Colour coded stickers mandatory: 10000 ਰੁਪਏ ਲੱਗੇਗਾ ਜੁਰਮਾਨਾ! ਜੇ ਕਾਰ ‘ਤੇ ਨਹੀਂ ਲਾਇਆ ਆਹ ਸਟਿੱਕਰ
Colour coded stickers mandatory: ਇਸ ਸਮੇਂ ਦੇਸ਼ ਵਿੱਚ ਵੱਧਦੇ ਪ੍ਰਦੂਸ਼ਣ ਤੋਂ ਹਰ ਕੋਈ ਪ੍ਰੇਸ਼ਾਨ ਹੈ। ਸਰਕਾਰ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਦਿੱਲੀ ਦੀ ਗੱਲ ਕਰੀਏ ਤਾਂ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸਰਕਾਰ ਨਵੇਂ-ਨਵੇਂ ਕਦਮ ਚੁੱਕ ਰਹੀ ਹੈ ਅਤੇ ਨਵੇਂ ਨਿਯਮ ਲੈ ਰਹੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਦਿੱਲੀ ਟਰਾਂਸਪੋਰਟ ਵਿਭਾਗ ਨੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਵੱਧ ਰਹੇ ਵਾਹਨ ਪ੍ਰਦੂਸ਼ਣ ਨਾਲ ਨਜਿੱਠਣ ਅਤੇ ਬਾਲਣ ਦੀ ਕਿਸਮ ਦੀ ਪਛਾਣ ਕਰਨ ਵਿੱਚ ਮਦਦ ਕਰਨ ਲਈ ਆਪਣੇ ਵਾਹਨਾਂ ‘ਤੇ ਰੰਗ ਕੋਡ ਵਾਲੇ ਸਟਿੱਕਰ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ।
ਵੱਡੀ ਗੱਲ ਇਹ ਹੈ ਕਿ ਜੇਕਰ ਕੋਈ ਇਸ ਨਿਯਮ ਦੀ ਪਾਲਣਾ ਨਹੀਂ ਕਰਦਾ ਤਾਂ ਉਸਨੂੰ 10,000 ਰੁਪਏ ਤੱਕ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਇਸ ਸਬੰਧੀ ਵਿਭਾਗ ਵੱਲੋਂ ਇੱਕ ਨੋਟਿਸ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਹੋਰ ਜਾਣਕਾਰੀ ਦਿੱਤੀ ਗਈ ਹੈ।
ਕਰੋਮੀਅਮ-ਆਧਾਰਿਤ ਹੋਲੋਗ੍ਰਾਮ ਸਟਿੱਕਰ ਲਾਜ਼ਮੀ
ਵਧਦੇ ਪ੍ਰਦੂਸ਼ਣ ਨਾਲ ਨਜਿੱਠਣ ਅਤੇ ਈਂਧਨ ਦੀ ਕਿਸਮ ਦੀ ਪਛਾਣ ਕਰਨ ਵਿੱਚ ਮਦਦ ਕਰਨ ਲਈ, ਹੁਣ ਵਾਹਨਾਂ ‘ਤੇ ਰੰਗ ਕੋਡ ਵਾਲੇ ਸਟਿੱਕਰ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਵਿਭਾਗ ਦੇ ਨੋਟਿਸ ਅਨੁਸਾਰ ਇਹ ਨਿਰਦੇਸ਼ ਸੁਪਰੀਮ ਕੋਰਟ ਦੇ 12 ਅਗਸਤ, 2018 ਦੇ ਹੁਕਮਾਂ ਅਤੇ ਕੇਂਦਰੀ ਮੋਟਰ ਵਾਹਨ ਨਿਯਮਾਂ, 1989 ਦੇ ਨਿਯਮ 50 ਵਿੱਚ ਕੀਤੀਆਂ ਸੋਧਾਂ ਅਨੁਸਾਰ ਜਾਰੀ ਕੀਤਾ ਗਿਆ ਹੈ।
ਨੋਟਿਸ ਵਿੱਚ ਕਿਹਾ ਗਿਆ ਹੈ ਕਿ ਹੁਣ ਦਿੱਲੀ ਵਿੱਚ ਵਾਹਨ ਮਾਲਕਾਂ ਲਈ ਕ੍ਰੋਮੀਅਮ ਆਧਾਰਿਤ ਹੋਲੋਗ੍ਰਾਮ ਸਟਿੱਕਰ ਲਗਾਉਣਾ ਲਾਜ਼ਮੀ ਹੋਵੇਗਾ।
ਇਹ ਨਿਯਮ ਕਿਹੜੇ ਵਾਹਨਾਂ ‘ਤੇ ਲਾਗੂ ਹੋਵੇਗਾ?
