਪਿੰਦਰ ਸਿੰਘ ਭੁੱਲਰ, ਸਤਨਾਮ ਸਿੰਘ ਭੁੱਲਰ, ਗੁਰਮੀਤ ਸਿੰਘ ਗਿੱਲ ਪੰਜਾਬ ਪੁਲਿਸ, ਗੁਰਜੀਤ ਸਿੰਘ ਸਾਬਕਾ ਮੈਂਬਰ, ਗਮਦੂਰ ਸਿੰਘ ਸੰਧੂ, ਪਰਮਜੀਤ ਸਿੰਘ ਪੰਮਾ ਸਾਬਕਾ ਚੇਅਰਮੈਨ, ਕਰਮਜੀਤ ਕੌਰ ਸਾਬਕਾ ਮੈਂਬਰ, ਮਲੂਕਾ ਸਾਬਕਾ ਮੈਂਬਰ, ਮੇਜਰ ਸਿੰਘ, ਰਤਨ ਆਦਿ ਹਾਜ਼ਰ ਸਨ।
ਇਸ ਮੌਕੇ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਪ੍ਰਧਾਨ ਡਾਕਟਰ ਸੁਰਜੀਤ ਸਿੰਘ ਸਿੱਧੂ ਪ੍ਰਿੰਸੀਪਲ ਬਾਬਾ ਕੁੰਦ ਸਿੰਘ ਕਾਲਜ ਮੁਹਾਰ ਅਤੇ ਕੋਚ ਮਨਜੀਤ ਸਿੰਘ ਰੀਟਾ. ਲੈਕਚਰਾਰ ਫਿਜੀਕਲ ਐਜੂਕੇਸ਼ਨ ਨੇ ਜੇਤੂ ਖਿਡਾਰੀਆਂ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਨਰੋਏ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਬੱਚਿਆਂ ਅਤੇ ਨੌਜਵਾਨਾਂ ਦਾ ਖੇਡ ਗਰਾਊਂਡਾਂ ਨਾਲ ਜੁੜਨਾ ਅਤੇ ਵੱਡੀਆਂ ਮੱਲਾਂ ਮਾਰਨਾ ਅਤਿ ਜ਼ਰੂਰੀ ਹੈ। ਖੇਡ ਗਰਾਉਂਡ ਨਾਲ ਜੁੜ ਕੇ ਮਨੁੱਖ ਜਿੱਥੇ ਬਿਮਾਰੀਆਂ ਤੋਂ ਬਚਿਆ ਰਹਿੰਦਾ, ਉੱਥੇ ਲੰਮੇਰੀ ਉਮਰ ਵੀ ਭੋਗਦਾ ਤੇ ਬੁਢਾਪੇ ਦੀ ਝਲਕ ਘੜਦੀ ਹੈ। ਜ਼ਿਲ੍ਹਾ ਪੱਧਰੀ ਕਰਾਸ ਕੰਟਰੀ ਮੁਕਾਬਲਿਆਂ ਦੀ ਸਫਲਤਾਪੂਰਵਕ ਸਮਾਪਤੀ ’ਤੇ ਪ੍ਰਬੰਧਕ ਜਸਵਿੰਦਰ ਸਿੰਘ ਸੰਧੂ ਨੇ ਸਮੂਹ ਖਿਡਾਰੀਆਂ, ਪ੍ਰਬੰਧਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹੋਏ ਆਸ ਜਤਾਈ ਕਿ ਆਉਣ ਵਾਲੇ ਸਮੇਂ ’ਚ ਵੀ ਆਪ ਜੀ ਪਾਸੋਂ ਇਸੇ ਤਰ੍ਹਾਂ ਸਹਿਯੋਗ ਮਿਲਦਾ ਰਹੇਗਾ।