Breaking: ਰਾਹੁਲ ਗਾਂਧੀ ਦਾ ਵੱਡਾ ਬਿਆਨ, ਕਿਹਾ ਅਡਾਨੀ ਨੂੰ ਗ੍ਰਿਫਤਾਰ ਕਰੋ! ਵੇਖੋ ਵੀਡੀਓ
ਨਵੀਂ ਦਿੱਲੀ
ਭਾਰਤੀ ਅਰਬਪਤੀ ਅਤੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਤਾਜ਼ਾ ਮਾਮਲਾ ਅਡਾਨੀ ਗ੍ਰੀਨ ਐਨਰਜੀ ਅਤੇ ਐਜ਼ੂਰ ਪਾਵਰ ਨਾਲ ਸਬੰਧਤ ਹੈ।
ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਵਿੱਚ ਅਮਰੀਕਾ ਦੇ ਰਿਸ਼ਵਤ ਕਾਂਡ ਨੂੰ ਲੈ ਕੇ ਪੀਐਮ ਨਰਿੰਦਰ ਮੋਦੀ ਅਤੇ ਗੌਤਮ ਅਡਾਨੀ ‘ਤੇ ਨਿਸ਼ਾਨਾ ਸਾਧਿਆ।
ਰਾਹੁਲ ਗਾਂਧੀ ਨੇ ਕਿਹਾ ਕਿ ਪੀਐਮ ਮੋਦੀ ਅਡਾਨੀ ਨੂੰ ਬਚਾ ਰਹੇ ਹਨ। ਗਾਂਧੀ ਨੇ ਦੋਸ਼ ਲਾਇਆ ਕਿ, 10 ਕਰੋੜ ਦਾ ਮੁੱਖ ਮੰਤਰੀ ਜੇਲ੍ਹ ਗਿਆ ਪਰ ਅਰਬਾਂ ਦਾ ਘਪਲਾ ਕਰਨ ਵਾਲਾ ਅਡਾਨੀ ਬਾਹਰ ਹੈ ਕਿਉਂਕਿ ਮੋਦੀ ਉਸਨੂੰ ਬਚਾ ਰਿਹਾ ਹੈ।
ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਅਡਾਨੀ ਨੇ ਅਮਰੀਕਾ ‘ਚ 2000 ਕਰੋੜ ਰੁਪਏ ਦਾ ਘਪਲਾ ਕੀਤਾ ਹੈ ਪਰ ਪੀਐਮ ਮੋਦੀ ਅਡਾਨੀ ਖਿਲਾਫ ਕੁਝ ਨਹੀਂ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਅਡਾਨੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
#WATCH | Delhi: When asked if he would raise the issue of US prosecutors charging Gautam Adani and others in alleged Solar Energy contract bribery case, in Parliament, Lok Sabha LoP Rahul Gandhi says, "We are raising this issue. It is my responsibility as LoP, to raise this… pic.twitter.com/UenrnN2dej
— ANI (@ANI) November 21, 2024
ਦੂਜੇ ਪਾਸੇ, ਭਾਜਪਾ ਦੇ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਰਾਹੁਲ ਦੇ ਦੋਸ਼ਾਂ ਦਾ ਜਵਾਬ ਦਿੱਤਾ ਹੈ। ਪਾਤਰਾ ਨੇ ਕਿਹਾ ਕਿ ਜਿਸ ਤਰ੍ਹਾਂ ਰਾਹੁਲ ਜੀ ਅੱਜ ਪ੍ਰੈਸ ਕਾਨਫਰੰਸ ਵਿੱਚ ਆਪਣੇ ਵਿਚਾਰ ਪੇਸ਼ ਕਰ ਰਹੇ ਹਨ, ਉਸੇ ਤਰ੍ਹਾਂ ਉਹ ਪਹਿਲਾਂ ਵੀ ਆਪਣੇ ਵਿਚਾਰ ਪੇਸ਼ ਕਰਦੇ ਰਹੇ ਹਨ। ਉਹ (ਰਾਹੁਲ) ਪੀਸੀ ਕਰਦੇ ਹਨ ਅਤੇ ਮੋਦੀ ਜੀ ਅਤੇ ਭਾਜਪਾ ‘ਤੇ ਦੋਸ਼ ਲਗਾਉਂਦੇ ਹਨ, ਸਨਸਨੀ ਪੈਦਾ ਕਰਦੇ ਹਨ, ਜਿਵੇਂ ਕਿ ਉਹ ਕੋਈ ਵੱਡਾ ਖੁਲਾਸਾ ਕਰਨ ਵਾਲੇ ਹਨ। ਪਾਤਰਾ ਨੇ ਅੱਗੇ ਕਿਹਾ ਕਿ ਰਾਹੁਲ ਨੇ ਰਾਫੇਲ ਅਤੇ ਕੋਵਿਡ ਵੈਕਸੀਨ ‘ਤੇ ਵੀ ਅਜਿਹਾ ਹੀ ਕੀਤਾ ਅਤੇ ਬਾਅਦ ਵਿੱਚ ਅਦਾਲਤ ਵਿੱਚ ਜਾ ਕੇ ਮੁਆਫੀ ਮੰਗੀ।