All Latest NewsGeneralNews FlashPunjab NewsTop BreakingTOP STORIES

19 ਸਾਲਾਂ ਤੋਂ ਧੱਕੇ! ਆਖ਼ਰ ਕਦੋਂ ਮਿਲੇਗਾ ਕੰਪਿਊਟਰ ਅਧਿਆਪਕਾਂ ਨੂੰ ਇਨਸਾਫ਼?

 

ਪੰਜਾਬ ਨੈੱਟਵਰਕ, ਚੰਡੀਗੜ੍ਹ

19 ਸਾਲ ਪਹਿਲਾਂ ਪੰਜਾਬ ਸਰਕਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਪ੍ਰੈਲ 2005 ਤੋਂ 2009 ਤੱਕ ਤਿੰਨ ਫੇਸ਼ਾਂ ਵਿੱਚ ਠੇਕੇ ਤੇ 7000 ਕੰਪਿਊਟਰ ਅਧਿਆਪਕ ਭਰਤੀ ਕੀਤੇ। ਜਿਹਨਾਂ ਦੀ ਗਿਣਤੀ ਹੁਣ 6640 ਹੈ।

ਇਸ ਸਬੰਧੀ ਕੰਪਿਊਟਰ ਅਧਿਆਪਕ ਨਾਇਬ ਸਿੰਘ ਮਾਲੇਰਕੋਟਲਾ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਇਹਨਾਂ ਅਧਿਆਪਕਾਂ ਨੂੰ 01-07-2011 ਨੂੰ ਆਪਣੇ ਨੋਟੀਫੇਕਸ਼ਨ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ( ਸਿੱਖਿਆ-7 ਸ਼ਾਖਾ) ਦੇ ਅਨੁਸਾਰ ਪਿਕਟਸ ਸੋਸਾਇਟੀ ਬਣਾ ਕੇ ਇਹਨਾਂ ਦੀਆ ਸੇਵਾਵਾਂ ਰੈਗੂਲਰ ਕਰ ਦਿੱਤੀਆ, ਪਰ 19 ਸਾਲ ਬੀਤ ਜਾਣ ਦੇ ਬਾਵਜੂਦ ਇਹਨਾਂ ਇਹਨਾਂ ਨੂੰ ਜੋ ਇੱਕ ਰੈਗੂਲਰ ਮੁਲਾਜ਼ਮ ਨੂੰ ਬਣਦੇ ਲਾਭ ਮਿਲਦੇ ਹਨ। ਉਹ ਦੇਣ ਤੋਂ ਸਮੇਂ ਸਮੇਂ ਤੇ ਸਰਕਾਰਾਂ ਭੱਜਦੀਆਂ ਰਹੀਆ।

ਪਰ ਜਦੋਂ ਮੌਜੂਦਾ ਸਰਕਾਰ ਜੋ ਪਹਿਲਾ ਇਹਨਾਂ ਦੇ ਧਰਨਿਆਂ ਵਿੱਚ ਆ ਕੇ ਹਾਅ-ਦਾ- ਨਾਅਰਾ ਮਾਰਦੀ ਸੀ।ਉਸ ਸਮੇਂ ਦੀ ਸਰਕਾਰ ਨੂੰ ਕਹਿੰਦੀ ਸੀ ਕਿ ਇਹਨਾਂ ਅਧਿਆਪਕਾਂ ਨੂੰ ਇਹਨਾਂ ਦੇ ਬਣਦੇ ਲਾਭ ਦਿਉ।ਮੌਜੂਦਾ ਸਰਕਾਰ ਇਹਨਾਂ ਅਧਿਆਪਕਾਂ ਦੀ ਮੰਗ ਨੂੰ ਆਪਣੇ ਮੈਨੀਫੈਸਟੋ ਵਿੱਚ ਰੱਖਿਆ ਅਤੇ ਭਰੋਸਾ ਦਿੱਤਾ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਪਹਿਲ ਦੇ ਅਧਾਰ ਤੇ ਤੁਹਾਨੂੰ ਪੂਰੇ ਲਾਭਾਂ ਸਮੇਤ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰ ਲਿਆ ਜਾਵੇਗਾ।

ਇਸ ਸਬੰਧੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਤੰਬਰ 2022 ਵਿੱਚ ਇਹਨਾਂ ਅਧਿਆਪਕਾਂ ਨੂੰ ਦੀਵਾਲੀ ਦਾ ਤੋਹਫਾ ਦੇ ਕੇ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰਨ ਸਬੰਧੀ ਆਪਣੇ ਟਵਿੱਟਰ ਹੈਂਡਲ ਅਤੇ ਹੋਰ ਸੋਸਲ ਸਾਈਟਸ ਇਸ ਸਬੰਧੀ ਆਪਣੇ ਬਿਆਨ ਦਰਜ਼ ਕਰਵਾਏ।

ਇਸ ਦੀ ਪੁਸ਼ਟੀ ਮੁੱਖ ਮੰਤਰੀ ਨੇ ਵੀ ਫੇਸਬੁੱਕ ਪੇਜ ਅਤੇ ਸਮੇਂ ਸਮੇਂ ਤੇ ਆਪਣੇ ਭਾਸ਼ਣਾਂ ਵਿੱਚ ਆਖੀ ਪਰ ਦੋ ਸਾਲ ਬੀਤ ਜਾਣ ਦੇ ਬਾਅਦ ਵੀ ਵਾਅਦਾ ਵਫਾ ਨਾ ਹੋਇਆ।ਤਕਰੀਬਨ 100 ਤੋਂ ਉੱਪਰ ਇਹਨਾਂ ਅਧਿਆਪਕਾਂ ਡਿਊਟੀ ਦੌਰਾਨ ਮੌਤ ਹੋ ਚੁੱਕੀ ਹੈ ਪਰ ਉਹਨਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਤਰੱਸ ਦੇ ਅਧਾਰ ਤੇ ਨੌਕਰੀ ਨਹੀਂ ਦਿੱਤੀ ਗਈ।

