ਪਰਖ ਰਾਸ਼ਟਰੀ ਸਰਵੇਖਣ-2024 ਦੀਆਂ ਤਿਆਰੀਆਂ ਮੁਕੰਮਲ: ਪੁਰੇਵਾਲ
ਪਜਾਬ ਨੈੱਟਵਰਕ, ਗੁਰਦਾਸਪੁਰ
ਐਮ.ਐਚ.ਆਰ.ਡੀ ਕੇਂਦਰ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਜਿੱਥੇ ਪੂਰੇ ਦੇਸ਼ ਦੇ ਸਕੂਲਾਂ ਵਿੱਚ ਪਰਖ ਰਾਸ਼ਟਰੀ ਸਰਵੇਖਣ ਕਰਵਾਇਆ ਜਾ ਰਿਹਾ ਹੈ, ਉਸੇ ਕੜੀ ਤਹਿਤ ਐਸ.ਸੀ.ਈ.ਆਰ.ਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨਸਾਰ ਪੂਰੇ ਪੰਜਾਬ ਵਿੱਚ ਵੀ ਇਹ ਸਰਵੇ ਕੰਡਕਟ ਕਰਵਾਇਆ ਜਾਵੇਗਾ।
ਇਸ ਸੰਬੰਧ ਵਿੱਚ ਜਿਲੇ ਦੇ ਸਿਲੈਕਡ ਸਰਕਾਰੀ, ਏਡਿਡ, ਪ੍ਰਾਈਵੇਟ, ਮਾਨਤਾ ਪ੍ਰਾਪਤ ਸਕੂਲਾਂ ਦੇ ਸਕੂਲ ਮੁਖੀਆਂ ਦੀ ਇੱਕ ਮੀਟਿੰਗ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਹਯਾਤਨਗਰ ਗੁਰਦਾਸਪੁਰ ਵਿਖੇ ਰੱਖੀ ਗਈ। ਮੀਟਿੰਗ ਵਿੱਚ ਉੱਪ ਜਿਲਾ ਸਿੱਖਿਆ ਅਫਸਰ ਲਖਵਿੰਦਰ ਸਿੰਘ ਵਿਸ਼ੇਸ ਤੌਰ ਤੇ ਪਹੁੰਚੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲਾ ਰਿਸੋਰਸ ਕੋਆਰਡੀਨੇਟਰ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਇਹ ਸਰਵੇ ਜਿਲੇ ਦੇ ਕੁੱਲ 142 ਸਰਕਾਰੀ, ਪ੍ਰਾਈਵੇਟ, ਮਾਨਤਾ ਪ੍ਰਾਪਤ ਅਤੇ ਏਡਿਡ ਸਕੂਲਾਂ ਦੇ ਵਿਦਿਆਰਥੀਆਂ ਦਾ ਕਰਵਾਇਆ ਜਾਵੇਗਾ, ਜਿਸ ਵਿੱਚ ਕੇਵਲ ਤੀਸਰੀ, ਛੇਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀ ਹੀ ਹਿੱਸਾ ਲੈਣਗੇ।
ਇਸ ਸੰਬੰਧੀ ਫੀਲਡ ਇੰਨਵੈਸਟੀਗੇਟਰ ਲਗਾ ਕੇ ਉਨਾਂ ਦੀ ਟ੍ਰੇਨਿੰਗ ਦਾ ਕੰਮ ਵੀ ਮੁਕੰਮਲ ਕਰ ਲਿਆ ਗਿਆ ਹੈ ।ਉਨਾਂ ਦੱਸਿਆ ਕਿ ਇਸ ਸਰਵੇ ਦੌਰਾਨ ਵਿਦਿਆਰਥੀਆਂ ਦੇ ਚਾਰ ਵੱਖ ਵੱਖ iviSAW ਪੰਜਾਬੀ, ਗਣਿਤ, ਸਾਇੰਸ ਅਤੇ ਸਮਾਜਿਕ ਸਿੱਖਿਆ ਵਿੱਚ ਕੰਪੀਟੈਂਸੀ ਚੈਕ ਕੀਤੀ ਜਾਵੇਗੀ।
ਇਸ ਦੇ ਨਾਲ ਨਾਲ 04 ਵਿਸ਼ਵਾਰ ਅਧਿਆਪਕਾਂ ਅਤੇ ਸਕੂਲ ਮੁਖੀ ਕੋਲੋਂ ਵੀ ਬੁੱਕਲੈਟ ਭਰਵਾਈਆਂ ਜਾਣਗੀਆਂ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਸ ਸਰਵੇ ਦੇ ਡਾਟਾ ਨੂੰ ਲੈ ਕੇ ਪੂਰੇ ਦੇਸ਼ ਦੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਬਾਰੇ ਨਵੀਆਂ ਸਕੀਮਾਂ ਬਣਾਈਆਂ ਜਾਣ।
ਇਸ ਮੌਕੇ ਡਿਪਟੀ ਡੀ.ਈ.ੳ ਲਖਵਿੰਦਰ ਸਿੰਘ ਨੇ ਸੰਬੰਧਿਤ ਸਕੂਲ ਮੁਖੀਆਂ ਨੂੰ ਸਰਵੇ ਨੁੰ ਕੰਡਕਟ ਕਰਵਾਉਣ ਲਈ ਲੋੜੀਂਦੇ ਅਤੇ ਢੱਕਵੇਂ ਪ੍ਰਬੰਧ ਕਰਨ ਲਈ ਕਿਹਾ ਤਾਂ ਜੋ ਸਰਵੇ ਦਾ ਕੰਮ ਜਿਲੇ ਦੇ ਸਿਲੈਕਟਡ ਸਕੂਲਾਂ ਵਿੱਚ ਸਫਲਤਾ ਪੂਰਵਕ ਪੂਰਾ ਹੋ ਜਾਵੇ।
ਇੰਚਾਰਜ ਡਾਈਟ ਨਰੇਸ਼ ਕੁਮਾਰ ਨੇ ਵੀ ਫੀਲਡ ਇੰਵੇਸਟੀਗੇਟਰਾਂ ਨੂੰ ਸਮੇਂ ਸਿਰ ਡਿਊਟੀ ਤੇ ਪਹੁੰਚਣ ਲਈ ਪਾਬੰਧ ਕੀਤਾ। ਇਸ ਮੌਕੇ ਸਮੂਹ ਅਬਜਰਵਰ, ਫੀਲਡ ਇੰਵੇਸ਼ਟੀਗੇਟਰਾਂ ਤੋਂ ਇਲਾਵਾ ਸਕੂਲ ਮੁਖੀਆਂ ਵਿੱਚੋਂ ਅਨਿਲ ਭੱਲਾ, ਰਮਨੀਸ਼ ਕੁਮਾਰ, ਰਾਜੇਸ਼ ਕੁਮਾਰ, ਹਰਜਿੰਦਰ ਸਿੰਘ, ਸੁਨੀਤ ਕੌਸ਼ਲ, ਕਿਰਨ ਬਾਲਾ, ਵਿਸ਼ਾਲ ਮਹਾਜਨ , ਭੁਪਿੰਦਰ ਸਿੰਘ ਸਮਰਾ, ਬੀਆਰਸੀ ਰਣਜੀਤ ਸਿੰਘ, ਗਗਨਦੀਪ ਸਿੰਘ, ਇਕਬਾਲ ਸਿੰਘ ਆਦਿ ਵੀ ਹਾਜਰ ਸਨ।