All Latest News

BREAKING: ਮਿਡ-ਡੇ-ਮੀਲ ਖਾਣ ਕਾਰਨ 50 ਸਕੂਲੀ ਵਿਦਿਆਰਥੀ ਹੋਏ ਬਿਮਾਰ

 

ਬਿਮਾਰ ਵਿਦਿਆਰਥੀਆਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ

ਤੇਲੰਗਾਨਾ

ਤੇਲੰਗਾਨਾ ਦੇ ਨਾਰਾਇਣਪੇਟ ਜ਼ਿਲ੍ਹੇ ਦੇ ਮਗਨੂਰ ਮੰਡਲ ਕੇਂਦਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਹਾਈ ਸਕੂਲ ਦੇ ਲਗਭਗ 50 ਵਿਦਿਆਰਥੀ ਸੋਮਵਾਰ ਨੂੰ ਮਿਡ-ਡੇ-ਮੀਲ ਖਾਣ ਤੋਂ ਬਾਅਦ ਬੀਮਾਰ ਹੋ ਗਏ।

ਵਿਦਿਆਰਥੀਆਂ ਨੇ ਦਾਅਵਾ ਕੀਤਾ ਹੈ ਕਿ ਮਿਡ-ਡੇ-ਮੀਲ ਵਿੱਚ ਕੱਚੇ ਚੌਲ ਪਰੋਸੇ ਗਏ ਸਨ, ਜਿਸ ਤੋਂ ਬਾਅਦ ਮਤਲੀ ਅਤੇ ਉਲਟੀਆਂ ਕਾਰਨ ਵਿਦਿਆਰਥੀ ਸਕੂਲ ਦੇ ਬੈਂਚਾਂ ‘ਤੇ ਹੀ ਬੇਹੋਸ਼ ਹੋ ਗਏ।

ਸਾਰਿਆਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਮੁੱਖ ਮੰਤਰੀ ਰੇਵੰਤ ਰੈਡੀ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਜਾਂਚ ਦੇ ਹੁਕਮ ਦਿੱਤੇ ਹਨ।

 

 

Leave a Reply

Your email address will not be published. Required fields are marked *