ਉਹਨਾਂ ਦੇ ਪਰਿਵਾਰ ਰੁਲ ਰਹੇ ਹਨ।ਹੁਣ ਤੱਕ ਮੌਜੂਦਾ ਸਰਕਾਰ ਨਾਲ 52 ਮੀਟਿੰਗਾਂ ਹੋ ਚੁੱਕੀਆ ਹਨ ਪਰ ਹਰ ਮੀਟਿੰਗ ਵਿੱਚ ਲਾਰਾ ਲੱਪਾ ਹੀ ਮਿਲਦਾ ਹੈ। ਹੁਣ 1 ਸਤੰਬਰ 2024 ਤੋਂ ਇਹਨਾਂ ਕੰਪਿਊਟਰ ਅਧਿਆਪਕਾਂ ਵੱਲੋਂ ਸੰਗਰੂਰ ਡੀ. ਸੀ. ਦਫਤਰ ਅੱਗੇ ਲੜੀਵਾਰ ਭੁੱਖ ਹੜਤਾਲ ਚੱਲ ਰਹੀ ਹੈ।

5 ਸਤੰਬਰ ਅਧਿਆਪਕ ਦਿਵਸ ਵਾਲੇ ਦਿਨ ਮੁੱਖ ਮੰਤਰੀ ਦੀ ਕੋਠੀ ਸੰਗਰੂਰ ਵਿਖੇ ਆਪਣੇ ਹੱਕਾਂ ਦੀ ਮੰਗ ਕਰਨ ਜਾ ਰਹੇ ਇਹਨਾਂ ਅਧਿਆਪਕਾਂ ‘ਤੇ ਲਾਠੀ ਚਾਰਜ਼ ਅਤੇ ਪਾਣੀ ਦੀਆਂ ਬੁਛਾੜਾਂ ਕੀਤੀਆ ਗਈਆ ਜਿਸ ਦੌਰਾਨ ਕਈ ਅਧਿਆਪਕਾਂ ਦੇ ਕਾਫੀ ਸੱਟਾਂ ਵੀ ਲੱਗੀਆ ਅਤੇ ਪੱਗਾਂ ਵੀ ਉਤਰੀਆ।12 ਸਤੰਬਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਕਰਵਾਈ ਗਈ ਜੋ ਬੇਸਿੱਟਾ ਰਹੀ ਕਿਉਂ ਕਿ ਉਹ ਕੇਰਲਾ ਚਲੇ ਗਏ ਸਨ।

ਮੋਹਾਲੀ ਪ੍ਰਸ਼ਾਸਨ ਵੱਲੋਂ 14 ਸਤੰਬਰ ਦੀ ਰੈਲੀ ਵਿੱਚ ਰੋਅ ਵਿੱਚ ਆਏ ਇਹਨਾਂ ਅਧਿਆਪਕਾਂ ਨੂੰ ਹੁਣ 27 ਸਤੰਬਰ ਨੂੰ ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਅਤੇ ਸਿੱਖਿਆ ਅਧਿਕਾਰੀਆਂ ਨਾਲ ਫੁੱਲ ਪੈਨਲ ਮੀਟਿੰਗ ਦਿੱਤੀ ਗਈ ਹੈ।

ਇਹ ਅਧਿਆਪਕ ਮੰਗ ਕਰਦੇ ਛੇਵੇ ਪੇਅ ਕਮਿਸ਼ਨ ਨਾਲ ਪੂਰੇ ਲਾਭ ਦੇ ਇਹਨਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕੀਤੇ ਜਾਵੇ, ਇਸ ਮੀਟਿੰਗ ਵਿੱਚ ਇਹਨਾਂ ਅਧਿਆਪਕਾਂ ਦੇ ਸਾਰੇ ਮਸਲੇ ਹੱਲ ਦਿੱਤਾ ਜਾਣ ਨਹੀਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ 28 ਸਤੰਬਰ ਦੀ ਰੈਲੀ ਭਗਤ ਸਿੰਘ ਦੇ ਜਨਮ ਦਿਵਸ ਤੇ ਖਟਕੜ ਕਲਾਂ ਵਿਖੇ ਕੀਤੀ ਜਾਵੇਗੀ।

ਇਸ ਭੁੱਖ ਹੜਤਾਲ ਨੂੰ ਮਰਨ ਵਰਤ ਵਿੱਚ ਬਦਲਿਆ ਜਾਵੇਗਾ। ਜਿਹਨਾਂ ਚਿਰ ਸਾਡੀਆ ਜਾਇਜ਼ ਮੰਗਾਂ ਦਾ ਪੰਜਾਬ ਸਰਕਾਰ ਹੱਲ ਨਹੀਂ ਕਰਦੀ ਇਹ ਮੋਰਚਾ ਜਾਰੀ ਰਹੇਗਾ।

 

Leave a Reply

Your email address will not be published. Required fields are marked *