ਰਿਪੋਰਟ ਮੁਤਾਬਕ ਇਹ ਨਿਯਮ 1 ਅਪ੍ਰੈਲ 2019 ਤੋਂ ਬਾਅਦ ਰਜਿਸਟਰਡ ਨਵੇਂ ਵਾਹਨਾਂ ਅਤੇ 31 ਮਾਰਚ 2019 ਤੋਂ ਪਹਿਲਾਂ ਰਜਿਸਟਰਡ ਪੁਰਾਣੇ ਵਾਹਨਾਂ ‘ਤੇ ਵੀ ਲਾਗੂ ਹੋਵੇਗਾ। ਕਾਰ ਮਾਲਕਾਂ ਨੂੰ ਇਹ ਸਟਿੱਕਰ ਆਪਣੇ ਵਾਹਨ ਦੀ ਵਿੰਡਸਕਰੀਨ ‘ਤੇ ਲਗਾਉਣਾ ਹੋਵੇਗਾ। ਇਹ ਸਟਿੱਕਰ ਲੈਣ ਲਈ ਤੁਹਾਨੂੰ ਵਾਹਨ ਡੀਲਰ ਨਾਲ ਸੰਪਰਕ ਕਰਨਾ ਹੋਵੇਗਾ।
ਤੁਸੀਂ ਇਸ ਸਟਿੱਕਰ ਨੂੰ ਸੁਸਾਇਟੀ ਆਫ ਇੰਡੀਆ ਆਟੋਮੋਬਾਈਲ ਮੈਨੂਫੈਕਚਰਰਜ਼ (SIAM) ਦੀ ਵੈੱਬਸਾਈਟ ਜਾਂ ਟਰਾਂਸਪੋਰਟ ਵਿਭਾਗ ਦੀ ਵੈੱਬਸਾਈਟ ਤੋਂ ਵੀ ਮੰਗਵਾ ਸਕਦੇ ਹੋ। ਤੁਸੀਂ ਪਲੇਟ ਨੂੰ ਆਨਲਾਈਨ ਬੁੱਕ ਕਰਵਾ ਕੇ ਇਸ ਸਟਿੱਕਰ ਨੂੰ ਆਪਣੇ ਘਰ ਪਹੁੰਚਾ ਸਕਦੇ ਹੋ। ਸਟਿੱਕਰ ਵਿੱਚ ਵਾਹਨ ਰਜਿਸਟ੍ਰੇਸ਼ਨ ਨੰਬਰ, ਲੇਜ਼ਰ ਬ੍ਰਾਂਡ ਵਾਲਾ ਪਿੰਨ, ਵਾਹਨ ਇੰਜਣ ਨੰਬਰ ਅਤੇ ਚੈਸੀ ਨੰਬਰ ਵਰਗੀ ਜਾਣਕਾਰੀ ਹੁੰਦੀ ਹੈ।
10,000 ਰੁਪਏ ਤੱਕ ਦਾ ਜੁਰਮਾਨਾ
ਜੇਕਰ ਤੁਹਾਡੀ ਕਾਰ ਵੀ ਇਸ ਸੂਚੀ ਵਿੱਚ ਹੈ, ਤਾਂ ਤੁਰੰਤ ਆਪਣੀ ਕਾਰ ਵਿੱਚ ਇਹ ਸਟਿੱਕਰ ਲਗਾਓ, ਨਹੀਂ ਤਾਂ ਫੜੇ ਜਾਣ ‘ਤੇ 5,000 ਤੋਂ 10,000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ, ਕਿਉਂਕਿ ਦਿੱਲੀ ਹਾਈ-ਸਿਕਿਓਰਿਟੀ ਰਜਿਸਟ੍ਰੇਸ਼ਨ ਪਲੇਟ (HSRP) ਵਿੱਚ ਬਾਲਣ ਦੀ ਪਛਾਣ ਅਤੇ ਇੰਜਣ ਦੀ ਕਿਸਮ ਨੂੰ ਰੰਗ ਕੋਡ ਵਾਲੇ ਸਟਿੱਕਰ ਲਗਾਉਣਾ ਲਾਜ਼ਮੀ ਕੀਤਾ ਗਿਆ ਹੈ।